ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘੱਗਰ ਦਰਿਆ ਦੇ ਪਾਣੀ ਕਾਰਨ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਮੰਗਲਵਾਰ ਨੂੰ ਹਵਾਈ ਦੌਰਾ ਕਰਨਗੇ। ਘੱਗਰ ਦਰਿਆ 'ਚ ਪਏ ਪਾੜ ਕਾਰਨ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਡੁੱਬ ਚੁੱਕੀ ਹੈ। ਛੇਵੇਂ ਦਿਨ ਕੈਪਟਨ ਹੈਲੀਕਾਪਟਰ ਰਾਹੀਂ ਨੁਕਸਾਨ ਦਾ ਜਾਇਜ਼ਾ ਲੈਣਗੇ।
ਸਿੱਧੂ ਤੋਂ ਬਾਅਦ ਹੁਣ 'ਭਗਵੰਤ ਮਾਨ' ਲਾਪਤਾ
ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਤ ਕਮਿਸ਼ਨਰ ਕੇਬੀਐਸ ਸਿੱਧੂ ਨੇ ਵੀ ਮੂਣਕ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਪਾੜ ਕਾਰਨ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋਇਆ ਹੈ, ਕਿਉਂਕਿ ਪਾੜ ਪੈਣ ਦਾ ਕਾਰਨ ਦਰਿਆ ਦੇ ਬੰਨ੍ਹਾਂ ਦਾ ਕਮਜ਼ੋਰ ਹੋਣਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਆਪਣੇ ਖੇਤਾਂ ਵਿੱਚ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਲਈ 20-20 ਫੁੱਟ ਥਾਂ ਦੇਣ ਲਈ ਤਿਆਰ ਹਨ।