ETV Bharat / state

Government Jobs: ਸੀਐਮ ਮਾਨ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, 11 ਮਹੀਨਿਆਂ 'ਚ ਇੰਨੇ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ - CM Mann distributed appointment letters news

ਪੰਜਾਬ ਸਰਕਾਰ ਨੇ ਨੌਜਵਾਨਾਂ ਨਾਲ ਵਾਧਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵੇਗੀ ਜੋ ਕਿ ਉਹ ਹੁਣ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਜਿਸ ਦੇ ਤਹਿਦ ਸਮਾਗਮ ਕਰਵਾ ਮੁੱਖ ਮੰਤਰੀ ਵੱਲੋਂ ਖੁਦ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਂਦੇ ਹਨ। ਜਾਣੋ ਅੱਜ ਮਿਊਂਸਪਲ ਭਵਨ ਵਿੱਚ ਸਮਾਗਮ ਕਰਵਾ ਕੇ ਕਿੰਨਾਂ ਨੌਜਵਾਨਾਂ ਨੂੰ ਕਿਸ ਕਿਸ ਵਿਭਾਗ ਵਿੱਚ ਨੌਕਰੀਆਂ ਦਿੱਤੀਆਂ...

CM Mann distributed appointment CM Mann distributed appointment letters to the youth to the youth
ਸੀਐਮ ਮਾਨ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
author img

By

Published : Feb 21, 2023, 8:22 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਧਾ ਕੀਤਾ ਸੀ। ਜਿਸ ਨੂੰ ਪੂਰਾ ਕਰਨ ਲਈ ਸਰਕਾਰ ਆਪਣੇ ਸਮੇਂ ਸਮੇਂ ਉਤੇ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਪਦੀ ਹੈ। ਮੰਗਲਵਾਰ ਨੂੰ ਸਰਕਾਰ ਨੇ ਜਲ ਸਪਲਾਈ, ਸੈਨੀਟੇਸ਼ਨ, ਸਹਿਕਾਰਤਾ ਆਦਿ ਵਿਭਾਗਾਂ ਦੇ ਇੰਜਨੀਅਰਾਂ,ਕਲਰਕਾਂ ਨੂੰ ਨਿਯੁਕਤੀ ਪੱਤਰ ਸੌਪੇ ਹਨ। ਸਰਕਾਰ ਦਾ ਦਾਅਵਾ ਹੈ ਕਿ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 26478 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਹਨ।

  • ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀ ਦੁਕਾਨ ਦੇ ਬੋਰਡ ਪੰਜਾਬੀ 'ਚ ਲਗਾ ਲਏ ਨੇ...ਅੱਜ ਤੋਂ ਅਸੀਂ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ 'ਚ ਲਗਾਉਣ ਤੋਂ ਅਸਮਰੱਥ ਹੈ, ਪੰਜਾਬ ਸਰਕਾਰ ਤਰਫ਼ੋਂ ਅਸੀਂ ਉਸਦਾ ਬੋਰਡ ਪੰਜਾਬੀ 'ਚ ਲਗਵਾਵਾਂਗੇ... ਆਓ ਆਪਣੀ ਮਾਂ ਬੋਲੀ ਨੂੰ ਬਣਦਾ ਸਨਮਾਨ ਦੇਈਏ.. pic.twitter.com/daNAaf2QnA

    — Bhagwant Mann (@BhagwantMann) February 21, 2023 " class="align-text-top noRightClick twitterSection" data=" ">

ਨੌਜਵਾਨਾਂ ਨੂੰ ਗਰੀਬਾ, ਲੋੜਵੰਦਾਂ ਲਈ ਕੰਮ ਕਰਨ ਦੀ ਨਸੀਅਤ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ 11 ਮਹੀਨਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਅਧਾਰ ਉਤੇ ਨੌਕਰੀ ਮਿਲੀ ਹੈ। ਜਿਸ ਤੋਂ ਬਾਅਜ ਸੀਐਮ ਨੇ ਨੌਜਵਾਨਾਂ ਨੂੰ ਸੁਨੇਹਾ ਵੀ ਦਿੱਤਾ ਅਤੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਨ੍ਹਾਂ ਦੀ ਕਲਮ ਲੋੜਵੰਦਾਂ, ਕਮਜ਼ੋਰ ਵਰਗ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹੁਣ ਸਰਕਾਰ ਦੇ ਪਰਿਵਾਰ ਮੈਂਬਰ ਬਣ ਚੁੱਕੇ ਹਨ। ਉਮੀਦ ਹੈ ਕਿ ਇਹ ਲੋਕਾਂ ਲਈ ਸੱਚੇ ਦਿਲ ਅਤੇ ਪੂਰੀ ਮਿਹਨਤ ਨਾਲ ਕੰਮ ਕਰਨਗੇ।

  • ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/2vQFkxDPod

ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਸਲਾਹ: ਅੱਜ ਦੇ ਇਸ ਸਮਾਗਮ ਵਿੱਚ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਸੀ। ਇਸ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਔਰਤਾਂ ਦੇ ਸਸ਼ਕਤੀਕਰਨ ਦੀ ਲਹਿਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲਈ ਮਾਨ ਵਾਲੀ ਗੱਲ ਹੈ ਕਿ ਲੜਕੀਆਂ ਸਖ਼ਤ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰ ਰਹੀਆਂ ਹਨ। ਜਿਸ ਦੇ ਨਾਲ ਪੰਜਾਬ ਹੋਰ ਤਰੱਕੀ ਦੇ ਰਾਹ ਉਤੇ ਚੱਲੇਗਾ ਅਤੇ ਸਮਾਜ ਵਿੱਚ ਚੰਗਾ ਬਦਵਲਾਅ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਇਕ ਰੋਗ ਹੈ ਇਸ ਦੀ ਆਦਮੀ ਨੂੰ ਆਦਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਦੀ ਮੁੱਦੇ ਉਤੇ ਜੀਰੋ ਟਾਲਰੈਸ ਦੀ ਨੀਤੀ ਨਾਲ ਕੰਮ ਕਰ ਰਹੀ ਹੈ। ਇਸ ਵਿੱਚ ਅਫਸਰਾਂ ਅਤੇ ਨੇਤਾਵਾਂ ਨਾਲ ਕੋਈ ਲਿਹਾਜ ਨਹੀਂ ਕੀਤਾ ਜਾ ਰਿਹਾ।

ਪੰਜਾਬੀ ਮਾਂ ਬੋਲੀ ਪ੍ਰਤੀ ਮੁੱਖ ਮੰਤਰੀ ਦਾ ਪਿਆਰ: ਇਸ ਦੇ ਨਾਲ ਹੀ ਅੱਜ ਸਮਾਰੋਹ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸੀਐਮ ਮਾਨ ਨੇ ਪੰਜਾਬ ਵਾਸੀਆਂ ਨੂੰ ਵਧਾਇਆਂ ਦਿੱਤੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਐਲਾਨ ਕੀਤਾ ਕਿ ਸੂਬੇ ਲੱਗੇ ਸਾਰੇ ਦਿਸ਼ਾ ਸੂਚਕਾ (ਸਾਇਨ ਬੋਰਡ) ਉਤੇ ਪਹਿਲਾਂ ਪੰਜਾਬੀ ਲਿਖੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੇ ਲਈ ਦੁਕਾਨਾਂ ਦੇ ਨਾਮ ਬੋਰਡ ਵੀ ਪੰਜਾਬੀ ਵਿੱਚ ਲਗਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਨਾਮ ਬੋਰਡ ਪੰਜਾਬੀ ਵਿੱਚ ਨਹੀਂ ਕੀਤੇ ਉਨ੍ਹਾਂ ਦੀ ਸਰਕਾਰ ਇਸ ਕੰਮ ਨੂੰ ਕਰਨ ਵਿੱਚ ਮਦਦ ਕਰੇਗੀ।

ਇਹ ਵੀ ਪੜ੍ਹੋ:- PSEB Syllabus : ਦਹਾਕਿਆਂ ਪੁਰਾਣਾ ਸਿਲੇਬਸ ਪੜ੍ਹ ਰਹੇ ਪੰਜਾਬੀ ਬੱਚੇ, ਕਿੱਤਾ ਮੁੱਖੀ ਕੋਰਸਾਂ ਦੀ ਰੜ੍ਹਕਦੀ ਘਾਟ

ETV Bharat Logo

Copyright © 2024 Ushodaya Enterprises Pvt. Ltd., All Rights Reserved.