ਚੰਡੀਗੜ੍ਹ ਡੈਸਕ : ਲਹਿਰਾਗਾਗਾ ਨੇੜਲੇ ਪਿੰਡ ਆਦਕਵਾਸ ਦੀ ਰਹਿਣ ਵਾਲੀ ਲੜਕੀ ਗੁਰਵਿੰਦਰ ਕੌਰ ਮਲੇਸ਼ੀਆ ਗਈ ਸੀ ਅਤੇ ਉੱਥੇ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜਿਲਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਗੁਰਵਿੰਦਰ ਕੌਰ ਆਪਣੇ ਪਰਿਵਾਰ ਵਿੱਚ ਵਾਪਸ ਆ ਜਾਵੇਗੀ।
ਕੀ ਹੈ ਮਾਮਲਾ : ਦਰਅਸਲ, ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਦਾ ਹੈ, ਜਿਥੇ ਲਹਿਰਾਗਾਗਾ ਨੇੜਲੇ ਪਿੰਡ ਆਦਕਵਾਸ ਦੀ ਰਹਿਣ ਵਾਲੀ ਲੜਕੀ ਗੁਰਵਿੰਦਰ ਕੌਰ ਮਲੇਸ਼ੀਆ ਗਈ ਤਾਂ ਆਪਣੇ ਘਰ ਦੀ ਗਰੀਬੀ ਦੂਰ ਕਰਨ ਸੀ ਪਰ ਉਥੇ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਈ, ਜਿਸ 'ਚ ਉਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਹ ਰੋ ਰੋ ਕੇ ਆਪਣੇ ਦੁੱਖੜੇ ਸੁਣਾ ਰਹੀ ਸੀ।
-
ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜਿਲਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ..ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਗੁਰਵਿੰਦਰ ਕੌਰ ਆਪਣੇ ਪਰਿਵਾਰ ਚ ਵਾਪਸ ਆ ਜਾਵੇਗੀ ..
— Bhagwant Mann (@BhagwantMann) August 13, 2023 " class="align-text-top noRightClick twitterSection" data="
">ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜਿਲਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ..ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਗੁਰਵਿੰਦਰ ਕੌਰ ਆਪਣੇ ਪਰਿਵਾਰ ਚ ਵਾਪਸ ਆ ਜਾਵੇਗੀ ..
— Bhagwant Mann (@BhagwantMann) August 13, 2023ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜਿਲਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ..ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਗੁਰਵਿੰਦਰ ਕੌਰ ਆਪਣੇ ਪਰਿਵਾਰ ਚ ਵਾਪਸ ਆ ਜਾਵੇਗੀ ..
— Bhagwant Mann (@BhagwantMann) August 13, 2023
