ਚੰਡੀਗੜ੍ਹ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਦਾ ਆਮ ਬਜਟ Budget 2023 ਸੰਸਦ ਵਿੱਚ ਪੇਸ਼ ਕੀਤਾ ਹੈ। ਇਸ ਬਜਟ Budget 2023 ਤੋਂ ਦੇਸ਼ ਦੇ ਕੁੱਝ ਕੁ ਲੋਕ ਖੁਸ਼ ਦਿਖਾਈ ਦੇ ਰਹੇ ਹਨ, ਪਰ ਕੁੱਝ ਕੁ ਲੋਕ ਇਸ ਬਜਟ Budget 2023 ਤੋਂ ਨਾਖੁਸ਼ ਵੀ ਹਨ। ਇਸੇ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਬਜਟ 2023 ਉੱਤੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਹੁਣ ਦੇਸ਼ ਦੇ ਬਜਟ 2023 ‘ਚੋਂ ਪੰਜਾਬ ਗਾਇਬ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚੱਲ ਰਹੀ ਹੈ।
ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚੱਲ ਰਹੀ:- ਇਸ ਦੌਰਾਨ ਹੀ ਗੱਲਬਾਤ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਬਜਟ ਵਿੱਚ ਕਿਸਾਨਾਂ ਲਈ ਕੋਈ ਰਾਹਤ ਬਜਟ ‘ਚ ਦਿੱਤਾ ਗਿਆ ਅਤੇ ਨੀ ਹੀ ਪੰਜਾਬ ਵੱਲੋਂ ਭੇਜੇ ਸੁਝਾਆਂ ‘ਚੋਂ ਇੱਕ ਵੀ ਸੁਝਾਅ ‘ਤੇ ਬਜਟ ‘ਚ ਕੋਈ ਤਜਵੀਜ਼ ਰੱਖੀ ਗਈ। ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਇਸ ਬਜਟ ਵਿੱਚ ਕਿਸਾਨਾਂ ਨੂੰ ਨਵੀਂ ਫਸਲ ਉੱਤੇ ਕੋਈ ਵੀ MSP ਨਹੀਂ ਦਿੱਤੀ ਗਈ।
-
ਪਹਿਲਾਂ 26 ਜਨਵਰੀ ਦੀ ਝਾਕੀ ‘ਚੋਂ ਪੰਜਾਬ ਗਾਇਬ ਸੀ…ਹੁਣ ਦੇਸ਼ ਦੇ ਬਜਟ ‘ਚੋਂ ਪੰਜਾਬ ਗਾਇਬ ਹੈ…ਬੜੇ ਦੁੱਖ ਦੀ ਗੱਲ ਹੈ ਨਾ ਕਿਸਾਨਾਂ ਲਈ ਕੋਈ ਰਾਹਤ ਬਜਟ ‘ਚ ਦਿੱਤੀ ਗਈ…ਨਾ ਹੀ ਪੰਜਾਬ ਵੱਲੋਂ ਭੇਜੇ ਸੁਝਾਆਂ ‘ਚੋਂ ਇੱਕ ਵੀ ਸੁਝਾਅ ‘ਤੇ ਬਜਟ ‘ਚ ਕੋਈ ਤਜਵੀਜ਼ ਰੱਖੀ ਗਈ…ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚਲ ਰਹੀ ਹੈ... pic.twitter.com/jMwGBPfbEk
— Bhagwant Mann (@BhagwantMann) February 1, 2023 " class="align-text-top noRightClick twitterSection" data="
">ਪਹਿਲਾਂ 26 ਜਨਵਰੀ ਦੀ ਝਾਕੀ ‘ਚੋਂ ਪੰਜਾਬ ਗਾਇਬ ਸੀ…ਹੁਣ ਦੇਸ਼ ਦੇ ਬਜਟ ‘ਚੋਂ ਪੰਜਾਬ ਗਾਇਬ ਹੈ…ਬੜੇ ਦੁੱਖ ਦੀ ਗੱਲ ਹੈ ਨਾ ਕਿਸਾਨਾਂ ਲਈ ਕੋਈ ਰਾਹਤ ਬਜਟ ‘ਚ ਦਿੱਤੀ ਗਈ…ਨਾ ਹੀ ਪੰਜਾਬ ਵੱਲੋਂ ਭੇਜੇ ਸੁਝਾਆਂ ‘ਚੋਂ ਇੱਕ ਵੀ ਸੁਝਾਅ ‘ਤੇ ਬਜਟ ‘ਚ ਕੋਈ ਤਜਵੀਜ਼ ਰੱਖੀ ਗਈ…ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚਲ ਰਹੀ ਹੈ... pic.twitter.com/jMwGBPfbEk
— Bhagwant Mann (@BhagwantMann) February 1, 2023ਪਹਿਲਾਂ 26 ਜਨਵਰੀ ਦੀ ਝਾਕੀ ‘ਚੋਂ ਪੰਜਾਬ ਗਾਇਬ ਸੀ…ਹੁਣ ਦੇਸ਼ ਦੇ ਬਜਟ ‘ਚੋਂ ਪੰਜਾਬ ਗਾਇਬ ਹੈ…ਬੜੇ ਦੁੱਖ ਦੀ ਗੱਲ ਹੈ ਨਾ ਕਿਸਾਨਾਂ ਲਈ ਕੋਈ ਰਾਹਤ ਬਜਟ ‘ਚ ਦਿੱਤੀ ਗਈ…ਨਾ ਹੀ ਪੰਜਾਬ ਵੱਲੋਂ ਭੇਜੇ ਸੁਝਾਆਂ ‘ਚੋਂ ਇੱਕ ਵੀ ਸੁਝਾਅ ‘ਤੇ ਬਜਟ ‘ਚ ਕੋਈ ਤਜਵੀਜ਼ ਰੱਖੀ ਗਈ…ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚਲ ਰਹੀ ਹੈ... pic.twitter.com/jMwGBPfbEk
— Bhagwant Mann (@BhagwantMann) February 1, 2023
ਬਜਟ 2023 'ਚੋਂ ਪੰਜਾਬ ਗਾਇਬ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਦਿਆ ਕਿਹਾ ਕਿ ਪਹਿਲਾ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਵਿੱਚੋਂ ਪੰਜਾਬ ਨੂੰ ਅੱਖੋਂ ਓਹਲੇ ਕੀਤਾ ਗਿਆ। ਹੁਣ ਦੇਸ਼ ਦੇ ਬਜਟ ਤੋਂ ਪੰਜਾਬ ਨੂੰ ਗਾਇਬ ਕਰ ਦਿੱਤਾ ਗਿਆ। ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ।