ਚੰਡੀਗੜ੍ਹ: ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿੱਥੇ ਅਨੇਕਾਂ ਗੁਰੂਆਂ ਨੇ ਅਵਤਾਰ ਲਿਆ ਤੇ ਮਾਨਵਤਾਂ ਨੂੰ ਸੱਚਖੰਡ ਜਾਣ ਦਾ ਸੰਦੇਸ਼ ਦਿੱਤਾ। ਸੋ ਇਹਨਾਂ ਗੁਰੂਆਂ-ਪੀਰਾਂ ਨੂੰ ਯਾਦ ਕਰਦਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ 'ਗੁਰੂ ਨਾਭਾ ਦਾਸ ਜੀ' ਦੇ ਜਨਮ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵਿੱਚ ਕਿਹਾ ਕਿ ਧਰਮ ਸ਼ਾਸਤਰੀ ਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ ਪ੍ਰਣਾਮ ਕਰਦੇ ਹਾਂ… ਆਓ ਸੰਤ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲਈਏ ਤੇ ਆਪਣੀ ਜ਼ਿੰਦਗੀ ‘ਚ ਧਾਰਨ ਕਰੀਏ…
ਕੌਣ ਸਨ ? ਗੁਰੂ ਨਾਭਾ ਦਾਸ ਜੀ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਗੁਰੂ ਨਾਭਾ ਦਾਸ ਜੀ ਇੱਕ ਬ੍ਰਹਮ ਗਿਆਨੀ ਸਨ। ਗੁਰੂ ਨਾਭਾ ਦਾਸ ਜੀ ਨੇ ਧਾਰਮਿਕ ਪੁਸਤਕ ਭਗਤਮਾਲਾ ਲਿਖੀ ਤੇ ਕਨਹਾਰ ਦਾਸ ਜੀ ਦੇ ਭੰਡਾਰੇ ਵਿੱਚ ਗੋਸਵਾਮੀ ਦੀ ਉਪਾਧੀ ਦਿੱਤੀ। ਗੁਰੂ ਨਾਭਾ ਦਾਸ ਜੀ ਦਾ ਜਨਮ 8 ਅਪ੍ਰੈਲ 1537 ਈ ਨੂੰ ਮਾਤਾ ਸਰਸਵਤੀ ਜਾਨਕੀ ਦੇਵੀ ਅਤੇ ਪਿਤਾ ਰਾਮ ਦਾਸ ਜੀ ਦੀ ਕੁੱਖੋਂ ਗੋਦਾਵਰੀ ਨਦੀ ਨੇੜੇ ਰਾਮ ਭਦ੍ਰਾਚਲ ਰਾਜ ਤੇਲੰਗਾਨਾ ਵਿੱਚ ਹੋਇਆ। ਉਹਨਾਂ ਨੂੰ ਜਨਮ ਤੋਂ ਹੀ ਦਿਖਾਈ ਨਹੀਂ ਦਿੰਦਾ ਸੀ ਤੇ ਇਹਨਾਂ ਦਾ ਨਾਮ ਨਰਾਇਣ ਦਾਸ ਸੀ। ਗੁਰੂ ਨਾਭਾ ਦਾਸ ਜੀ ਨੇ ਰਾਮਾਇਣ ਦੇ ਲੇਖਕ ਗੋਸਵਾਮੀ ਤੁਲਸੀ ਦਾਸ ਨਾਲ ਤਿੰਨ ਸਾਲ ਗਿਆਨ ਗੋਸ਼ਟੀ ਕੀਤੀ। ਸੰਤ ਗੁਰੂ ਨਾਭਾ ਦਾਸ ਜੀ ਦਾ ਪਰਿਵਾਰ ਟੋਕਰੀਆਂ ਬਣਾਉਂਦਾ ਤੇ ਗੀਤ ਵਜਾਉਂਦੀ ਸੀ, ਭਗਵਾਨ ਸ਼੍ਰੀ ਰਾਮ ਦੇ ਉਪਾਸਕ ਸਨ।
-
ਧਰਮ ਸ਼ਾਸਤਰੀ ਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ ਪ੍ਰਣਾਮ ਕਰਦੇ ਹਾਂ…
— Bhagwant Mann (@BhagwantMann) April 8, 2023 " class="align-text-top noRightClick twitterSection" data="
ਆਓ ਸੰਤ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲਈਏ ਤੇ ਆਪਣੀ ਜ਼ਿੰਦਗੀ ‘ਚ ਧਾਰਨ ਕਰੀਏ… pic.twitter.com/6bCs7WZ9l5
">ਧਰਮ ਸ਼ਾਸਤਰੀ ਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ ਪ੍ਰਣਾਮ ਕਰਦੇ ਹਾਂ…