ਲੜਕੀ ਦੀ ਵੀਡੀਓ ਵਾਇਰਲ: ਇਸ 'ਚ ਲੜਕੀ ਦਾ ਕਹਿਣਾ ਕਿ ਉਹ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਕੰਮ ਲਈ ਆਈ ਸੀ ਤਾਂ ਇਥੇ ਹੁਣ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦਾ ਪਾਸਪੋਰਟ ਪਰਿਵਾਰ ਨੇ ਖੋਹ ਲਿਆ ਹੈ ਅਤੇ ਘਰ 'ਚ ਤਾਲਾ ਮਾਰ ਕੇ ਚਲੇ ਜਾਂਦੇ ਹਨ। ਜਿਸ 'ਚ ਉਸ ਨੇ ਮਦਦ ਦੀ ਗੁਹਾਰ ਲਗਾਈ ਹੈ।
ਸੈਲੂਨ ਦੇ ਕੰਮ 'ਚ ਗਈ ਸੀ ਵਿਦੇਸ਼: ਇਸ ਸਬੰਧੀ ਲੜਕੀ ਦੇ ਪਰਿਵਾਰ ਦਾ ਕਹਿਣਾ ਕਿ ਗੁਰਵਿੰਦਰ ਸੈਲੂਨ ਦੇ ਕੰਮ 'ਚ ਮਲੇਸ਼ੀਆ ਗਈ ਸੀ ਪਰ ਉਥੇ ਉਸ ਨਾਲ ਤਸ਼ੱਦਦ ਕੀਤਾ ਜਾਣ ਲੱਗਾ ਅਤੇ ਘਰ ਦਾ ਕੰਮ ਕਰਵਾਉਣ ਲੱਗ ਪਏ। ਪਰਿਵਾਰ ਨੇ ਦੱਸਿਆ ਕਿ ਪੀੜਤ ਨੂੰ ਵਿਦੇਸ਼ ਲਿਜਾਉਣ ਵਾਲਾ ਉਨ੍ਹਾਂ ਦਾ ਰਿਸ਼ਤੇਦਾਰ ਹੈ, ਜਿਸ ਨੇ ਸਾਡੇ ਨਾਲ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰ ਨੇ ਉਥੇ ਗੁਰਵਿੰਦਰ ਦਾ ਪਾਸਪੋਰਟ ਤੱਕ ਲੈ ਲਿਆ।
ਲੜਕੀ ਨਾਲ ਕੀਤਾ ਜਾ ਰਿਹਾ ਤਸ਼ੱਦਦ: ਪੀੜਤ ਲੜਕੀ ਦੀ ਮਾਂ ਦਾ ਕਹਿਣ ਕਿ ਸੁਨਾਮ ਦਾ ਰਾਮ ਸਿੰਘ ਉਨ੍ਹਾਂ ਦੀ ਧੀ ਨੂੰ ਵਿਦੇਸ਼ ਲੈਕੇ ਗਿਆ ਸੀ, ਜੋ ਉਨ੍ਹਾਂ ਦੇ ਜਵਾਈ ਦੀ ਭੂਆ ਦਾ ਪੁੱਤ ਹੈ। ਉਨ੍ਹਾਂ ਕਿਹਾ ਕਿ ਰਾਮ ਸਿੰਘ ਨੇ ਸਾਨੂੰ ਝਾਂਸੇ 'ਚ ਲਿਆ ਕਿ ਮੇਰਾ ਮਲੇਸ਼ੀਆ 'ਚ ਸਲੂਨ ਹੈ ਅਤੇ ਤੁਹਾਡੀ ਧੀ ਨੂੰ ਉਥੇ ਕੰਮ ਦੇ ਦੇਵਾਂਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਧੀ ਨੇ ਵਧੀਆ ਸੈਲੂਨ 'ਚ ਕੰਮ ਕੀਤਾ ਪਰ ਬਾਅਦ 'ਚ ਧੀ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਇਹ ਤਸ਼ੱਦਦ ਕਰਨ ਲੱਗੇ ਹਨ।
ਸਰਕਾਰ ਨੂੰ ਕੀਤੀ ਸੀ ਅਪੀਲ : ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਸੀ ਕਿ ਅਜਿਹੇ ਧੋਖੇਬਾਜ਼ ਏਜੰਟਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਧੀ ਤਾਂ ਵਿਦੇਸ਼ 'ਚ ਮੁਸੀਬਤ ਕੱਟ ਰਹੀ ਹੈ ਪਰ ਕਿਸੇ ਹੋਰ ਦਾ ਪਰਿਵਾਰ ਅਜਿਹੀ ਮੁਸੀਬਤ 'ਚ ਨਾ ਪਵੇ। ਇਸ ਲਈ ਸਰਕਾਰ ਸਮਾਂ ਰਹਿੰਦੇ ਅਜਿਹੇ ਲੋਕਾਂ ਨੂੰ ਨੱਥ ਪਾਵੇ ਤੇ ਇੰਨ੍ਹਾਂ ਨੂੰ ਸਬਕ ਸਿਖਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਾਡੀ ਧੀ ਨੂੰ ਵਾਪਸ ਲਿਆਉਣ 'ਚ ਮਦਦ ਕੀਤੀ ਜਾਵੇ।