ETV Bharat / state

ਜ਼ਿਮਨੀ ਚੋਣ ਦੇ ਨਤੀਜਿਆਂ ਉੱਤੇ ਦਲਿਟ ਵੋਟਰਾਂ ਦਾ ਖ਼ਾਸ ਪ੍ਰਭਾਵ, ਜਾਣੋ ਜਲੰਧਰ ਲੋਕ ਸਭਾ ਸੀਟ ਉੱਤੇ ਕਿਸ ਪਾਰਟੀ ਦਾ ਰਿਹਾ ਹੁਣ ਤੱਕ ਦਬਦਬਾ, ਖ਼ਾਸ ਰਿਪੋਰਟ - ਸੈਂਕੜੇ ਦੀ ਗਿਣਤੀ ਦਲਿਤ ਵੋਟਰਾਂ ਦੀ

ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਪੰਜਾਬ ਅੰਦਰ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇੱਥੇ ਇਹ ਜਾਣਨਾ ਲਾਜ਼ਮੀ ਹੈ ਕਿ ਜਲੰਧਰ ਅੰਦਰ ਪਿਛਲੇ ਸਮਿਆਂ ਵਿੱਚ ਕਿਸ ਪਾਰਟੀ ਦਾ ਲੋਕ ਸਭਾ ਚੋਣਾਂ ਦਰਮਿਆਨ ਦਬਦਬਾ ਰਿਹਾ ਹੈ। ਦੱਸ ਦਈਏ ਕਿ ਜਲੰਧਰ ਦਲਿਤ ਭਾਈਚਾਰੇ ਦੇ ਵੋਟਰਾਂ ਦਾ ਗੜ੍ਹ ਹੈ ਅਤੇ ਜ਼ਿਲ੍ਹੇ ਅੰਦਰ ਕੁੱਲ੍ਹ 9 ਲੋਕ ਸਭਾ ਸੀਟਾਂ ਹਨ ਜਿਨ੍ਹਾਂ ਵਿੱਚ 4 ਸੀਟਾਂ ਰਾਖਵੀਆਂ ਹਨ।

ਜ਼ਿਮਨੀ ਚੋਣ ਦੇ ਨਤੀਜਿਆਂ ਉੱਤੇ ਦਲਿਟ ਵੋਟਰਾਂ ਦਾ ਖ਼ਾਸ ਪ੍ਰਭਾਵ

author img

By

Published : May 9, 2023, 8:34 PM IST

ਚੰਡੀਗੜ੍ਹ: ਜਲੰਧਰ ਵਿੱਚ 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ । ਵੋਟਾਂ ਦੀ ਗਿਣਤੀ ਭਾਵੇਂ 13 ਮਈ ਨੂੰ ਹੋਣੀ ਹੈ ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਗਿਣਤੀ-ਮਿਣਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਫਿਲੌਰ, ਆਦਮਪੁਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਸ਼ਾਮਲ ਹਨ। ਹਲਕੇ ਵਿੱਚ ਕੁੱਲ 16,21,800 ਵੋਟਰ ਹਨ, ਜਿਨ੍ਹਾਂ ਵਿੱਚ 844904 ਪੁਰਸ਼, 776855 ਔਰਤਾਂ ਅਤੇ 41 ਟ੍ਰਾਂਸਜੇਂਡਰ ਵੋਟਰ ਦੇ ਹਨ।

