ਚੰਡੀਗੜ੍ਹ: ਗੁਜਰਾਤ ਅਤੇ ਹਿਮਾਚਲ ਚੋਣ ਨਤੀਜਿਆਂ (Gujarat and Himachal election results) ਉੱਤੇ ਸਭ ਦੀਆ ਨਜ਼ਰਾਂ ਟਿੱਕੀਆਂ ਹੋਈਆਂ ਹਨ।ਗੁਜਰਾਤ ਵਿਚ ਭਾਜਪਾ ਦਾ ਪੱਲੜਾ ਭਾਰੀ ਹੈ ਅਤੇ ਹਿਮਾਚਲ ਵਿਚ ਕਾਂਗਰਸ ਅਤੇ ਭਾਜਪਾ ਵਿਚਾਲੇ ਫਸਵਾਂ ਮੈਚ (Trapped between Congress and BJP) ਚੱਲ ਰਿਹਾ ਹੈ।ਹਾਲਾਂਕਿ ਚੋਣ ਨਤੀਜਿਆਂ ਦਾ ਐਲਾਨ ਅਜੇ ਨਹੀਂ ਹੋਇਆ ਪਰ ਰੁਝਾਨਾਂ ਵਿਚ ਜੋ ਤਸਵੀਰ ਬਣ ਰਹੀ ਹੈ ਉਸ ਵਿਚ ਗੁਜਰਾਤ ਅੰਦਰ ਭਾਜਪਾ ਦੀ ਜਿੱਤ ਤੈਅ ਹੈ।ਹਿਮਾਚਲ ਅੰਦਰ ਜੋ ਰੁਝਾਨ ਬਣੇ ਹੋਏ ਉਸ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ।ਕਦੇ ਕਾਂਗਰਸ ਕਦੇ ਭਾਜਪਾ ਇਕ ਦੂਜੇ ਤੋਂ ਅੱਗੇ ਪਿੱਛੇ ਹੋ ਰਹੇ ਹਨ।ਹਿਮਾਚਲ ਅੰਦਰ ਕਾਂਗਰਸ ਦਾ ਪ੍ਰਦਰਸ਼ਨ ਵੀ ਰੁਝਾਨਾਂ ਮੁਤਾਬਿਕ ਚੰਗਾ ਹੁੰਦਾ ਜਾ ਰਿਹਾ ਹੈ।
ਹਿਮਾਚਲ ਦੇ ਰੁਝਾਨ ਵੇਖ ਕੇ ਕਾਂਗਰਸ ਪਾਰਟੀ ਅੰਦਰ ਖੁਸ਼ੀ ਦੀ ਲਹਿਰ (A wave of happiness within the Congress party) ਵਿਖਾਈ ਦੇ ਰਹੀ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਤੀਕਿਿਰਆ ਵੀ ਸਾਹਮਣੇ ਆਈ ਹੈ।ਰਾਜਾ ਵੜਿੰਗ ਨੇ ਆਖਿਆ ਹੈ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਕਾਂਗਰਸ ਹਿਮਾਚਲ ਅੰਦਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ।ਹਾਲਾਂਕਿ ਸਰਕਾਰੀ ਨੁਮਾਇੰਦਿਆਂ ਅਤੇ ਰਸੂਖਦਾਰਾਂ ਨੇ ਕਾਂਗਰਸ ਨੂੰ ਖ਼ਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ।ਉਹਨਾਂ ਦਾਅਵਾ ਕੀਤਾ ਕਿ ਹੰਕਾਰ ਦੇ ਖਿਲਾਫ਼ ਕਾਂਗਰਸ ਦੀ ਵੱਡੀ ਜਿੱਤ ਹੋਵੇਗੀ।
ਹੁਣ ਤੱਕ ਦੇ ਰੁਝਾਨ ਕੀ ਵਿਖਾ ਰਹੇ ਹਨ ?: ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ (Congress party government in Himachal Pradesh) ਬਣਦੀ ਨਜ਼ਰ ਆ ਰਹੀ ਹੈ। ਹੁਣ ਤੱਕ ਆਏ ਰੁਝਾਨਾਂ ਜਾਂ ਨਤੀਜਿਆਂ ਮੁਤਾਬਕ ਕਾਂਗਰਸ 37 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰਦੀ ਨਜ਼ਰ ਆ ਰਹੀ ਹੈ। ਹਿਮਾਚਲ ਦੇ ਲੋਕਾਂ ਨੇ ਇੱਕ ਵਾਰ ਫਿਰ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਪੰਜ ਸਾਲਾਂ ਬਾਅਦ ਸਰਕਾਰ ਬਦਲਣ ਲਈ ਵੋਟਾਂ ਪਾਈਆਂ, ਜਿਸ ਦਾ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਗੁਜਰਾਤ 'ਚ ਭਾਜਪਾ ਦੀ ਬੱਲੇ- ਬੱਲੇ, ਹਿਮਾਚਲ 'ਚ ਫਸੇ ਕੁੰਢੀਆਂ ਦੇ ਸਿੰਗ, ਕੀ ਕਹਿੰਦੇ ਹਨ ਸਿਆਸੀ ਆਗੂ ?
68 ਸੀਟਾਂ ਲਈ ਵੋਟਿੰਗ: ਹਿਮਾਚਲ 'ਚ 12 ਨਵੰਬਰ ਨੂੰ 68 ਸੀਟਾਂ ਲਈ ਵੋਟਿੰਗ ਹੋਈ ਸੀ, ਜਦਕਿ ਗੁਜਰਾਤ 'ਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ 'ਚ 182 ਸੀਟਾਂ 'ਤੇ ਵੋਟਿੰਗ ਹੋਈ ਸੀ। ਗੁਜਰਾਤ 'ਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਿਕੋਣਾ ਮੁਕਾਬਲਾ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਗੁਜਰਾਤ ਵਿੱਚ ਪੂਰਾ ਜ਼ੋਰ ਲਾਇਆ। ਗੁਜਰਾਤ ਦੇ ਨਤੀਜੇ ਦਿਖਾ ਦੇਣਗੇ ਕਿ 'ਆਪ' ਆਪਣੀਆਂ ਕੋਸ਼ਿਸ਼ਾਂ 'ਚ ਕਿੰਨੀ ਕਾਮਯਾਬ ਰਹੀ ਹੈ। ਇਹ ਕਾਂਗਰਸ ਲਈ ਬਚਾਅ ਦੀ ਲੜਾਈ ਹੈ। ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਹਨ।ਹਿਮਾਚਲ ਵਿੱਚ 1985 ਤੋਂ ਬਾਅਦ ਸੱਤਾਧਾਰੀ ਪਾਰਟੀ ਕਦੇ ਵੀ ਸੱਤਾ ਵਿੱਚ ਨਹੀਂ ਆਈ। ਸੂਬੇ ਵਿੱਚ 75 ਫੀਸਦੀ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ 44 ਸੀਟਾਂ ਜਿੱਤੀਆਂ ਸਨ ਜਦਕਿ ਬਹੁਮਤ ਦਾ ਅੰਕੜਾ 35 ਸੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।