ਚੰਡੀਗੜ੍ਹ: ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਸਾਫ਼ ਤੇ ਹਰਾ ਭਰਾ ਰੱਖਣ ਲਈ ਸਵਰਮਨੀ ਯੂਥ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕਲੀਨ ਐਂਡ ਗ੍ਰੀਨ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਵਾਤਾਵਰਨ ਨੂੰ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੇਖੋ ਇਹ ਰਿਪੋਰਟ..
ਸਿਟੀ ਬਿਉਟੀਫੁਲ ਚੰਡੀਗੜ੍ਹ ਨੂੰ ਸਾਫ਼ ਤੇ ਹਰਾ ਭਰਾ ਰੱਖਣ ਲਈ ਸਵਰਮਨੀ ਯੂਥ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕਲੀਨ ਐਂਡ ਗ੍ਰੀਨ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਚ ਸਵਰਨਮੀ ਯੂਥ ਵੈੱਲਫੇਅਰ ਐਸੋਸੀਏਸ਼ਨ ਨੂੰ ਪਾਲਿਉਸ਼ਨ ਕੰਟਰੋਲ ਬੋਰਡ ਦਾ ਵੀ ਸਾਥ ਮਿਲ ਰਿਹਾ। ਇਸ ਅਭਿਆਨ ਚ ਸਕੂਲਾਂ ਦੇ ਐੱਨਐੱਸਐੱਸ ਵਲੰਟੀਅਰਜ਼ ਵੀ ਜੁੜੇ ਹੋਏ ਹਨ। ਅਭਿਆਨ ਦੇ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਪਲਾਸਟਿਕ ਅਤੇ ਇਲੈਕਟ੍ਰੋਨਿਕ ਵੇਸਟ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਬਾਰੇ ਵੀ ਦੱਸਿਆ ਜਾ ਰਿਹਾ ਹੈ। ਐੱਨਜੀਓ ਦੇ ਮੈਂਬਰ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਲਾਸਟਿਕ ਵੇਸਟ ਨੂੰ ਇਕੱਠਾ ਕੀਤਾ ਜਾਵੇਗਾ ਜਿਸ ਦੀ ਰਿਪੋਰਟ ਉਹ ਪ੍ਰਸ਼ਾਸਨ ਨੂੰ ਦੇਣਗੇ ਤਾਂ ਕਿ ਪਲਾਸਟਿਕ ਵੇਸਟ ਨੂੰ ਡਿਸਪੋਜ਼ ਕਰਨ ਲਈ ਕੋਈ ਹੱਲ ਕੱਢਿਆ ਜਾ ਸਕੇ ਹੈ।
ਇਸ ਅਭਿਆਨ ’ਚ ਜੁੜੇ ਸਕੂਲ ਦੇ ਪ੍ਰਿੰਸੀਪਲ ਰਾਜੀਵ ਬਾਂਸਲ ਨੇ ਇਸ ਅਭਿਆਨ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਅਭਿਆਨ ਦੀ ਸ਼ੁਰੁਆਤ ਕੀਤੀ ਸੀ ਉਸ ਤੋਂ ਬਾਅਦ ਹੁਣ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਵਾਤਾਵਰਨ ਨੂੰ ਸਾਫ ਰੱਖੀਏ।
ਦੂਜੇ ਪਾਸੇ ਇਸ ਅਭਿਆਨ ਨਾਲ ਜੁੜੇ ਵਿਦਿਆਰਥੀ ਕ੍ਰਿਸ਼ਨਾ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਆਪਣੇ ਘਰ ਦਾ ਪਲਾਸਟਿਕ ਵੇਸਟ ਇਕੱਠਾ ਕਰਕੇ ਉਸ ਚ ਪੌਂਦੇ ਲਗਾ ਰਹੇ ਹਨ ਤੇ ਅਜਿਹਾ ਕਰਨ ਲਈ ਉਹ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ।
ਇਸ ਸੰਸਥਾ ਵੱਲੋਂ ਵਾਤਾਵਰਨ ਦੇ ਬਚਾਅ ਲਈ ਕੀਤਾ ਜਾ ਰਿਹਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਨਾਲ ਹੀ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਾਤਾਵਰਨ ਦਾ ਖਾਸ ਧਿਆਨ ਰੱਖਣ ਤੇ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨ।