ETV Bharat / state

ਪੂਰੇ ਪੰਜਾਬ ਚ 30 ਅਪ੍ਰੈਲ ਤੱਕ ਲਾਗੂ ਹੋਇਆ ਨਾਈਟ ਕਰਫ਼ਿਊ - ਸਿਆਸੀ ਰੈਲੀਆਂ ਕਰਨ 'ਤੇ ਪਾਬੰਦੀ

ਮੰਗਲਵਾਰ ਨੂੰ ਮੁੱਖ ਮੰਤਰੀ ਅਧਿਕਾਰੀਆਂ ਨਾਲ ਕੋਵਿਡ-19 ਮਹਾਂਮਾਰੀ ਦੀ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਦੌਰਾਨ 85 ਫੀਸਦੀ ਯੂਕੇ ਸਟ੍ਰੇਨ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋਣ ਬਾਰੇ ਰਿਪੋਰਟ ਸਾਹਮਣੇ ਆਈ। ਉਪਰੰਤ ਮੁੱਖ ਮੰਤਰੀ ਵੱਲੋਂ ਸੂਬੇ ਭਰ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ।

ਕੋਰੋਨਾ ਦਾ ਕਹਿਰ: ਪੰਜਾਬ ਭਰ 'ਚ ਸਿਆਸੀ ਰੈਲੀਆਂ ਕਰਨ 'ਤੇ ਪਾਬੰਦੀ

author img

By

Published : Apr 7, 2021, 3:15 PM IST

Updated : Apr 7, 2021, 8:30 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿੱਚ ਸਿਆਸੀ ਰੈਲੀਆਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਸੂਬੇ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਿਆ ਗਿਆ। ਮੰਗਲਵਾਰ ਨੂੰ ਮੁੱਖ ਮੰਤਰੀ ਅਧਿਕਾਰੀਆਂ ਨਾਲ ਕੋਵਿਡ-19 ਮਹਾਂਮਾਰੀ ਦੀ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਦੌਰਾਨ 85 ਫੀਸਦੀ ਯੂਕੇ ਸਟ੍ਰੇਨ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋਣ ਬਾਰੇ ਰਿਪੋਰਟ ਸਾਹਮਣੇ ਆਈ। ਉਪਰੰਤ ਮੁੱਖ ਮੰਤਰੀ ਵੱਲੋਂ ਸੂਬੇ ਭਰ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੇਤਾਵਾਂ ਸਮੇਤ ਸਮੂਹ ਉਪਰ ਡੀ.ਐੱਮ.ਏ ਅਤੇ ਐਪੀਡੈਮਿਕਸ ਐਕਟ ਤਹਿਤ ਕੇਸ ਦਰਜ ਕਰਨ ਦੇ ਹੁਕਮ ਵੀ ਦਿੱਤੇ ਹਨ।

  • Punjab CM @capt_amarinder orders fresh curbs till April 30 amid #Covid_19 surge. Night curfew (9 pm -5 am), ban on all political gatherings with violators to be booked. Only 50 allowed at indoor funerals/weddings, 100 outdoors. Masks compulsory for all govt employees in offices. pic.twitter.com/loIi49Tuvt

    — Raveen Thukral (@RT_MediaAdvPbCM) April 7, 2021 " class="align-text-top noRightClick twitterSection" data=" ">

ਸੂਬੇ ਭਰ ਵਿੱਚ ਕਰਫ਼ਿਊ

ਇਸਦੇ ਨਾਲ ਹੀ ਸੂਬੇ ਭਰ ਵਿੱਚ 30 ਅਪ੍ਰੈਲ ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਦਾ ਐਲਾਨ ਕੀਤਾ ਹੈ। ਇਸਤੋਂ ਪਹਿਲਾਂ ਇਹ ਕਰਫ਼ਿਊ 12 ਜ਼ਿਲ੍ਹਿਆਂ ਵਿੱਚ ਲਾਇਆ ਗਿਆ ਸੀ।

30 ਅਪ੍ਰੈਲ ਤੱਕ ਸਕੂਲ ਕਾਲਜ ਬੰਦ

ਹੁਕਮਾਂ ਵਿੱਚ 30 ਅਪ੍ਰੈਲ ਤੱਕ ਸੂਬੇ ਭਰ ਦੇ ਸਾਰੇ ਸਕੂਲ-ਕਾਲਜ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।

  • As #COVID19 cases rise, CM @capt_amarinder sets vaccine target of 2 lakh per day, orders sampling to be increased to 50,000 /day, contact tracing of 30 people per positive patient. Will ask PM @narendramodi for 50% ICU beds at PGI for patients referred by Punjab govt.

ਵਿਆਹ-ਸ਼ਾਦੀਆਂ ਅਤੇ ਮਾਲਜ਼ 'ਚ ਇਕੱਠ ਸੀਮਤ

ਵਿਆਹ-ਸ਼ਾਦੀ ਦੇ ਸਮਾਗਮਾਂ ਵਿੱਚ ਇਨਡੋਰ 50 ਅਤੇ ਆਊਟ 100 ਵਿਅਕਤੀਆਂ ਦਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਦਕਿ ਸ਼ੋਅਰੂਮ ਵਿੱਚ 10 ਲੋਕਾਂ ਅਤੇ ਮਾਲਜ਼ ਵਿੱਚ 100 ਲੋਕਾਂ ਦੀ ਐਂਟਰੀ ਹੀ ਹੋ ਸਕੇਗੀ।

ਟੈਂਟ ਦੇਣ ਵਾਲੇ 'ਤੇ ਹੋਵੇਗਾ ਕੇਸ

ਸਿਆਸੀ ਰੈਲੀਆਂ 'ਤੇ ਪਾਬੰਦੀਆਂ ਨੂੰ ਲੈ ਕੇ ਸਾਮਾਨ ਮੁਹੱਈਆ ਕਰਵਾਉਣ ਵਾਲਿਆਂ 'ਤੇ ਉਲੰਘਣਾ ਕਰਨ 'ਤੇ ਕੇਸ ਹੋ ਸਕਦਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਟੈਂਟ ਹਾਊਸ ਰੈਲੀ ਲਈ ਸਾਮਾਨ ਮੁਹੱਈਆ ਕਰਵਾਉਂਦਾ ਹੈ ਤਾਂ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ।

ਮੁੱਖ ਮੰਤਰੀ ਕੈਪਟਨ ਵੱਲੋਂ ਜਾਰੀ ਹੁਕਮਾਂ ਨੂੰ ਸੂਬੇ ਭਰ ਵਿੱਚ ਲਾਗੂ ਕਰਵਾਉਣ ਲਈ ਡੀਜੀਪੀ ਨੂੰ ਨਿਰਦੇਸ਼ ਦਿੱਤੇ ਗਏ ਹਨ।

Last Updated : Apr 7, 2021, 8:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.