ETV Bharat / state

ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਸੀਐਮ ਚੰਨੀ, ਚੰਨੀ ਨੇ ਕਿਹਾ ਮੈਨੂੰ ਜੇਲ੍ਹ ਵਿਚ ਬੰਦ ਕਰਨ ਦੀ ਤਿਆਰੀ - ਮਰਹੂਮ ਮੂਸੇਵਾਲਾ ਦੇ ਪਰਿਵਾਰ

ਲੰਬੇ ਸਮੇਂ ਬਾਅਦ ਵਿਦੇਸ਼ ਤੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਕਈ ਹੋਰ ਮੰਤਰੀਆਂ ਵਾਂਗ ਪੰਜਾਬ ਵਿਜੀਲੈਂਸ ਵਿਭਾਗ (Charanjit Channi on the radar of Punjab Vigilance) ਦੀ ਤਲਵਾਰ ਲਟਕ ਰਹੀ ਹੈ। ਸਾਬਕਾ ਸੀਐੱਮ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਕਿੜ ਕੱਢਣ ਲਈ ਕਿਸੇ ਵੀ ਬਹਾਨੇ ਉਨ੍ਹਾਂ ਨੂੰ ਫਸਾਉਣਾ ਚਾਹੁੰਦੀ ਹੈ। ਚੰਨੀ ਨੇ ਕਿਹਾ ਉਹ ਕਿਸੇ ਵੀ ਪ੍ਰਕਾਰ ਦੀ ਜਾਂਚ ਲਈ ਤਿਆਰ ਹਨ (Are ready for all kinds of tests) ਅਤੇ ਇਸ ਲਈ ਹੀ ਉਹ ਵਤਨ ਵਾਪਿਸ ਵੀ ਪਰਤੇ ਹਨ।

Charanjit Channi on the radar of Punjab Vigilance
ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਸੀਐਮ ਚੰਨੀ, ਚੰਨੀ ਨੇ ਕਿਹਾ ਮੈਨੂੰ ਜੇਲ੍ਹ ਵਿਚ ਬੰਦ ਕਰਨ ਦੀ ਤਿਆਰੀ
author img

By

Published : Dec 31, 2022, 3:48 PM IST

ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਸੀਐਮ ਚੰਨੀ, ਚੰਨੀ ਨੇ ਕਿਹਾ ਮੈਨੂੰ ਜੇਲ੍ਹ ਵਿਚ ਬੰਦ ਕਰਨ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦੀ ਰਡਾਰ ਉੱਤੇ (Charanjit Channi on the radar of Punjab Vigilance) ਆ ਗਏ ਹਨ। ਚੰਨੀ ਉੱਤੇ ਇਲਜ਼ਾਮ ਲੱਗੇ ਹਨ ਕਿ ਸੈਰ ਸਪਾਟਾ ਵਿਭਾਗ ਵਿਚ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ (Irregularities crores of rupees tourism department) ਪਾਈਆਂ ਗਈਆਂ ਹਨ।ਇਸਦੇ ਨਾਲ ਹੀ ਇਹ ਵੀ ਇਲਜ਼ਾਮ ਲੱਗੇ ਹਨ ਕਿ ਦਾਸਤਾਨ ਏ ਸ਼ਹਾਦਤ ਸਮਾਗਮ ਦੌਰਾਨ ਵੀ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ ਅਤੇ ਬੇਟੇ ਦੇ ਵਿਆਹ ਵਿਚ ਇਹਨਾਂ ਘਪਲਿਆਂ ਨੂੰ ਐਡਜਸਟ ਕੀਤਾ ਗਿਆ।

ਸਿਆਸੀ ਕਿੜ ਕੱਢ ਰਹੀ ਸਰਕਾਰ: ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣਾ ਪੱਖ ਪੇਸ਼ ਕੀਤਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਆਨੇ ਬਹਾਨੇ ਜੇਲ੍ਹ ਵਿਚ ਬੰਦ ਕਰਨਾ ਚਾਹੁੰਦੀ ਹੈ।ਇਸ ਲਈ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਜਾਂਚ (Checking of properties and bank accounts) ਵੀ ਕੀਤੀ ਜਾ ਰਹੀ ਹੈ। ਸਾਬਕਾ ਸੀਐੱਮ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਕਿੜ ਕੱਢਣ ਲਈ ਕਿਸੇ ਵੀ ਬਹਾਨੇ ਉਨ੍ਹਾਂ ਨੂੰ ਫਸਾਉਣਾ ਚਾਹੁੰਦੀ ਹੈ। ਚੰਨੀ ਨੇ ਕਿਹਾ ਉਹ ਕਿਸੇ ਵੀ ਪ੍ਰਕਾਰ ਦੀ ਜਾਂਚ ਲਈ ਤਿਆਰ ਹਨ ਅਤੇ ਇਸ ਲਈ ਹੀ ਉਹ ਵਤਨ ਵਾਪਿਸ ਵੀ ਪਰਤੇ ਹਨ।

ਗ੍ਰਿਫ਼ਤਾਰੀ ਦਾ ਨਹੀਂ ਡਰ: ਇਸ ਤੋਂ ਇਲਾਵਾ ਸੀਐੱਮ ਚੰਨੀ ਨੇ ਕਿਹਾ ਕਿ ਜਦੋਂ ਮੈਂ ਵਿਦੇਸ਼ ਤੋਂ ਵਾਪਿਸ ਪਰਤ ਕੇ ਮਰਹੂਮ ਮੂਸੇਵਾਲਾ ਦੇ ਪਰਿਵਾਰ (The family of the deceased Musewala) ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਵਿਜੀਲੈਂਸ ਅਧਿਕਾਰੀਆਂ ਨੇ ਫੋਨ ਕਰਕੇ ਕਿਹਾ ਕਿ ਜੇਕਰ ਉਹ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਚਾਹੁੰਦੀ ਹੈ ਤਾਂ ਕੋਈ ਸਹੀ ਇਲਜ਼ਾਮ ਲਗਾ ਕੇ ਕਰੇ ਨਾ ਕਿ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਕੇ ।

ਇਹ ਵੀ ਪੜ੍ਹੋ: ਵਿਆਹ ਤੋਂ ਇੱਕ ਦਿਨ ਪਹਿਲਾਂ ਪਿਆ ਪੁਆੜਾ, ਕੁੜੀ ਨੇ ਮੁੰਡੇ ਨਾਲ ਵਿਆਹ ਕਰਨ ਤੋਂ ਕੀਤਾ ਇਨਕਾਰ, ਥਾਣੇ ਪਹੁੰਚੇ ਦੋਵੇਂ ਪਰਿਵਾਰ

ਉਹਨਾਂ ਆਖਿਆ ਕਿ ਜਿਥੇ ਤੱਕ ਦਾਸਤਾਨ ਏ ਸ਼ਹਾਦਤ ਦੇ ਪੈਸੇ ਖਾਣ ਦੀ ਗੱਲ ਹੈ ਇੰਨੀ ਘਟੀਆ ਹਰਕਤ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ।ਉਹਨਾਂ ਆਖਿਆ ਕਿ ਦਾਸਤਾਨ ਏ ਸ਼ਹਾਦਤ ਦਾ ਸਮਾਗਮ ਰੋਪੜ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਹੋਇਆ ਹੈ ਇਸ ਦਾ ਮੇਰੇ ਵਿਭਾਗ ਜਾਂ ਮੁੱਖ ਮੰਤਰੀ ਦਫ਼ਤਰ ਨਾਲ ਕੋਈ ਸਬੰਧ ਨਹੀਂ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.