ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ। ਪੱਤਰ ਵੰਡਣ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸਾਡੀ ਸਰਕਾਰ ਦਾ ਮਿਸ਼ਨ ਰੋਜ਼ਗਾਰ ਲਗਾਤਾਰ ਜਾਰੀ ਹੈ, ਅੱਜ ਮੈਂ PWD, GAD, ਲੋਕਲ ਬਾਡੀ ਤੇ ਤਕਨੀਕੀ ਸਿੱਖਿਆ ਵਿਭਾਗ ਦੇ ਨਵ-ਨਿਯੁਕਤ 409 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਿਹਾ ਹਾਂ, ਸਾਰਿਆਂ ਨੂੰ ਮੇਰੇ ਵੱਲੋਂ ਵਧਾਈ, ਉਮੀਦ ਕਰਦਾ ਹਾਂ ਕਿ ਸਾਰੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਕਹਾਣੀ ਵਿੱਚ ਸਾਡੇ ਹਾਣੀ ਬਨਣਗੇ।’
ਇਹ ਵੀ ਪੜੋ: Amritpal Petition Dismissed: ਹੈਬੀਅਸ ਕਾਰਪਸ ਪਟੀਸ਼ਨ ’ਤੇ ਹੋਈ ਸੁਣਵਾਈ, ਅਗਲੀ ਸੁਣਵਾਈ 1 ਮਈ ਨੂੰ
-
ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਾਂ…ਚੰਡੀਗੜ੍ਹ ਤੋਂ Live… https://t.co/laATNhVt1y
— Bhagwant Mann (@BhagwantMann) April 24, 2023 " class="align-text-top noRightClick twitterSection" data="
">ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਾਂ…ਚੰਡੀਗੜ੍ਹ ਤੋਂ Live… https://t.co/laATNhVt1y
— Bhagwant Mann (@BhagwantMann) April 24, 2023ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਾਂ…ਚੰਡੀਗੜ੍ਹ ਤੋਂ Live… https://t.co/laATNhVt1y
— Bhagwant Mann (@BhagwantMann) April 24, 2023
ਕੰਮ ਨੂੰ ਕਰਮ ਜਾਣ ਕੇ ਕਰੋ: ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੈ ਤੇ ਹਰ ਸਮੇਂ ਲੋਕਾਂ ਦੀ ਸੇਵਾ ਕਰਨੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨੇ ਨੇ ਸਾਰੇ ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਪੰਜਾਬ ਵਿਕਾਸ ਦੀਆਂ ਲੀਹਾਂ ਉੱਤੇ ਜਾਵੇਗਾ ਤੇ ਇਹ ਸਭ ਟੀਮ ਨਾਲ ਹੀ ਸੰਭਵ ਹੈ। ਉਹਨਾਂ ਨੇ ਕਿਹਾ ਕਿ ਵਿਕਾਸ ਦਾ ਕੰਮ ਸਿਰਫ਼ ਇੱਕ ਵਿਅਕਤੀ ਦਾ ਨਹੀਂ ਸਗੋਂ ਸਭ ਨੂੰ ਮਿਲਕੇ ਹੀ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਕਰਕੇ ਕਿਸੇ ਦਾ ਦਿਲ ਨਾ ਟੁੱਟੇ ਤੇ ਨਾ ਹੀ ਕਿਸੇ ਦਾ ਕੰਮ ਰੁਕੇ।
