ਚੰਡੀਗੜ੍ਹ: ਰਾਮ ਦਰਬਾਰ ਕਲੋਨੀ ਚੰਡੀਗੜ੍ਹ (CHANDIGARH RAMDARBAR COLONY) ਵਿੱਚ ਸਿਲੰਡਰ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਰਾਮ ਦਰਬਾਰ ਫੇਜ਼-2 ਸਥਿਤ ਇਕ ਘਰ 'ਚ ਦੇਰ ਰਾਤ ਜ਼ਬਰਦਸਤ ਧਮਾਕਾ ਹੋਇਆ। ਜਿਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਉਨ੍ਹਾਂ ਨੇ ਦੇਖਿਆ ਕਿ ਇੱਕ ਘਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। (Cylinder blast in Chandigarh)
ਸਿਲੰਡਰ ਲੀਕ ਹੋਣ ਕਾਰਨ ਹੋਇਆ ਧਮਾਕਾ: ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਰ ਅਮਰਜੀਤ ਨਾਂ ਦੇ 35 ਸਾਲਾ ਵਿਅਕਤੀ ਦਾ ਹੈ। ਜਿਸ ਦੇ ਘਰ ਅਚਾਨਕ ਸਿਲੰਡਰ ਫਟਣ ਕਾਰਨ ਇਹ ਘਟਨਾ ਵਾਪਰੀ ਹੈ। ਅੱਗ ਲੱਗਣ ਕਾਰਨ ਘਰ ਦਾ ਕਾਫੀ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਲੰਡਰ ਲੀਕ ਹੋਣ ਕਾਰਨ ਫਟ ਗਿਆ। ਜਿਸ ਵਿੱਚ 35 ਸਾਲਾ ਅਮਰਜੀਤ ਦੇ ਹੱਥ ਵਿੱਚ ਸੱਟ ਲੱਗ ਗਈ।
- Amritsar Police Encounter: ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਗੈਂਗਸਟਰ ਅਮਰੀ ਦੀ ਮੌਤ, ਇੱਕ ਪੁਲਿਸ ਅਧਿਕਾਰੀ ਜ਼ਖਮੀ
- ਸਾਲ 2012 ਵਿੱਚ ਦਰਜ 200 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ ਮੁਲਜ਼ਮ ਰਾਜਾ ਕੰਦੋਲਾ ਬਰੀ, ਪੁਲਿਸ ਪੇਸ਼ ਨਹੀਂ ਕਰ ਸਕੀ ਸਬੂਤ
- Punjab Bhands Culture: ਕਦੇ ਭੰਡ ਲਾਉਂਦੇ ਸੀ ਮਹਿਫਲਾਂ; ਅਲੋਪ ਹੋਇਆ ਵਿਰਸਾ, ਪਰ ਬਠਿੰਡਾ ਵਿਖੇ ਦੋ ਨੌਜਵਾਨ 'ਪੜੇ ਲਿਖੇ ਭੰਡ' ਦੇ ਨਾਮ ਤੋਂ ਮਸ਼ਹੂਰ
ਫਾਇਰ ਬ੍ਰਿਗੇਡ ਵਿਭਾਗ ਨੇ ਅੱਗ 'ਤੇ ਪਾਇਆ ਕਾਬੂ: ਅਜਿਹੇ 'ਚ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਫ਼ਿਲਹਾਲ ਫਾਇਰ ਵਿਭਾਗ ਵੱਲੋਂ ਰਾਤ ਨੂੰ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਫਟੇ ਹੋਏ ਸਿਲੰਡਰ ਨੂੰ ਬਾਹਰ ਕੱਢ ਕੇ ਫਾਇਰ ਬ੍ਰਿਗੇਡ ਦੇ ਕਬਜ਼ੇ 'ਚ ਰੱਖ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਰੋਜ਼ ਦੀ ਤਰ੍ਹਾਂ ਰਾਤ ਨੂੰ ਸੌਂ ਰਿਹਾ ਸੀ। ਮਕਾਨ ਮਾਲਕ ਅਮਰਜੀਤ ਕਿਸੇ ਕੰਮ ਲਈ ਰਸੋਈ 'ਚ ਆਇਆ ਅਤੇ ਜਿਵੇਂ ਹੀ ਉਸ ਨੇ ਗੈਸ ਜਗਾਈ ਤਾਂ ਸਿਲੰਡਰ ਫਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਿਲੰਡਰ ਲੀਕ ਹੋਣ ਕਾਰਨ ਵਾਪਰਿਆ ਹੈ।