ETV Bharat / state

ਸਿੱਧੂ ਦੇ ਘਰ ਇੱਕਠੇ ਹੋਏ ਕਾਂਗਰਸੀ ਲੀਡਰ ... - ਸਿੱਧੂ ਦੇ ਘਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਹਾਰ ਦਾ ਮੰਥਨ ਅਤੇ ਇੱਕ-ਦੂਜੇ ਉੱਤੇ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ। ਉੱਥੇ ਹੀ, ਕਾਂਗਰਸੀ ਨੇਤਾਵਾਂ ਵਲੋਂ ਸਿੱਧੂ ਦੇ ਘਰ ਮੁਲਾਕਾਤ ਹੋਣੀ ਵੀ ਕੁਝ ਹੋਰ ਹੀ ਸੰਕੇਤ ਦੇ ਰਹੀਆਂ ਹਨ।

congress leaders gathered in Navjot sidhu's House

author img

By

Published : Mar 20, 2022, 5:09 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਹਾਰ ਦਾ ਮੰਥਨ ਅਤੇ ਇੱਕ-ਦੂਜੇ ਉੱਤੇ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ। ਉੱਥੇ ਹੀ, ਅੱਜ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਇੱਕਠੇ ਹੋਏ ਹਨ।

ਨਵਜੋਤ ਸਿੱਧੂ ਨੇ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਤਸਵੀਰ ਵੀ ਟਵੀਟ ਕਰਦਿਆ ਸਾਂਝੀ ਕੀਤੀ ਹੈ। ਇਸ ਪਿੱਛ ਇਹ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਵਿੱਚ ਧੜੇਬੰਦੀ ਇਕ ਵਾਰ ਫੇਰ ਤੋਂ ਸ਼ੁਰੂ ਹੋ ਗਈ ਹੈ।

ਦੱਸ ਦਈਏ ਕਿ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਤੋਂ ਅਸਤੀਫ਼ਾ ਮੰਗ ਲਿਆ ਸੀ ਜਿਸ ਦੇ ਅਗਲੇ ਦਿਨ ਸਿੱਧੂ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਹੁਣ ਸਿੱਧੂ ਦੇ ਘਰ ਪਾਰਟੀ ਆਗੂਆਂ ਦੇ ਇੱਕਠੇ ਹੋਣ ਨੇ ਨਵੀਂ ਚਰਚਾ ਛੇੜ ਦਿੱਤਾ ਹੈ।

ਦੂਜੇ ਪਾਸੇ, ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸ ਜ਼ਰੀਏ ਜੁੜੇ। ਇਸ ਦੌਰਾਨ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ ਵਿਧਾਇਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਪਿੰਡ, ਹਰ ਮਹੱਲੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾ ਸੁਣੀਏ ਤੇ ਉਹਨਾਂ ਦਾ ਹੱਲ ਕਰੀਏ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਧਾਇਕ ਨੇ ਇਹ ਨਹੀਂ ਸੋਚਣਾ ਕੀ ਇਸ ਪਿੰਡ ਵਿੱਚੋਂ ਸਾਨੂੰ ਘੱਟ ਵੋਟਾਂ ਪਈਆਂ ਹਨ ਜਾਂ ਇਹ ਕਾਂਗਰਸ ਤੇ ਅਕਾਲੀ ਹਨ, ਅਸੀਂ ਸਭ ਦੀ ਮਦਦ ਕਰਨੀ ਹੈ।

ਇਹ ਵੀ ਪੜ੍ਹੋ: 6 ਅਪ੍ਰੈਲ ਨੂੰ CM ਜੈਰਾਮ ਦੇ ਜ਼ਿਲ੍ਹੇ ਮੰਡੀ 'ਚ 'ਆਪ' ਦਾ ਰੋਡ ਸ਼ੋਅ, ਪੰਜਾਬ ਦੇ ਸੀਐੱਮ ਸਮੇਤ ਕੇਜਰੀਵਾਲ ਵੀ ਕਰਨਗੇ ਸ਼ਿਰਕਤ

ETV Bharat Logo

Copyright © 2024 Ushodaya Enterprises Pvt. Ltd., All Rights Reserved.