ਜਾਤੀ ਅਧਾਰਿਤ ਵੋਟ ਸਮੀਕਰਣ: ਦੱਸ ਦਈਏ ਇੱਕ ਅੰਦਾਜ਼ੇ ਮੁਤਾਬਿਕ ਜਲੰਧਰ ਵਿੱਚ ਬਹੁ-ਗਿਣਤੀ ਵੋਟਰ ਦਲਿਤ ਹਨ ਅਤੇ ਜਲੰਧਰ ਦੇ ਵਿੱਚ ਸੈਂਕੜੇ ਦੀ ਗਿਣਤੀ ਦਲਿਤ ਵੋਟਰਾਂ ਦੀ ਹੈ। ਇਨ੍ਹਾਂ ਵੋਟਰਾਂ ਨੂੰ ਭਰਮਾਉਣ ਲਈ ਅਤੇ ਆਪਣੇ ਵੱਲ ਆਕਰਸ਼ਿਤ ਕਰਨ ਲਈ ਸੱਤਾਧਾਰੀ ਧਿਰ ਸਮੇਤ ਤਮਾਮ ਪਾਰਟੀਆਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰ ਰਹੀਆਂ ਹਨ। ਦੱਸ ਦਈਏ ਜਲੰਧਰ ਲੋਕ ਸਭਾ ਸੀਟ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਤੇ 16 ਲੱਖ 21 ਹਜ਼ਾਰ ਤੋਂ ਵੱਧ ਵੋਟਰ ਹਨ। ਇਹਨਾਂ ਵਿੱਚੋਂ 42% ਦਲਿਤ ਭਾਈਚਾਰੇ ਦੇ ਹਨ, ਜੋ ਰਵਿਦਾਸੀਆ ਅਤੇ ਰਾਮਦਾਸੀਆ ਸਮੇਤ ਆਦਿ ਧਰਮੀ ਭਾਈਚਾਰੇ ਵਿੱਚੋਂ ਆਉਂਦੇ ਹਨ। ਇਸ ਕਾਰਨ ਇੱਥੇ ਵਿਧਾਨ ਸਭਾ ਦੀਆਂ 9 ਵਿੱਚੋਂ 4 ਸੀਟਾਂ ਰਾਖਵੀਆਂ ਹਨ। ਜ਼ਿਆਦਾਤਰ ਦਲਿਤ ਵੋਟਰ ਰਵਿਦਾਸੀਆ ਭਾਈਚਾਰ ਨਾਲ ਸਬੰਧਿਤ ਹਨ। ਵਿਧਾਨ ਸਭਾ ਦੀਆਂ 4 ਸੀਟਾਂ ਜਿਹੜੀਆਂ ਰਾਖਵੀਆਂ ਹਨ, ਇਸ ਸਮਾਜ ਦੇ ਵੋਟਰ ਜਿੱਤ ਜਾਂ ਹਾਰ ਦਾ ਫੈਸਲਾ ਕਰਦੇ ਹਨ। ਰਵਿਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਜਲੰਧਰ ਵਿੱਚ ਹੀ ਹੈ। ਇੱਥੇ ਡੇਰਾ ਸੱਚਖੰਡ ਬੱਲਾਂ ਦੀ ਭੂਮਿਕਾ ਅਹਿਮ ਹੈ। ਹਾਲਾਂਕਿ ਡੇਰੇ ਨੇ ਕਦੇ ਵੀ ਕਿਸੇ ਇੱਕ ਸਿਆਸੀ ਪਾਰਟੀ ਦਾ ਸਿੱਧਾ ਸਮਰਥਨ ਨਹੀਂ ਕੀਤਾ। ਵੋਟਾਂ ਦੀ ਉਡੀਕ ਵਿੱਚ ਹਮੇਸ਼ਾ ਲੀਡਰਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।

Dalit vote bank affects the result of Jalandhar by-election
ਜ਼ਿਮਨੀ ਚੋਣ ਦੇ ਨਤੀਜਿਆਂ ਉੱਤੇ ਦਲਿਟ ਵੋਟਰਾਂ ਦਾ ਖ਼ਾਸ ਪ੍ਰਭਾਵ, ਜਾਣੋ ਜਲੰਧਰ ਲੋਕ ਸਭਾ ਸੀਟ ਉੱਤੇ ਕਿਸ ਪਾਰਟੀ ਦਾ ਰਿਹਾ ਹੁਣ ਤੱਕ ਦਬਦਬਾ, ਖ਼ਾਸ ਰਿਪੋਰਟ

