ETV Bharat / state

ਨਵਜੋਤ ਸਿੱਧੂ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲਪੇਟਿਆ, ਕਿਹਾ- ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਨਹੀਂ ਮਿਲਿਆ ਸਵਾਲਾਂ ਦਾ ਜਵਾਬ - Delhi liquor scam

Delhi liquor scam : ਸੀਨੀਅਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਲਈ ਟਾਰਗੇਟ ਕੀਤਾ ਹੈ। ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕੇਜਰੀਵਾਲ ਤੋਂ ਸਵਾਲ ਪੁੱਛੇ ਹਨ।

Congress leader Navjot Sidhu targeted AAP supremo Arvind Kejriwal over the Delhi liquor scam
'ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਨਹੀਂ ਮਿਲਿਆ ਸਵਾਲਾਂ ਦਾ ਜਵਾਬ'
author img

By ETV Bharat Punjabi Team

Published : Jan 2, 2024, 7:56 AM IST

ਚੰਡੀਗੜ੍ਹ: ਕੁੱਝ ਸਮੇਂ ਤੋਂ ਸਿਆਸੀ ਪੰਡਤਾਂ ਵੱਲੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਮਾਸਟਰ ਸਟ੍ਰੋਕ ਖੇਡਣ ਪਰ ਨਵਜੋਤ ਸਿੱਧੂ ਨੇ ਹਮੇਸ਼ਾ ਦੀ ਤਰ੍ਹਾਂ ਨਵਾਂ ਰਸਤਾ ਫੜ੍ਹਦਿਆਂ ਸੋਸ਼ਲ ਮੀਡੀਆ ਪਲੇਟਫਾਰ X ਰਾਹੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੀ ਲਪੇਟ ਲਿਆ ਹੈ।

  • My questions backed by facts and figures on Delhi Liquor scam remain unanswered since Punjab Elections 2022…… your silence is a deafening betrayal of the principles you once advocated ……. @ArvindKejriwal ji, the once vocal advocate for accountability has gone mute. Is it a… pic.twitter.com/N03Q9domKo

    — Navjot Singh Sidhu (@sherryontopp) January 1, 2024 " class="align-text-top noRightClick twitterSection" data=" ">

ਪੰਜਾਬ ਚੋਣਾਂ 2022 ਤੋਂ ਬਾਅਦ ਦਿੱਲੀ ਸ਼ਰਾਬ ਘੁਟਾਲੇ 'ਤੇ ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ …… ਤੁਹਾਡੀ ਚੁੱਪੀ ਉਨ੍ਹਾਂ ਸਿਧਾਂਤਾਂ ਨਾਲ ਧੋਖਾ ਹੈ ਜਿਨ੍ਹਾਂ ਦੀ ਤੁਸੀਂ ਕਦੇ ਵਕਾਲਤ ਕੀਤੀ ਸੀ …….@ਅਰਵਿੰਦਕੇਜਰੀਵਾਲ ਜੀ, ਜਵਾਬਦੇਹੀ ਲਈ ਇੱਕ ਵਾਰ ਬੋਲਣ ਵਾਲੇ ਵਕੀਲ ਚੁੱਪ ਹੋ ਗਏ ਹਨ। ਕੀ ਇਹ ਅਸੁਵਿਧਾਜਨਕ ਸੱਚਾਈ ਦਾ ਇਕਬਾਲ ਹੈ ?? "ਸਵੈ-ਘੋਸ਼ਿਤ ਆਰ.ਟੀ.ਆਈ. ਕਰੂਸੇਡਰ ਨੇ ਚੋਰੀ ਦਾ ਮਾਸਟਰ ਬਣ ਗਿਆ ਹੈ"…… ਜਵਾਬਦੇਹੀ ਅਤੇ ਪਾਰਦਰਸ਼ਤਾ ਦਾ ਸਮਾਂ !!!.. ਨਵਜੋਤ ਸਿੱਧੂ,ਕਾਂਗਰਸੀ ਆਗੂ

ਨਹੀਂ ਮਿਲਿਆ ਸਵਾਲਾਂ ਦਾ ਜਵਾਬ: ਸੀਨੀਅਰ ਕਾਂਗਰਸ ਆਗੂ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਨੂੰ ਲੈਕੇ ਉਨ੍ਹਾਂ ਨੇ ਦੋ ਸਾਲ ਪਹਿਲਾਂ 2022 ਸ਼ਰਾਬ ਘੁਟਾਲੇ ਨੂੰ ਲੈਕੇ ਤੱਥਾਂ ਦੇ ਅਧਾਰ ਉੱਤੇ ਆਮ ਆਦਮੀ ਪਾਰਟੀ ਦੇ ਮੁਖੀ ਤੋਂ ਕੁੱਝ ਵੇਰਵੇ ਸਾਂਝੇ ਕਰਨ ਦੀ ਮੰਗ ਕੀਤੀ ਸੀ ਜੋ ਅੱਜ ਤੱਕ ਸਾਂਝੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸ਼ਰਾਬ ਘੁਟਾਲੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸੱਚਾਈ ਤੋਂ ਪਰਦਾ ਤਾਂ ਚੁੱਕਿਆ ਹੀ ਹੈ ਪਰ ਕੇਜਰੀਵਾਲ ਦੀ ਚੁੱਪ ਉਨ੍ਹਾਂ ਸਿਧਾਂਤਾ ਨਾਲ ਵੀ ਧੋਖਾ ਹੈ ਜਿਸ ਦੀ ਉਹ ਖੁੱਦ ਹੀ ਵਕਾਲਤ ਕਰਦੇ ਸਨ।

ਦੱਸ ਦਈਏ ਦਿੱਲੀ ਸ਼ਰਾਬ ਘੁਟਾਲੇ ਵਿੱਚ ਹੁਣ ਤੱਕ ਦਿੱਗਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਉੱਤੇ ਕਾਰਵਾਈ ਹੋ ਚੁੱਕੀ ਹੈ। ਜਿੱਥੇ ਦਿੱਲੀ ਦੇ ਸਿੱਖਿਆ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਜਾਂਚ ਤੋਂ ਬਾਅਦ ਜੇਲ੍ਹ ਅੰਦਰ ਸੁੱਟ ਦਿੱਤਾ ਉੱਥੇ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਦਿੱਲੀ ਸ਼ਰਾਬ ਘੁਟਾਲੇ ਵਿੱਚ ਲਟਕ ਰਹੀ ਹੈ। ਦੱਸਣਯੋਗ ਹੈ ਕਿ ਭਲਕੇ ਈਡੀ ਕੋਲ ਮਾਮਲੇ ਨੂੰ ਲੈਕੇ ਅਰਵਿੰਦ ਕੇਜਰੀਵਲ ਦੀ ਪੇਸ਼ੀ ਹੈ, ਇਸ ਪੇਸ਼ੀ ਲਈ ਕੇਜਰੀਵੀਲ ਪਹੁੰਚਦੇ ਹਨ ਜਾਂ ਨਹੀਂ ਇਸ ਉੱਤੇ ਸ਼ੰਕੇ ਬਰਕਰਾਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.