ਅਸੀਂ ਪਹਿਲਾਂ ਜਾਂਦੇ ਹਾਂ ਕੋਰਟ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਕੀ ਹੁੰਦਾ ਸੀ, ਅੱਜ ਨਿਯੁਕਤੀ ਪੱਤਰ ਵੰਡੇ ਜਾਂਦੇ ਤੇ ਅਗਲੇ ਦਿਨ ਨੌਜਵਾਨ ਕੰਮ ਉੱਤੇ ਨਹੀਂ ਸਗੋਂ ਕੋਰਟ ਜਾਂਦੇ ਸਨ, ਕਿਉਂਕਿ ਕੋਈ ਨਾ ਕੋਈ ਇਸ ਸਬੰਧੀ ਪੀਐਲ ਪਾ ਦਿੰਦਾ ਸੀ। ਉਹਨਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਜੋ ਕੰਮ ਕਰਨਾ ਨਹੀਂ ਹੁੰਦਾ ਸੀ ਤਾਂ ਉਹ ਇਹ ਢੰਗ ਲੱਭ ਲੈਂਦੀਆਂ ਸਨ ਤੇ ਬਾਅਦ ਵਿੱਚ ਕਹਿ ਦਿੰਦੇ ਸਨ ਕਿ ਅਸੀਂ ਤਾਂ ਇਹ ਕੰਮ ਕਰ ਦਿੱਤਾ ਸੀ।
ਅੰਸਾਰੀ ਮਾਮਲੇ ਵਿੱਚ ਸਰਕਾਰ ਜਾਵੇਗੀ ਕੋਰਟ: ਸੀਐਮ ਮਾਨ ਨੇ ਕਿਹਾ ਕਿ ਅੰਸਾਰੀ ਦੀ ਸੇਵਾ ਲਈ ਪਿਛਲੀ ਸਰਕਾਰ ਨੇ ਕਰੋੜਾ ਰੁਪਏ ਖਰਚ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਉਸ ਦੇ ਵਕੀਲ ਉੱਤੇ 55 ਲੱਖ ਖ਼ਰਚ ਦਿੱਤੇ ਜਿਸ ਦੀ ਪੰਜਾਬ ਵਿੱਚ ਲੋੜ ਨਹੀਂ ਸੀ। ਮਾਨ ਨੇ ਕਿਹਾ ਕਿ ਮੰਤਰੀ ਦੀ ਯਾਰੀ ਦੋਸਤੀ ਲਈ ਪੰਜਾਬ ਦੇ ਖਜਾਨੇ ਨੂੰ ਚੂਨਾ ਲਗਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ ਕੋਰਟ ਜਾਵਾਂਗੇ, ਪੰਜਾਬ ਦੇ ਖਜਾਨੇ ਵਿੱਚੋਂ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜੋ: ਗੁਰੂਨਗਰੀ ਵਿੱਚ ਪੁਰਾਣੀ ਰੰਜਿਸ਼ ਕਾਰਨ ਚੱਲੀ ਗੋਲੀ, ਘਟਨਾ ਸੀਸੀਟੀਵੀ ਵਿੱਚ ਕੈਦ
ਪੰਜਾਬ ਦੇ ਨੌਜਵਾਨਾਂ ਨੂੰ ਇੱਕ ਮੌਕਾ ਦੇਣ ਦੀ ਲੋੜ: ਇਸ ਮੌਕੇ ਮੁੱਖ ਮੰਤਰੀ ਮਾਨ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਹੈ ਤੇ ਉਹ ਸਫ਼ਲ ਹੋ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਵਿੱਚ ਪੰਜਾਬ ਵੱਸ ਰਹੇ ਹਨ, ਕਦੀਂ ਤੁਸੀਂ ਸੁਣੀਆਂ ਹੈ ਕਿ ਪੰਜਾਬ ਅਸਫ਼ਲ ਹੋ ਗਿਆ ਹੋਵੇ। ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਆਪਣੀ ਮਿਹਨਤ ਸਦਕਾ ਵੱਡੀਆਂ ਮੱਲ੍ਹਾ ਮਾਰ ਰਹੇ ਹਨ ਤੇ ਪੂਰੀ ਦੁਨੀਆਂ ਵਿੱਚ ਆਪਣਾ ਨਾਂ ਰੋਸ਼ਨ ਕਰ ਰਹੇ ਹਨ।
ਮੈਂ ਹੱਥ ਜੋੜ-ਜੋੜ ਮੰਗਿਆ ਲੋਕਾਂ ਤੋਂ ਇਹ ਕੰਮ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ 12-12 ਘੰਟੇ ਵੀ ਕੰਮ ਕਰਦਾ ਹੈ ਜੋ ਮੈਂ ਲੋਕਾਂ ਤੋਂ ਮੰਗ-ਮੰਗ ਇਹ ਕੰਮ ਲਿਆ ਹੈ। ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਤਾਂ ਕੰਮ ਕੀਤਾ ਹੀ ਨਹੀਂ ਸਗੋਂ ਮਹਿਲਾ ਵਿੱਚ ਬੈਠ ਕੇ ਸਮਾਂ ਟਪਾ ਦਿੱਤਾ ਤੇ ਅੱਜ ਲੋਕਾਂ ਨੇ ਵੀ ਉਹਨਾਂ ਨੂੰ ਖੂਜੇ ਲਗਾ ਦਿੱਤਾ ਹੈ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਲੋਕ ਨੌਕਰੀ ਮੰਗਣ ਜਾਂਦੇ ਸਨ ਤਾਂ ਡਾਂਗਾ ਖਾ ਕੇ ਮੁੜ ਆਉਂਦੇ ਸਨ।