ਕਾਂਗਰਸ ਅਤੇ 'ਆਪ' ਵਿਚਕਾਰ ਲੜਾਈ : ਕਾਂਗਰਸ ਲਈ ਇਹ ਸੀਟ ਜਿੱਤਣਾ ਉਸ ਦੇ ਵੱਕਾਰ ਦਾ ਸਵਾਲ ਹੈ ਕਿਉਂਕਿ ਉਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਸੀਟ ਜਿੱਤੀ ਸੀ। ਦੂਸਰਾ ਇਹ ਸੀਟ ਜਿੱਤ ਕੇ ਪਾਰਟੀ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਆਪਣੀ ਤਾਕਤ ਦਾ ਸੁਨੇਹਾ ਦੇਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਲਈ ਇਹ ਚੋਣ ਜਿੱਤਣਾ ਕਈ ਪੱਖਾਂ ਤੋਂ ਅਹਿਮ ਹੈ। ਵਿਧਾਨ ਸਭਾ ਦੀ ਜਿੱਤ ਤੋਂ ਕੁਝ ਮਹੀਨਿਆਂ ਬਾਅਦ ਭਗਵੰਤ ਮਾਨ ਵੱਲੋਂ ਖਾਲੀ ਕੀਤੀ ਗਈ ਸੰਗਰੂਰ ਲੋਕ ਸਭਾ ਸੀਟ 'ਤੇ 'ਆਪ' ਦੀ ਹਾਰ ਹੋ ਗਈ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਪੰਜਾਬੀਆਂ ਦਾ ਥੋੜ੍ਹੇ ਸਮੇਂ 'ਚ ਹੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ। ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਇਹ ਉਪ ਚੋਣ ਜਿੱਤ ਕੇ ਵੋਟਰਾਂ ਦੇ ਟੁੱਟੇ ਵਿਸ਼ਵਾਸ ਨੂੰ ਮੁੜ ਪ੍ਰਾਪਤ ਕਰਕੇ ਲੋਕ ਸਭਾ ਵਿੱਚ ਆਪਣਾ ਖਾਤਾ ਖੋਲ੍ਹਣਾ ਹੈ।

  1. By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
  2. ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
  3. ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?

ਕਾਂਗਰਸ ਦਾ ਦਬਦਬਾ: ਦੱਸ ਦਈਏ ਕਾਂਗਰਸ ਦੇ ਮਰਹੂਮ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਥਾਂ ਉੱਤੇ ਇਹ ਚੋਣ ਉਨ੍ਹਾਂ ਦੀ ਧਰਮ ਪਤਨੀ ਲੜ ਰਹੀ ਹੈ। ਮਰਹੂਮ ਸੰਤੋਖ ਚੌਧਰੀ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਜਿੱਤ ਦਰਜ ਕਰਕੇ ਜਲੰਧਰ ਅੰਦਰ ਕਾਂਗਰਸ ਦੇ ਕਿਲ੍ਹੇ ਨੂੰ ਹੋਰ ਮਜ਼ਬੂਤ ਕੀਤਾ ਸੀ। ਭਾਵੇਂ ਜ਼ਿਆਦਾਤਰ ਜਲੰਧਰ ਵਿੱਚ ਕਾਂਗਰਸ ਦੀ ਪਕੜ ਰਹੀ ਪਰ ਫਿਕ ਵੀ ਦੋ ਵਾਰ ਜਲੰਧਰ ਵਿੱਚ ਸ਼੍ਰੋਮਣੀ ਅਕਾਲ ਦਲ ਦੇ ਨੇ ਲੋਕ ਸਭਾ ਸੀਟ ਉੱਤੇ ਕਬਜ਼ਾ ਕੀਤਾ ਹੈ। ਇਸ ਵਾਰ ਦੇ ਸਮੀਕਰਣਾਂ ਵਿੱਚ ਸੱਤਾਧਿਰ 'ਆਪ' ਦਬਦਬਾ ਬਣਾਉਣਾ ਚਾਹੇਗੀ ਦੂਜਾ ਪਾਸੇ ਭਾਜਪਾ ਵੀ ਇਨ੍ਹਾਂ ਚੋਣਾਂ ਵਿੱਚ ਵੱਡੀ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.