ETV Bharat / state

ਗੰਨ ਕਲਚਰ 'ਤੇ ਵਿਵਾਦ, ਸੀਐਮ ਅਤੇ ਮੰਤਰੀ ਦੀ ਤਸਵੀਰ ਨੇ ਪਾਇਆ ਫਸਾਦ - ਸਰਕਾਰ ਵੱਲੋਂ ਗੰਨ ਕਲਚਰ ਖ਼ਤਮ ਕਰਨ ਲਈ ਸਖ਼ਤੀ

ਪੰਜਾਬ ਦੇ ਵਿਚ ਸਰਕਾਰ ਵੱਲੋਂ ਗੰਨ ਕਲਚਰ ਖ਼ਤਮ ਕਰਨ ਦਾ ਤਰੀਕਾ (How to end gun culture) ਵਿਰੋਧੀ ਧਿਰਾਂ ਨੂੰ ਪਸੰਦ ਨਹੀਂ ਆਇਆ ਅਤੇ ਹੁਣ ਡੀ. ਜੀ. ਪੀ. ਵੱਲੋਂ 72 ਘੰਟੇ ਅੰਦਰ ਸੋਸ਼ਲ ਮੀਡੀਆ ਤੋਂ ਹਥਿਆਰਾਂ ਵਾਲੀਆਂ ਤਸਵੀਰਾਂ ਅਤੇ ਵੀਡੀਓਸ ਹਟਾਉਣ ਦਾ ਜੋ ਸਮਾਂ ਦਾ ਦਿੱਤਾ ਗਿਆ ਸੀ ਉਸਨੇ ਸਿਆਸੀ ਅਖਾੜੇ ਵਿਚ ਗਰਮੀ (Heat in the political arena) ਪੈਦਾ ਕਰ ਦਿੱਤੀ ਹੈ।

ਗੰਨ ਕਲਚਰ 'ਤੇ ਵਿਵਾਦ, ਸੀਐਮ ਅਤੇ ਮੰਤਰੀ ਦੀ ਤਸਵੀਰ ਨੇ ਪਾਇਆ ਫਸਾਦ
Controversy over gun culture in Punjab
author img

By

Published : Nov 30, 2022, 12:44 PM IST

ਚੰਡੀਗੜ੍ਹ: ਗੰਨ ਕਲਚਰ (Gun culture) ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਅਲਟੀਮੇਟਮ ਦੇ ਖਾਤਮੇ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਆਗੂ ਹੱਥ ਸੀਐਮ ਮਾਨ ਦੀ ਉਹ ਤਸਵੀਰ ਪੁਰਾਣੀ ਜਿਸ ਵਿਚ ਉਹਨਾਂ ਦੇ ਹੱਥ ਅੰਦਰ ਬੰਦੂਕ ਫੜ੍ਹੀ ਹੋਈ ਹੈ। ਇਸ ਤਸਵੀਰ ਨੂੰ ਅਧਾਰ ਬਣਾ ਕੇ ਸਿਆਸੀ ਪਾਰਟੀਆਂ ਸਰਕਾਰ ਨੂੰ ਗੰਨ ਕਲਚਰ (parties besieging the government on gun culture) ਉੱਤੇ ਘੇਰ ਰਹੀਆਂ ਹਨ।ਉਥੇ ਹੀ ਲਾਅ ਐਂਡ ਆਰਡਰ ਵੀ ਵੱਡਾ ਮਸਲਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਸੀਐਮ ਮਾਨ ਤੋਂ ਬਾਅਦ ਹੁਣ ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਨੂੰ ਘੇਰਿਆ, ਇਹ ਤਸਵੀਰ ਕੀਤੀ ਸ਼ੇਅਰ

ਮਜੀਠੀਆ ਦਾ ਤੰਜ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਹੈ ਕਿ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਹਰ ਰੋਜ਼ ਕਤਲ ਤੇ ਕਤਲ ਹੋ ਰਹੇ ਹਨ।ਉਹਨਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਤੇ ਸਰਕਾਰ ਢਿੱਲ ਵਰਤ ਰਹੀ।ਦੂਜੇ ਪਾਸੇ ਮਜੀਠੀਆ ਹੱਥ ਮੰਤਰੀ ਅਨਮੋਲ ਗਗਨ ਮਾਨ (Minister Anmol Gagan maan ) ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ ਲੱਗੀ, ਜਿਸ ਵਿਚ ਉਹਨਾਂ ਦੋਵਾਂ ਨੇ ਹਥਿਆਰ ਫੜੇ ਹੋਏ ਹਨ।ਇਹ ਦੋਵਾਂ ਤਸਵੀਰਾਂ ਸਿਆਸੀ ਗਲਿਆਰਿਆਂ ਵਿਚ ਵਿਵਾਦ ਦਾ ਵਿਸ਼ਾ ਬਣ ਗਈਆਂ ਹਨ ਅਤੇ ਮਜੀਠੀਆ ਸਰਕਾਰ ਨੂੰ ਬੁਰੀ ਤਰੀਕੇ ਨਾਲ ਘੇਰਦੇ ਨਜ਼ਰ ਆਏ।

