ਚੰਡੀਗੜ੍ਹ: ਪੰਜਾਬ ਵਿੱਚ ਮੀਂਹ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਮਿਲਣਾ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਬੋਹਰ ਵਿੱਚ ਜਾ ਕੇ ਖੁਦ ਉਹ ਇਹ ਰਕਮ ਜਾਰੀ ਕੀਤੀ। ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਅੱਜ ₹40 ਕਰੋੜ ਗਿਰਦਾਵਰੀਆਂ ਅਨੁਸਾਰ ਕਿਸਾਨਾਂ ਦੇ ਖਾਤਿਆਂ ‘ਚ ਪਾਇਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਹ ਸਿਲਸਿਲਾ ਹੁਣ ਇਸੇ ਤਰ੍ਹਾਂ ਚਾਲੂ ਰਹੇਗਾ। ਉਹਨਾਂ ਕਿਹਾ ਪਹਿਲਾਂ ਵਾਲੇ 4-4 ਸਾਲ ਮੁਆਵਜ਼ੇ ਦੇ ਪੈਸੇ ਨੀ ਦਿੰਦੇ ਸੀ, ਉਹ ਦੇਣ ਵੇਲੇ ਭੁੱਲ ਜਾਂਦੇ ਸੀ ਕਿ ਕਿਹੜੀ ਫ਼ਸਲ ਦਾ ਮੁਆਵਜ਼ਾ ਦੇ ਰਹੇ ਹਾਂ, ਸਾਡੇ ਤੇ ਉਹਨਾਂ ‘ਚ ਆਹ ਫ਼ਰਕ ਹੈ।
-
ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਪੈਣ ਲੱਗ ਪਏ…ਸਾਫ਼ ਨੀਅਤ ਨਾਲ ਸਭ ਸੰਭਵ ਹੈ…ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ…ਲੋਕਾਂ ਲਈ ਹਮੇਸ਼ਾ ਦਿਲ ਖੁੱਲ੍ਹਾ ਰੱਖ ਕੇ ਕੰਮ ਹੁੰਦੇ ਨੇ ਤੇ ਬਿਹਤਰੀ ਲਈ ਸੋਚਿਆ ਜਾ ਸਕਦਾ ਹੈ…
— Bhagwant Mann (@BhagwantMann) April 13, 2023 " class="align-text-top noRightClick twitterSection" data="
ਸਾਡੇ ‘ਤੇ ਕੀਤੇ ਵਿਸ਼ਵਾਸ ਦਾ ਮੁੱਲ ਸਮੇਂ ਸਮੇਂ ‘ਤੇ ਮੋੜਦੇ ਰਹਾਂਗੇ… pic.twitter.com/dxwOSI7PvU
">ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਪੈਣ ਲੱਗ ਪਏ…ਸਾਫ਼ ਨੀਅਤ ਨਾਲ ਸਭ ਸੰਭਵ ਹੈ…ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ…ਲੋਕਾਂ ਲਈ ਹਮੇਸ਼ਾ ਦਿਲ ਖੁੱਲ੍ਹਾ ਰੱਖ ਕੇ ਕੰਮ ਹੁੰਦੇ ਨੇ ਤੇ ਬਿਹਤਰੀ ਲਈ ਸੋਚਿਆ ਜਾ ਸਕਦਾ ਹੈ…
— Bhagwant Mann (@BhagwantMann) April 13, 2023
ਸਾਡੇ ‘ਤੇ ਕੀਤੇ ਵਿਸ਼ਵਾਸ ਦਾ ਮੁੱਲ ਸਮੇਂ ਸਮੇਂ ‘ਤੇ ਮੋੜਦੇ ਰਹਾਂਗੇ… pic.twitter.com/dxwOSI7PvUਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਪੈਣ ਲੱਗ ਪਏ…ਸਾਫ਼ ਨੀਅਤ ਨਾਲ ਸਭ ਸੰਭਵ ਹੈ…ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ…ਲੋਕਾਂ ਲਈ ਹਮੇਸ਼ਾ ਦਿਲ ਖੁੱਲ੍ਹਾ ਰੱਖ ਕੇ ਕੰਮ ਹੁੰਦੇ ਨੇ ਤੇ ਬਿਹਤਰੀ ਲਈ ਸੋਚਿਆ ਜਾ ਸਕਦਾ ਹੈ…
— Bhagwant Mann (@BhagwantMann) April 13, 2023
ਸਾਡੇ ‘ਤੇ ਕੀਤੇ ਵਿਸ਼ਵਾਸ ਦਾ ਮੁੱਲ ਸਮੇਂ ਸਮੇਂ ‘ਤੇ ਮੋੜਦੇ ਰਹਾਂਗੇ… pic.twitter.com/dxwOSI7PvU
ਗਿਰਦਾਵਰੀਆਂ ‘ਚ ਰਾਜਨੀਤੀ ਨਹੀਂ ਕੀਤੀ:- ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਦਿਆ ਕਿਹਾ ਕਿ ਗਿਰਦਾਵਰੀਆਂ ‘ਚ ਪਿਛਲੀਆਂ ਸਰਕਾਰਾਂ ਨੇ ਰਾਜਨੀਤੀ ਕੀਤੀ। ਕਿਸੇ ਖਾਸ ਬੰਦੇ ਦੇ ਘਰ ਬੈਠਕੇ ਗਿਰਦਾਵਰੀ ਕਰਕੇ ਖਾਸ ਬੰਦਿਆਂ ਨੂੰ ਹੀ ਮੁਆਵਜ਼ਾ ਮਿਲਦਾ ਸੀ। ਹੁਣ ਅਸੀਂ ਉਲਟਾ ਕੀਤਾ ਹੈ ਕਿ ਪਟਵਾਰੀ ਸਾਰਾ ਦਿਨ ਖੇਤਾਂ ‘ਚ ਫਿਰ ਕੇ ਗਿਰਦਾਵਰੀ ਕਰੂਗਾ ਤੇ ਪੈਸਾ ਅਸਲ ਹੱਕਦਾਰ ਨੂੰ ਹੀ ਮਿਲੂਗਾ।
-
ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਅੱਜ ₹40 ਕਰੋੜ ਗਿਰਦਾਵਰੀਆਂ ਅਨੁਸਾਰ ਕਿਸਾਨਾਂ ਦੇ ਖਾਤਿਆਂ ‘ਚ ਪਾਇਆ ਜਾ ਚੁੱਕਾ ਹੈ…ਇਹ ਸਿਲਸਿਲਾ ਹੁਣ ਇਸੇ ਤਰ੍ਹਾਂ ਚਾਲੂ ਰਹੇਗਾ…ਪਹਿਲਾਂ ਵਾਲੇ 4-4 ਸਾਲ ਮੁਆਵਜ਼ੇ ਦੇ ਪੈਸੇ ਨੀ ਦਿੰਦੇ ਸੀ…ਦੇਣ ਵੇਲੇ ਭੁੱਲ ਜਾਂਦੇ ਸੀ ਕਿ ਕਿਹੜੀ ਫ਼ਸਲ ਦਾ ਮੁਆਵਜ਼ਾ ਦੇ ਰਹੇ ਹਾਂ…ਸਾਡੇ ਤੇ ਉਹਨਾਂ ‘ਚ ਆਹ ਫ਼ਰਕ ਹੈ… pic.twitter.com/0dVdcGV8Xx
— Bhagwant Mann (@BhagwantMann) April 13, 2023 " class="align-text-top noRightClick twitterSection" data="
">ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਅੱਜ ₹40 ਕਰੋੜ ਗਿਰਦਾਵਰੀਆਂ ਅਨੁਸਾਰ ਕਿਸਾਨਾਂ ਦੇ ਖਾਤਿਆਂ ‘ਚ ਪਾਇਆ ਜਾ ਚੁੱਕਾ ਹੈ…ਇਹ ਸਿਲਸਿਲਾ ਹੁਣ ਇਸੇ ਤਰ੍ਹਾਂ ਚਾਲੂ ਰਹੇਗਾ…ਪਹਿਲਾਂ ਵਾਲੇ 4-4 ਸਾਲ ਮੁਆਵਜ਼ੇ ਦੇ ਪੈਸੇ ਨੀ ਦਿੰਦੇ ਸੀ…ਦੇਣ ਵੇਲੇ ਭੁੱਲ ਜਾਂਦੇ ਸੀ ਕਿ ਕਿਹੜੀ ਫ਼ਸਲ ਦਾ ਮੁਆਵਜ਼ਾ ਦੇ ਰਹੇ ਹਾਂ…ਸਾਡੇ ਤੇ ਉਹਨਾਂ ‘ਚ ਆਹ ਫ਼ਰਕ ਹੈ… pic.twitter.com/0dVdcGV8Xx
— Bhagwant Mann (@BhagwantMann) April 13, 2023ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਅੱਜ ₹40 ਕਰੋੜ ਗਿਰਦਾਵਰੀਆਂ ਅਨੁਸਾਰ ਕਿਸਾਨਾਂ ਦੇ ਖਾਤਿਆਂ ‘ਚ ਪਾਇਆ ਜਾ ਚੁੱਕਾ ਹੈ…ਇਹ ਸਿਲਸਿਲਾ ਹੁਣ ਇਸੇ ਤਰ੍ਹਾਂ ਚਾਲੂ ਰਹੇਗਾ…ਪਹਿਲਾਂ ਵਾਲੇ 4-4 ਸਾਲ ਮੁਆਵਜ਼ੇ ਦੇ ਪੈਸੇ ਨੀ ਦਿੰਦੇ ਸੀ…ਦੇਣ ਵੇਲੇ ਭੁੱਲ ਜਾਂਦੇ ਸੀ ਕਿ ਕਿਹੜੀ ਫ਼ਸਲ ਦਾ ਮੁਆਵਜ਼ਾ ਦੇ ਰਹੇ ਹਾਂ…ਸਾਡੇ ਤੇ ਉਹਨਾਂ ‘ਚ ਆਹ ਫ਼ਰਕ ਹੈ… pic.twitter.com/0dVdcGV8Xx
— Bhagwant Mann (@BhagwantMann) April 13, 2023
20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਮੁਆਵਜ਼ੇ ਦੇ ਪੈਸੇ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਅੱਜ ਤੋਂ ਪੈਣ ਲੱਗ ਪਏ ਹਨ। ਸਾਡੀ ਸਾਫ਼ ਨੀਅਤ ਨਾਲ ਸਭ ਸੰਭਵ ਹੈ, ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ ਲੋਕਾਂ ਲਈ ਹਮੇਸ਼ਾ ਦਿਲ ਖੁੱਲ੍ਹਾ ਰੱਖ ਕੇ ਕੰਮ ਹੁੰਦੇ ਨੇ ਅਤੇ ਬਿਹਤਰੀ ਲਈ ਸੋਚਿਆ ਜਾ ਸਕਦਾ ਹੈ। ਉਹਨਾਂ ਕਿਹਾ ਸਾਡੇ ‘ਤੇ ਕੀਤੇ ਵਿਸ਼ਵਾਸ ਦਾ ਮੁੱਲ ਸਮੇਂ ਸਮੇਂ ‘ਤੇ ਅਸੀਂ ਮੋੜਦੇ ਰਹਾਂਗੇ।
-
ਕੇਂਦਰ ਦੀਆਂ ਮਿੰਨਤਾਂ ਨੀ ਕਰਦੇ, ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ…ਪਰ ਕੁਦਰਤ ਦਾ ਦਸਤੂਰ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ…ਹੁਣ ਕੇਂਦਰ ਨੇ ਜੋ ਕੱਟ ਲਾਉਣੇ ਨੇ ਲਾ ਲਵੇ, ਜਦੋਂ ਸਾਡੀ ਵਾਰੀ ਆਈ ਪੂਰਾ ਹਿਸਾਬ ਵਿਆਜ ਸਮੇਤ ਕਰਾਂਗੇ…ਮਿਹਨਤ ਕਰਕੇ ਕਮਾਉਣ ਤੇ ਖਾਣ ਵਾਲੇ ਹਾਂ ਕੋਈ ਭਿਖਾਰੀ ਨਹੀਂ ਹੈ ਸਾਡਾ ਪੰਜਾਬ… pic.twitter.com/BgBl1NwJqO
