ETV Bharat / state

ਮੁੱਖ ਮੰਤਰੀ ਨੇ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਲਈ ਅਪਣਾਇਆ ਨਵਾਂ ਤਰੀਕਾ - ਮੁੱਖ ਮੰਤਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਅਤੇ ਅਫ਼ਰਸ਼ਾਹੀ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਨਾਰਾਜ਼ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾਉਣ ਲਈ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ 'ਤੇ ਸੱਦਿਆ।

ਫ਼ੋਟੋ
ਫ਼ੋਟੋ
author img

By

Published : May 25, 2020, 3:04 PM IST

ਚੰਡੀਗੜ੍ਹ: ਸੂਬੇ ਵਿੱਚ ਬੀਤੇ ਦਿਨੀਂ ਮੰਤਰੀਆਂ ਅਤੇ ਅਫ਼ਰਸ਼ਾਹੀ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਵਿਰੋਧੀਆਂ ਦੇ ਮੁੰਹ ਬੰਦ ਕਰਨ ਅਤੇ ਨਾਰਾਜ਼ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਤਰੀਕਾ ਅਪਣਾਇਆ।

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਨਾਰਾਜ਼ ਕਾਂਗਰਸੀ ਆਗੂਆਂ ਨੂੰ ਆਪਣੇ ਫ਼ਾਰਮ ਹਾਊਸ 'ਤੇ ਦੁਪਹਿਰ ਦੇ ਖਾਣੇ ਲਈ ਸੱਦਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪਿਛਲੇ ਕਈ ਦਿਨਾਂ ਤੋਂ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਵਿਚਾਲੇ ਅਫ਼ਸਰਸ਼ਾਹੀ ਦੀ ਮਨਮਾਨੀਆਂ ਨੂੰ ਲੈ ਕੇ ਨਾਰਾਜ਼ਗੀ ਚੱਲ ਰਹੀ ਸੀ ਜਿਸ ਤੋਂ ਬਾਅਦ ਅੱਜ ਪਹਿਲੀ ਵਾਰ ਕਾਂਗਰਸੀ ਆਗੂਆਂ ਨਾਵ ਮੁੱਖ ਮੰਤਰੀ ਨੇ ਮੀਟਿੰਗ ਕੀਤੀ।

ਵੀਡੀਓ

ਜਾਣਕਾਰੀ ਮੁਤਾਬਕ ਬੈਠਕ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਮੁੱਦਾ ਛਾਇਆ ਰਿਹਾ। ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਸਕੱਤਰ ਦੇ ਵਤੀਰੇ ਬਾਰੇ ਮੁੱਖ ਮੰਤਰੀ ਨੂੰ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਐਕਸਾਈਜ਼ ਪਾਲਿਸੀ ਵੇਲੇ ਕੈਬਿਨੇਟ ਦੀ ਪ੍ਰੀ ਮੀਟਿੰਗ ਵਿੱਚ ਜਿਸ ਤਰ੍ਹਾਂ ਚੀਫ਼ ਸਕੱਤਰ ਕਰਨ ਅਵਤਾਰ ਮੀਟਿੰਗ ਵਿੱਚ ਆਗੂਆਂ ਦੇ ਨਾਲ ਪੇਸ਼ ਆਏ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਵੀਡੀਓ

ਰੰਧਾਵਾ ਨੇ ਇਹ ਵੀ ਕਿਹਾ ਕੀ ਕਾਂਗਰਸ ਦੇ ਕਿਸੇ ਆਗੂ ਦਾ ਸ਼ਰਾਬ ਮਾਫ਼ੀਆ ਨਾਲ ਕੋਈ ਲਿੰਕ ਨਹੀਂ ਹੈ, ਉਧਰ ਰਾਜਾ ਵੜਿੰਗ ਨੇ ਵੀ ਚੀਫ਼ ਸਕੱਤਰ 'ਤੇ ਇੱਕ ਵਾਰ ਮੁੜ ਤੋਂ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਜੋ ਜਿਸ ਵਿਭਾਗ ਦਾ ਅਧਿਕਾਰੀ ਹੁੰਦਾ ਹੈ ਉਸ ਦੀ ਜਵਾਬਦੇਹੀ ਹੁੰਦੀ ਹੈ।

ਵੜਿੰਗ ਨੇ ਕਿਹਾ ਐਕਸਾਇਜ਼ ਪਾਲਿਸੀ ਦੀ ਕਰਕੇ ਸਰਕਾਰ ਦੇ ਮਾਲੀਆ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਹੁਣ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ ਫੜੇ ਜਾਣ ਲੱਗੇ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿਸਟਮ ਵਿੱਚ ਕਈ ਕਮੀਆਂ ਸਨ।

ਵੀਡੀਓ

ਦੱਸਣਯੋਗ ਹੈ ਕਿ ਸ਼ਰਾਬ ਦੇ ਸਰਕਾਰੀ ਮਾਲੀਏ 'ਚ ਘਾਟੇ 'ਤੇ ਉੱਠਿਆ ਸਿਆਸੀ ਵਿਵਾਦ ਮੁੱਖ ਸਕੱਤਰ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਕਾਂਗਰਸੀ ਲੀਡਰਾਂ ਦੇ ਆਪਸੀ ਵਿਵਾਦ ਤੱਕ ਜਾ ਪਹੁੰਚਿਆ। ਇਸ ਦੌਰਾਨ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸਹਿਯੋਗੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਨ੍ਹਾਂ ਨੂੰ ਧਮਕਾਉਣ ਦੇ ਵੀ ਦੋਸ਼ ਲਗਾਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.