ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਨੂੰ ਲੈ ਕੇ ਸਿਆਸਤ ਕਾਫ਼ੀ ਭਖੀ ਹੋਈ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ 'ਚ ਹੋਈ ਆਪਣੀ ਹਾਰ ਨੂੰ ਕਾਰਨ ਦੱਸਦਿਆਂ ਨੈਤਿਕਤਾ ਦੇ ਆਧਾਰ 'ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ।
ਜਾਖੜ ਦੇ ਅਸਤੀਫ਼ੇ ਨੂੰ ਬੀਜੇਪੀ ਆਗੂ ਤਰੁਣ ਚੁੱਘ ਨੇ ਫ਼ਿਲਮੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਜਦ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਸਤੀਫ਼ੇ ਨੂੰ ਨਹੀਂ ਸਵੀਕਾਰ ਕੀਤਾ ਗਿਆ ਤਾਂ ਜਾਖੜ ਦਾ ਅਸਤੀਫ਼ਾ ਕਿਥੋਂ ਸਵੀਕਾਰ ਹੋ ਜਾਵੇਗਾ।
ਇਸ ਤੋਂ ਇਲਾਵਾ ਚੁੱਘ ਨੇ ਕਿਹਾ ਕਿ ਜੇ ਅਸਤੀਫ਼ਾ ਦੇਣਾ ਹੀ ਹੈ ਤਾਂ ਕੈਪਟਨ ਆਪ ਖ਼ੁਦ ਅਸਤੀਫ਼ਾ ਦੇਣ ਕਿਉਂਕਿ ਉਨ੍ਹਾਂ ਕਿਹਾ ਸੀ ਕਿ ਜੇ 13 ਵਿੱਚੋਂ 1 ਵੀ ਸੀਟ ਘੱਟ ਆਈ ਤਾਂ ਮੈਂ ਅਸਤੀਫ਼ਾ ਦੇ ਦੇਵਾਂਗਾ ਅਤੇ ਹੁਣ ਜਦਕਿ ਕਾਂਗਰਸ ਨੂੰ ਸੂਬੇ ਵਿੱਚ 13 'ਚੋ 5 ਸੀਟਾਂ ਹੀ ਮਿਲੀਆਂ ਹਨ।
-
@INCPunjab के प्रधान सुनील जाकड़ का इस्तीफा सिर्फ एक ड्रामा है जो पहले @RahulGandhi भी यह ड्रामा कर चुके हैं।इस्तीफा देना है तो @capt_amarinder दे।क्या यह इस्तीफा @sherryontopp द्वारा कैप्टेन की घटिया कार्यशैली के खिलाफ उठाये प्रश्नों पर दिया है? #DramabaazCongress @ZeePunjab pic.twitter.com/FvCvTnqGi9
— Tarun Chugh (@bjptarunchugh) May 27, 2019 " class="align-text-top noRightClick twitterSection" data="
">@INCPunjab के प्रधान सुनील जाकड़ का इस्तीफा सिर्फ एक ड्रामा है जो पहले @RahulGandhi भी यह ड्रामा कर चुके हैं।इस्तीफा देना है तो @capt_amarinder दे।क्या यह इस्तीफा @sherryontopp द्वारा कैप्टेन की घटिया कार्यशैली के खिलाफ उठाये प्रश्नों पर दिया है? #DramabaazCongress @ZeePunjab pic.twitter.com/FvCvTnqGi9
— Tarun Chugh (@bjptarunchugh) May 27, 2019@INCPunjab के प्रधान सुनील जाकड़ का इस्तीफा सिर्फ एक ड्रामा है जो पहले @RahulGandhi भी यह ड्रामा कर चुके हैं।इस्तीफा देना है तो @capt_amarinder दे।क्या यह इस्तीफा @sherryontopp द्वारा कैप्टेन की घटिया कार्यशैली के खिलाफ उठाये प्रश्नों पर दिया है? #DramabaazCongress @ZeePunjab pic.twitter.com/FvCvTnqGi9
— Tarun Chugh (@bjptarunchugh) May 27, 2019
ਦੂਜੇ ਪਾਸੇ ਜਾਖੜ ਦੇ ਅਸਤੀਫ਼ੇ ਨੂੰ ਲੈ ਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਾਖੜ ਦੀ ਹਾਰ ਦਾ ਮੁੱਖ ਕਾਰਨ ਇਹੀ ਹੈ ਕਿ ਕਾਂਗਰਸ ਨੇ ਚੋਣ ਮੈਨੀਫ਼ੈਸਟੋ 'ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਸਿਰਫ਼ ਸਿਆਸਤ ਹੀ ਕੀਤੀ ਹੈ।