— Bhagwant Mann (@BhagwantMann) April 13, 2023 " class="align-text-top noRightClick twitterSection" data="
">ਕੇਂਦਰ ਦੀਆਂ ਮਿੰਨਤਾਂ ਨੀ ਕਰਦੇ, ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ…ਪਰ ਕੁਦਰਤ ਦਾ ਦਸਤੂਰ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ…ਹੁਣ ਕੇਂਦਰ ਨੇ ਜੋ ਕੱਟ ਲਾਉਣੇ ਨੇ ਲਾ ਲਵੇ, ਜਦੋਂ ਸਾਡੀ ਵਾਰੀ ਆਈ ਪੂਰਾ ਹਿਸਾਬ ਵਿਆਜ ਸਮੇਤ ਕਰਾਂਗੇ…ਮਿਹਨਤ ਕਰਕੇ ਕਮਾਉਣ ਤੇ ਖਾਣ ਵਾਲੇ ਹਾਂ ਕੋਈ ਭਿਖਾਰੀ ਨਹੀਂ ਹੈ ਸਾਡਾ ਪੰਜਾਬ… pic.twitter.com/BgBl1NwJqO
— Bhagwant Mann (@BhagwantMann) April 13, 2023ਕੇਂਦਰ ਦੀਆਂ ਮਿੰਨਤਾਂ ਨੀ ਕਰਦੇ, ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ…ਪਰ ਕੁਦਰਤ ਦਾ ਦਸਤੂਰ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ…ਹੁਣ ਕੇਂਦਰ ਨੇ ਜੋ ਕੱਟ ਲਾਉਣੇ ਨੇ ਲਾ ਲਵੇ, ਜਦੋਂ ਸਾਡੀ ਵਾਰੀ ਆਈ ਪੂਰਾ ਹਿਸਾਬ ਵਿਆਜ ਸਮੇਤ ਕਰਾਂਗੇ…ਮਿਹਨਤ ਕਰਕੇ ਕਮਾਉਣ ਤੇ ਖਾਣ ਵਾਲੇ ਹਾਂ ਕੋਈ ਭਿਖਾਰੀ ਨਹੀਂ ਹੈ ਸਾਡਾ ਪੰਜਾਬ… pic.twitter.com/BgBl1NwJqO
— Bhagwant Mann (@BhagwantMann) April 13, 2023
ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਕੇਂਦਰ ਦੀਆਂ ਮਿੰਨਤਾਂ ਨੀ ਕਰਦੇ। ਉਹਨਾਂ ਕਿਹਾ ਕਿ ਅਸੀਂ ਕਣਕ ਦੇ ਦਾਣੇ ‘ਤੇ ਲਾਏ ਕੱਟ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਪਰ ਕੁਦਰਤ ਦਾ ਦਸਤੂਰ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ…ਹੁਣ ਕੇਂਦਰ ਨੇ ਜੋ ਕੱਟ ਲਾਉਣੇ ਨੇ ਲਾ ਲਵੇ, ਜਦੋਂ ਸਾਡੀ ਵਾਰੀ ਆਈ ਪੂਰਾ ਹਿਸਾਬ ਵਿਆਜ਼ ਸਮੇਤ ਕਰਾਂਗੇ। ਉਹਨਾਂ ਕਿਹਾ ਮਿਹਨਤ ਕਰਕੇ ਕਮਾਉਣ ਤੇ ਖਾਣ ਵਾਲੇ ਹਾਂ ਕੋਈ ਭਿਖਾਰੀ ਨਹੀਂ ਹੈ ਸਾਡਾ ਪੰਜਾਬ…
-