— Bhagwant Mann (@BhagwantMann) April 8, 2023
ਆਓ ਸੰਤ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲਈਏ ਤੇ ਆਪਣੀ ਜ਼ਿੰਦਗੀ ‘ਚ ਧਾਰਨ ਕਰੀਏ… pic.twitter.com/6bCs7WZ9l5ਧਰਮ ਸ਼ਾਸਤਰੀ ਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ ਪ੍ਰਣਾਮ ਕਰਦੇ ਹਾਂ…
— Bhagwant Mann (@BhagwantMann) April 8, 2023
ਆਓ ਸੰਤ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲਈਏ ਤੇ ਆਪਣੀ ਜ਼ਿੰਦਗੀ ‘ਚ ਧਾਰਨ ਕਰੀਏ… pic.twitter.com/6bCs7WZ9l5
ਨਰਾਇਣ ਦਾਸ ਤੋਂ ਗੁਰੂ ਨਾਭਾ ਦਾਸ ਜੀ ਕਿਵੇਂ ਬਣੇ: ਦੱਸ ਦਈਏ ਕਿ ਸੰਤ ਗੁਰੂ ਨਾਭਾ ਦਾਸ ਜੀ ਛੋਟੀ ਉਮਰ ਦੇ ਸਨ ਇਸ ਸਮੇਂ ਉਹਨਾਂ ਦੇ ਪਿੰਡ ਵਿੱਚ ਭੂਚਾਲ ਆ ਗਿਆ ਸੀ। ਜਿਸ ਤੋਂ ਬਚਣ ਲਈ ਪਿੰਡ ਵਾਸੀ ਜੰਗਲ ਵੱਲ ਭੱਜ ਗਏ ਤੇ ਗੁਰੂ ਨਾਭਾ ਦਾਸ ਜੀ ਆਪਣੀ ਮਾਤਾ ਜੀ ਨਾਲ ਜੰਗਲ ਵਿੱਚ ਚਲੇ ਗਏ ਸਨ। ਜੰਗਲ ਵਿੱਚ ਗੁਰੂ ਨਾਭਾ ਦਾਸ ਨੂੰ ਭੁੱਖ ਲੱਗੀ ਤਾਂ ਉਹਨਾਂ ਦੀ ਮਾਤਾ ਜੀ ਖਾਣ ਲਈ ਕੁੱਝ ਲੱਭਣ ਚਲੇ ਗਏ ਤਾਂ ਉਹਨਾਂ ਦੀ ਮੌਤ ਹੋ ਗਈ। ਇਸ ਦੌਰਾਨ ਹੀ ਜੰਗਲ ਵਿੱਚੋਂ 2 ਸੰਤ ਅਗਰ ਦਾਸ ਜੀ ਤੇ ਗੁਰੂ ਕੇਹਲ ਦਾਸ ਲੰਘ ਰਹੇ ਸਨ। ਇਸ ਦੌਰਾਨ ਗੁਰੂ ਨਾਭਾ ਦਾਸ ਜੀ ਨੂੰ ਇਕੱਲਾ ਦੇਖ ਕੇ ਦੋਵੇ ਸੰਤ ਰੁੱਕ ਗਏ ਤੇ ਬੈਠਣ ਦਾ ਕਾਰਨ, ਕੌਣ ਹੈ ਤੂੰ, ਕਿਉਂ ਬੈਠਾ ਹੈ ਪੁੱਛਣ ਲੱਗੇ।
ਗੁੁਰੂ ਨਾਭਾ ਦਾਸ ਜੀ ਨੇ ਜਵਾਬ ਦਿੱਤਾ ਕਿ ਮੈਂ ਉਸ ਪ੍ਰਮਾਤਮਾ ਦਾ ਅੰਸ਼ ਹਾਂ ਜੋ ਪੰਜ ਤੱਤਾਂ ਤੋਂ ਬਣਾਉਂਦਾ ਹੈ ਤੇ ਮਨੁੱਖਤਾਂ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ ਹੈ। ਗੁਰੂ ਨਾਭਾ ਦਾਸ ਜੀ ਦਾ ਉੱਤਰ ਸੁਣ ਕੇ ਸੰਤ ਅਗਰ ਦਾਸ ਜੀ ਪ੍ਰਸੰਨ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨਾਭਾ ਦਾਸ ਦੀਆਂ ਅੱਖਾਂ ਤੇ ਪਾਣੀ ਛਿੜਕਿਆਂ ਤਾਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ। ਗੁਰੂ ਅਗਰ ਦਾਸ ਜੀ ਗੁਰੂ ਨਾਭਾ ਜੀ ਨੂੰ ਗਲਤਾ ਗੱਦੀ ਰਾਜਸਥਾਨ ਦੇ ਜੈਪੁਰ ਲੈ ਕੇ ਆ ਗਏ ਅਤੇ ਉਹਨਾਂ ਦਾ ਨਾਮ ਨਰਾਇਣ ਦਾਸ ਤੋਂ ਗੁਰੂ ਨਾਭਾ ਦਾਸ ਰੱਖ ਦਿੱਤਾ।
ਇਹ ਵੀ ਪੜੋ:- Amrit Vele Da Mukhwak: ੨੬ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