ETV Bharat / state

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਦੋ ਮਾਸਕ ਮੁਲੰਕਣ ਕਰਨ ਲਈ ਡੇਟਸ਼ੀਟ ਜਾਰੀ - ਸਰਕਾਰੀ ਸਕੂਲਾਂ ਦੇ ਵਿਦਿਆਰਥੀ

ਡਾਇਰੈਕਟਰ ਐਸਸੀਈਆਰਟੀ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਦੋ-ਮਾਸਕ ਮੁਲੰਕਣ ਕਰਨ ਲਈ ਆਨ-ਲਾਈਨ ਟੈਸਟ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ 6ਵੀਂ ਤੋਂ 12 ਜਮਾਤ ਦੇ ਵਿਦਿਆਰਥੀਆਂ ਦਾ ਸਬਜੈਕਟਿਵ ਟੈਸਟ ਟੀਚਰ-ਸਟੂਡੈਂਟ ਵਟਸਐਪ ਗਰੁੱਪ ਰਾਹੀਂ ਆਨ ਲਾਈਨ ਲਿਆ ਜਾਵੇਗਾ।

Datesheet issued for two-month assessment of government school students
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਦੋ ਮਾਸਕ ਮੁਲੰਕਣ ਕਰਨ ਲਈ ਡੇਟਸ਼ੀਟ ਜਾਰੀ
author img

By

Published : Jul 2, 2020, 8:44 PM IST

ਚੰਡੀਗੜ੍ਹ: ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਦੋ-ਮਾਸਕ ਮੁਲੰਕਣ ਕਰਨ ਲਈ ਆਨ-ਲਾਈਨ ਟੈਸਟ ਲਈ ਡਾਇਰੈਕਟਰ ਐਸਸੀਈਆਰਟੀ ਨੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ 6ਵੀਂ ਤੋਂ 12 ਜਮਾਤ ਦੇ ਵਿਦਿਆਰਥੀਆਂ ਦਾ ਸਬਜੈਕਟਿਵ ਟੈਸਟ ਟੀਚਰ-ਸਟੂਡੈਂਟ ਵਟਸਐਪ ਗਰੁੱਪ ਰਾਹੀਂ ਆਨ ਲਾਈਨ ਲਿਆ ਜਾਵੇਗਾ। ਇਸ ਸਬੰਧੀ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਰਾਹੀਂ ਤਿਆਰ ਕਰਕੇ ਆਨ ਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ ਵਿੱਚ ਅਬਜੈਕਟਿਵ ਅਤੇ ਸਬਜੈਕਟਿਵ ਦੋਵਾਂ ਤਰ੍ਹਾਂ ਦੇ ਸਵਾਲ ਹੋਣਗੇ।

ਬੁਲਾਰੇ ਅਨੁਸਾਰ ਵਿਦਿਆਰਥੀਆਂ ਦੇ ਇਹ ਟੈਸਟ ਚੈੱਕ ਕਰਨ ਲਈ ਸਮੂਹ ਵਿਸ਼ਾ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਿਸ਼ਾ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ। ਬੁਲਾਰੇ ਅਨੁਸਾਰ 6ਵੀਂ ਤੋਂ 10ਵੀਂ ਤੱਕ ਦੀਆਂ ਕਲਾਸਾਂ ਲਈ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ ਜਦਕਿ 11ਵੀਂ ਅਤੇ 12ਵੀਂ ਦੀ ਡੇਟ ਸ਼ੀਟ ਸਕੂਲ ਮੁਖੀ ਆਪਣੇ ਪੱਧਰ 'ਤੇ ਤਿਆਰ ਕਰਨਗੇ ਅਤੇ ਆਨ ਲਾਈਨ ਪੇਪਰ ਲੈਣਗੇ।

ਗੌਰਤਲਬ ਹੈ ਕਿ 6ਵੀਂ ਤੋਂ 12 ਵੀਂ ਦਾ ਅਪ੍ਰੈਲ ਤੋਂ ਮਈ ਤੱਕ ਦਾ ਦੋ-ਮਾਸਕ ਸਿਲੇਬਸ ਟੀਵੀ ਚੈੱਨਲਾਂ, ਜ਼ੂਮ ਕਲਾਸਾਂ, ਪੀਡੀਐਫ ਅਸਾਈਨਮੈਂਟਾਂ ਰਾਹੀਂ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.