ਚੰਡੀਗੜ੍ਹ ਡੈਸਕ : ਫਾਜ਼ਿਲਕਾ ਪੁਲਿਸ ਅੱਠ ਦਿਨਾਂ ਦੇ ਸੁਖਪਾਲ ਖਹਿਰਾ ਦੇ ਪੁਲਿਸ ਰਿਮਾਂਡ ਦੌਰਾਨ ਕੋਈ ਵੀ ਜਾਣਕਾਰੀ ਹਾਸਲ ਨਹੀਂ ਕਰ ਸਕੀ ਅਤੇ ਹੁਣ ਖਹਿਰਾ ਨੂੰ ਅਦਾਲਤ ਨੇ 27 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਹ ਵੀ ਯਾਦ ਰਹੇ ਕਿ ਪੁਲਿਸ ਨੂੰ ਖਹਿਰਾ ਤੋਂ ਪੁੱਛਗਿੱਛ ਕਰਨ ਲਈ ਸਿਰਫ ਅੱਠ ਦਿਨ ਦਾ ਸਮਾਂ ਮਿਲਿਆ ਸੀ। ਖਹਿਰਾ ਤੋਂ 2015 ਵਿੱਚ ਅੱਠ ਮੁਲਜ਼ਮਾਂ ਖ਼ਿਲਾਫ਼ ਦਰਜ ਹੋਏ ਐਨਡੀਪੀਐਸ ਕੇਸ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।
28 ਸਤੰਬਰ ਨੂੰ ਕੀਤਾ ਸੀ ਗ੍ਰਿਫਤਾਰ : ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸੁਖਪਾਲ ਖਹਿਰਾ ਨੂੰ ਲੰਘੀ 28 ਸਤੰਬਰ ਨੂੰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਅਤੇ ਫਿਰ ਪੁਲਿਸ ਨੇ ਅਦਾਲਤ ਤੋਂ ਹੋਰ ਰਿਮਾਂਡ ਹਾਸਿਲ ਕੀਤਾ ਗਿਆ। ਜਾਣਕਾਰੀ ਮੁਤਾਬਿਕ ਸਰਕਾਰੀ ਵਕੀਲ ਬਲਜੀਤ ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਪੁਲਿਸ ਨੇ ਐੱਨਡੀਪੀਐੱਸ ਕੇਸ ਵਿੱਚ ਨਾਮਜ਼ਦ ਮੁਲਜ਼ਮ ਗੁਰਦੇਵ ਸਿੰਘ ਵੱਲੋਂ ਲਏ ਕਰਜ਼ੇ ਅਤੇ ਖਹਿਰਾ ਦੇ ਪਾਸਪੋਰਟ ਦੀ ਜਾਂਚ ਕਰਨੀ ਹੈ ਅਤੇ ਇਸ ਲਈ ਰਿਮਾਂਡ ਵਧਾਇਆ ਜਾਵੇ।
- Pratap Singh Bajwa's Statement On Aam Aadmi clinics: ਆਮ ਆਦਮੀ ਕਲੀਨਿਕਾਂ ਵਿੱਚ 'ਮਰੀਜ਼ ਫਰਜ਼ੀਵਾੜਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਸਰਕਾਰ...
- Fire in Chandigarh PGI: ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵਿੱਚ ਲੱਗੀ ਭਿਆਨਕ ਅੱਗ, ਸਵਾਲਾਂ ਦੇ ਘੇਰੇ ਵਿੱਚ ਪ੍ਰਸ਼ਾਸਨ, ਹਫ਼ਤੇ ਅੰਦਰ ਦੂਜੀ ਘਟਨਾ
- Manpreet Badal got interim bail: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ, ਗ੍ਰਿਫ਼ਤਾਰੀ ਦੇ ਡਰ ਤੋਂ ਚੱਲ ਰਹੇ ਨੇ ਫਰਾਰ
ਹਾਲਾਂਕਿ ਸੁਖਪਾਲ ਖਹਿਰਾ ਦੇ ਵਕੀਲ ਨਿਤਿਨ ਮਿੱਡਾ ਅਤੇ ਸੰਜੀਵ ਕੰਬੋਜ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਪੁਲਿਸ ਅੱਠ ਦਿਨਾਂ ਦੇ ਰਿਮਾਂਡ ਦੌਰਾਨ ਖਹਿਰਾ ਕੋਲੋਂ ਕੁਝ ਵੀ ਜਾਂਚ ਨਹੀਂ ਕਰ ਸਕੀ ਹੈ। ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਖਹਿਰਾ ਨੂੰ ਮੁੜ 27 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜ ਦਿੱਤਾ।