ਸੱਚੀ ਮਿਹਨਤ ਤੇ ਹੱਕ-ਸੱਚ ਦਾ ਫ਼ਲ ਜ਼ਰੂਰ ਮਿਲਦਾ ਹੈ…ਅੱਜ ਸਾਡਾ ਕਾਫ਼ਲਾ ਦੇਸ਼ ਦੀ ਨੈਸ਼ਨਲ ਪਾਰਟੀ ਬਣ ਚੁੱਕਿਆ ਹੈ…ਹੁਣ ਪੂਰੇ ਦੇਸ਼ ‘ਚ ਇਮਾਨਦਾਰ ਸੋਚ ਤੇ ਵਿਚਾਰਾਂ ਦਾ ਪ੍ਰਸਾਰ ਹੋਵੇਗਾ…ਅਰਵਿੰਦ ਜੀ ਦੀ ਸੋਚ ‘ਤੇ ਮਾਣਯੋਗ ਸੁਪਰੀਮ ਕੋਰਟ ਨੇ ਮੋਹਰ ਲਗਾ ਦਿੱਤੀ ਹੈ…’ਆਪ’ ਹੁਣ ਨੈਸ਼ਨਲ ਪਾਰਟੀ ਹੈ.. pic.twitter.com/9AX9ciWghJ
— Bhagwant Mann (@BhagwantMann) April 13, 2023 " class="align-text-top noRightClick twitterSection" data="
">ਸੱਚੀ ਮਿਹਨਤ ਤੇ ਹੱਕ-ਸੱਚ ਦਾ ਫ਼ਲ ਜ਼ਰੂਰ ਮਿਲਦਾ ਹੈ…ਅੱਜ ਸਾਡਾ ਕਾਫ਼ਲਾ ਦੇਸ਼ ਦੀ ਨੈਸ਼ਨਲ ਪਾਰਟੀ ਬਣ ਚੁੱਕਿਆ ਹੈ…ਹੁਣ ਪੂਰੇ ਦੇਸ਼ ‘ਚ ਇਮਾਨਦਾਰ ਸੋਚ ਤੇ ਵਿਚਾਰਾਂ ਦਾ ਪ੍ਰਸਾਰ ਹੋਵੇਗਾ…ਅਰਵਿੰਦ ਜੀ ਦੀ ਸੋਚ ‘ਤੇ ਮਾਣਯੋਗ ਸੁਪਰੀਮ ਕੋਰਟ ਨੇ ਮੋਹਰ ਲਗਾ ਦਿੱਤੀ ਹੈ…’ਆਪ’ ਹੁਣ ਨੈਸ਼ਨਲ ਪਾਰਟੀ ਹੈ.. pic.twitter.com/9AX9ciWghJ
— Bhagwant Mann (@BhagwantMann) April 13, 2023ਸੱਚੀ ਮਿਹਨਤ ਤੇ ਹੱਕ-ਸੱਚ ਦਾ ਫ਼ਲ ਜ਼ਰੂਰ ਮਿਲਦਾ ਹੈ…ਅੱਜ ਸਾਡਾ ਕਾਫ਼ਲਾ ਦੇਸ਼ ਦੀ ਨੈਸ਼ਨਲ ਪਾਰਟੀ ਬਣ ਚੁੱਕਿਆ ਹੈ…ਹੁਣ ਪੂਰੇ ਦੇਸ਼ ‘ਚ ਇਮਾਨਦਾਰ ਸੋਚ ਤੇ ਵਿਚਾਰਾਂ ਦਾ ਪ੍ਰਸਾਰ ਹੋਵੇਗਾ…ਅਰਵਿੰਦ ਜੀ ਦੀ ਸੋਚ ‘ਤੇ ਮਾਣਯੋਗ ਸੁਪਰੀਮ ਕੋਰਟ ਨੇ ਮੋਹਰ ਲਗਾ ਦਿੱਤੀ ਹੈ…’ਆਪ’ ਹੁਣ ਨੈਸ਼ਨਲ ਪਾਰਟੀ ਹੈ.. pic.twitter.com/9AX9ciWghJ
— Bhagwant Mann (@BhagwantMann) April 13, 2023
ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਵਾਂਗੇ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਡਾ ਤਾਂ ਨਾਅਰਾ ਕਿਸਾਨ-ਮਜ਼ਦੂਰ ਜ਼ਿੰਦਾਬਾਦ ਵੀ ਸਾਂਝਾ ਸੀ। ਉਹਨਾਂ ਕਿਹਾ ਕਿ ਅਸੀਂ ਇਕੱਲੇ ਕਿਸਾਨਾਂ ਦੀ ਸਾਰ ਨਹੀਂ ਲੈ ਰਹੇ ਨਾਲ-ਨਾਲ ਮਜ਼ਦੂਰਾਂ ਦੇ ਚੁੱਲ੍ਹਿਆਂ ਦੀ ਅੱਗ ਵੀ ਬਲਦੀ ਰੱਖਣੀ ਹੈ। ਮਾਨ ਨੇ ਕਿਹਾ ਕਿਸਾਨਾਂ ਵਾਂਗ ਮਜ਼ਦੂਰਾਂ ਨੂੰ ਵੀ ਖ਼ਰਾਬੇ ਵਾਲੇ ਹਲਕਿਆਂ ‘ਚ ਮੁਆਵਜ਼ਾ ਦੇਵਾਂਗੇ।