ਗੰਨ ਕਲਚਰ 'ਤੇ ਵਿਵਾਦ, ਸੀਐਮ ਅਤੇ ਮੰਤਰੀ ਦੀ ਤਸਵੀਰ ਨੇ ਪਾਇਆ ਫਸਾਦ

ਅਸ਼ਵਨੀ ਸ਼ਰਮਾ ਦੇ ਨਿਸ਼ਾਨੇ: ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਗੰਨ ਕਲਚਰ(Gun culture) ਦੇ ਮਾਮਲੇ ਉੱਤੇ ਸਰਕਾਰ ਨੂੰ ਬੁਰੀ ਤਰ੍ਹਾਂ ਲਤਾੜ ਰਹੇ ਹਨ।ਇਹਨਾਂ ਦੋਵਾਂ ਤਸਵੀਰਾਂ ਨੂੰ ਅਧਾਰ ਬਣਾਉਂਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਸਰਕਾਰ ਦੀ ਕਥਨੀ ਅਤੇ ਕਰਨੀ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ।ਉਹਨਾਂ ਆਖਿਆ ਕਿ ਗਨ ਕਲਚਰ ਦਾ ਕੋਈ ਵੀ ਹਿਮਾਇਤੀ ਨਹੀਂ ਹੈ, ਪਰ ਜੋ ਲੋਕ ਗੰਨ ਪ੍ਰਮੋਟ ਕਰਦੇ ਹਨ ਉਹਨਾਂ ਤੇ ਨਕੇਲ ਕੱਸਣੀ ਜ਼ਰੂਰੀ ਹੈ।

ਗੰਨ ਕਲਚਰ 'ਤੇ ਵਿਵਾਦ ਕਿਉਂ ?: ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਖ਼ਤਮ ਕਰਨ ਲਈ ਸਖ਼ਤੀ (Strictness from the government end gun culture) ਨਾਲ ਕਦਮ ਚੁੱਕੇ ਜਾ ਰਹੇ ਹਨ ਅਤੇ ਉਹਨਾਂ ਲੋਕਾਂ ਉੱਤੇ ਪਰਚੇ ਦਰਜ ਕੀਤੇ ਗਏ ਜੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਹਥਿਆਰ ਪ੍ਰਮੋਟ ਕਰ ਰਹੇ ਹਨ ਜਾਂ ਹਥਿਆਰਾਂ ਨਾਲ ਪੋਸਟਾਂ ਸਾਂਝੀਆਂ ਕੀਤੀਆਂ ਹਨ।ਅਜਿਹੇ ਵਿਚ ਇੱਕ ਬੱਚੇ ਉੱਤੇ ਵੀ ਪਰਚਾ ਦਰਜ ਹੋਇਆ ਅਤੇ ਕੁਝ ਲੋਕ ਅਜਿਹੇ ਵੀ ਸਨ ਜਿਹਨਾਂ ਨੇ ਟੋਏ ਗੰਨ ਨਾਲ ਤਸਵੀਰਾਂ ਜਾਂ ਵੀਡੀਓਸ ਸ਼ੇਅਰ ਕੀਤੀਆਂ ਸਨ।ਉਹਨਾਂ ਉੱਤੇ ਪਰਚੇ ਦਰਜ ਹੋਏ ਤਾਂ ਸਾਰੇ ਪਾਸੇ ਚਰਚਾ ਛਿੜ ਗਈ ਅਤੇ ਸਿਆਸੀ ਗਲਿਆਰਿਆਂ ਵਿਚ ਆਉਂਦਿਆਂ ਹੀ ਵਿਵਾਦ ਛਿੜ ਗਿਆ।ਨਾਲ ਹੀ ਮੰਤਰੀ ਅਨਮੋਲ ਗਗਨ ਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ ਹੁਣ ਇਕ ਵੱਡਾ ਮੁੱਦਾ ਬਣ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.