ਗਿਰਦਾਵਰੀ ਦੇ ਦਿੱਤੇ ਸੀ ਹੁਕਮ: ਫ਼ਸਲਾਂ ਦੇ ਖਰਾਬੇ ਦੀ ਭਰਪਾਈ ਕਰਨ ਲਈ ਸਰਕਾਰ ਵੱਲੋਂ ਗਿਰਦਾਵਰੀ ਦੇ ਹੁਕਮ ਦਿੱਤੇ ਗਏ। ਵਿਧਾਇਕਾਂ ਤੇ ਪਟਵਾਰੀਆਂ ਨੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦੇ ਦੌਰਾ ਕਰਕੇ ਖਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਹਾਲਾਂਕਿ ਕਿਸਾਨਾ ਵਿਚ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਨਿਰਾਸ਼ਾ ਵੀ ਪਾਈ ਗਈ ਸੀ। ਸਰਕਾਰ ਵੱਲੋਂ ਮੁਆਵਜ਼ੇ ਦੀ ਜੋ ਰਕਮ ਤੈਅ ਕੀਤੀ ਗਈ ਸੀ ਉਸਦੇ ਅਨੁਸਾਰ ਜਿਹੜੇ ਕਿਸਾਨਾਂ ਦੀ ਪੂਰੀ ਫ਼ਸਲ ਤਬਾਹ ਹੋਈ ਉਹਨਾਂ ਨੂੰ 15000 ਰੁਪਏ ਪ੍ਰਤੀ ਏਕੜ ਅਤੇ ਜਿਹਨਾਂ ਦੀ ਅੱਧੀ ਫ਼ਸਲ ਤਬਾਹ ਹੋਈ ਉਹਨਾਂ ਨੂੰ 6800 ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।
ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਹੋਈਆਂ ਤਬਾਹ: ਮਾਰਚ ਮਹੀਨੇ ਦੇ ਅਖੀਰਲੇ ਹਫ਼ਤੇ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਅਰਮਾਨਾਂ ਤੇ ਪਾਣੀ ਫੇਰ ਦਿੱਤਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਹਜ਼ਾਰਾਂ ਏਕੜ ਫ਼ਸਲ ਤਬਾਹ ਕਰ ਦਿੱਤੀ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਮੀਂਹ ਅਤੇ ਗੜੇਮਾਰੀ ਕਾਰਨ 10 ਹਜ਼ਾਰ ਤੋਂ ਵੱਧ ਕਿਸਾਨਾਂ ਦੀਆਂ 33 ਫ਼ੀਸਦੀ ਫ਼ਸਲਾਂ ਤਬਾਹ ਹੋ ਗਈਆਂ ਹਨ, ਜਦਕਿ ਦੋ ਹਜ਼ਾਰ ਤੋਂ ਵੱਧ ਕਿਸਾਨ ਅਜਿਹੇ ਹਨ ਜਿਨ੍ਹਾਂ ਦੀ 50 ਫ਼ੀਸਦੀ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ 6 ਕਰੋੜ 86 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਗਈ ਹੈ।
ਇਹ ਵੀ ਪੜੋ: Jallianwala Bagh Massacre: ਇਤਿਹਾਸ, ਮਹੱਤਵ ਅਤੇ ਦੁਖਾਂਤ ਦਾ ਪ੍ਰਭਾਵ ਜਿਸਦਾ ਕੋਈ ਅੰਤ ਨਹੀਂ...