ETV Bharat / state

Chandra Grahan 2023: 5 ਮਈ ਦੀ ਰਾਤ ਨਵਾਂ ਤਾਲਾ ਖਰੀਦ ਕੇ ਰੱਖੋ ਆਪਣੇ ਕੋਲ, ਬਣ ਜਾਣਗੇ ਸਾਰੇ ਰੁਕੇ ਕੰਮ ! - ਟੈਰੋ ਰੀਡਰ ਜੈਸਮੀਨ ਜੈਜ਼

ਭਾਰਤ ਵਿੱਚ 5 ਮਈ ਦੀ ਰਾਤ ਨੂੰ ਚੰਨ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਚੰਨ ਗ੍ਰਹਿਣ ਨੂੰ ਲੈਕੇ ਟੈਰੋ ਰੀਡਰ ਜੈਸਮੀਨ ਜੈਜ਼ ਨੇ ਕੁਝ ਅਹਿਮ ਸੁਝਾਅ ਦਿੱਤੇ ਹਨ। ਜੈਸਮੀਨ ਜੈਜ਼ ਨੇ ਕਿਹਾ ਕਿ ਇਹ ਗ੍ਰਹਿਣ ਭਾਵੇਂ ਭਾਰਤ ਵਿੱਚ ਵਿਖਾਈ ਨਹੀਂ ਦੇਵੇਗਾ ਪਰ ਇਹ ਵੱਖ-ਵੱਖ ਰਾਸ਼ੀਆਂ ਉੱਤੇ ਆਪਣਾ ਪ੍ਰਭਾਵ ਜ਼ਰੂਰ ਛੱਡੇਗਾ।

Chandigarh tarot reader Jasmin Jazz sheds light on the effects of the lunar eclipse on the night of May 5
Chandra Grahan: 5 ਮਈ ਦੀ ਰਾਤ ਨਵਾਂ ਤਾਲਾ ਖਰੀਦ ਕੇ ਰੱਖੋ ਆਪਣੇ ਕੋਲ, ਬਣ ਜਾਣਗੇ ਸਾਰੇ ਰੁਕੇ ਕੰਮ !
author img

By

Published : Apr 26, 2023, 7:28 PM IST

Updated : Apr 26, 2023, 10:15 PM IST

5 ਮਈ ਦੀ ਰਾਤ ਨਵਾਂ ਤਾਲਾ ਖਰੀਦ ਕੇ ਰੱਖੋ ਆਪਣੇ ਕੋਲ, ਬਣ ਜਾਣਗੇ ਸਾਰੇ ਰੁਕੇ ਕੰਮ !

ਚੰਡੀਗੜ੍ਹ: ਗ੍ਰਹਿਣ, ਭਾਵੇਂ ਉਹ ਸੂਰਜ ਗ੍ਰਹਿਣ ਹੋਵੇ ਜਾਂ ਚੰਦਰ ਗ੍ਰਹਿਣ ਦੋਵੇਂ ਜੋਤਿਸ਼ ਦੀ ਭਾਸ਼ਾ ਵਿੱਚ ਆਪਣਾ ਵੱਖਰਾ ਸਥਾਨ ਰੱਖਦੇ ਹਨ। ਅਜਿਹੀਆਂ ਮਾਨਤਾਵਾਂ ਹਨ ਕਿ ਗ੍ਰਹਿਣ ਦਾ ਨਸ਼ੱਤਰਾਂ ਅਤੇ ਰਾਸ਼ੀਆਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਸਾਲ ਵੀ ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਜੋ ਕਿ 5 ਮਈ ਦੀ ਰਾਤ 8:45 'ਤੇ ਸ਼ੁਰੂ ਹੋ ਕੇ ਰਾਤ ਦੇ 1 ਵਜੇ ਤੱਕ ਚੱਲੇਗਾ। ਚੰਦਰ ਗ੍ਰਹਿਣ ਵੈਸਾਖ ਪੂਰਨਿਮਾ ਭਾਵ ਬੁੱਧ ਪੂਰਨਿਮਾ ਦੇ ਦਿਨ ਲੱਗੇਗਾ। ਜਿਸ ਦੇ ਪ੍ਰਭਾਵਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਭਵਿੱਖਬਾਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। 5 ਮਈ ਨੂੰ ਲੱਗਣ ਵਾਲੇ ਚੰਦਰ ਗ੍ਰਹਿਣ 'ਤੇ ਟੈਰੋ ਰੀਡਰ ਜੈਸਮੀਨ ਜੈਜ਼ ਨੇ ਕੁਝ ਸੁਝਾਅ ਦਿੱਤੇ ਹਨ।

ਇਸ ਨੂੰ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ: ਇਸ ਚੰਦਰ ਗ੍ਰਹਿਣ ਨੂੰ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ ਕਿਉਂਕਿ ਭਾਰਤ ਵਿਚ ਇਸ ਦਾ ਅਸਰ ਵਿਖਾਈ ਨਹੀਂ ਦੇਵੇਗਾ। ਜਦ ਕਿ ਹੋਰਨਾਂ ਦੇਸ਼ਾਂ ਵਿਚ ਇਸ ਚੰਦਰ ਗ੍ਰਹਿਣ ਦਾ ਸਿੱਧਾ ਪ੍ਰਭਾਵ ਪਵੇਗਾ। ਰਾਸ਼ੀਆਂ ਦੀ ਗੱਲ ਕਰੀਏ ਤਾਂ ਮੇਖ, ਤੁਲਾ ਅਤੇ ਧਨੁ ਰਾਸ਼ੀਆਂ ਵਾਲੇ ਜਾਤਕਾਂ 'ਤੇ ਇਸ ਦਾ ਸਿੱਧਾ ਪ੍ਰਭਾਵ ਪਵੇਗਾ। ਮਕਰ ਰਾਸ਼ੀ ਵਾਲਿਆਂ ਲਈ ਇਹ ਚੰਦਰ ਗ੍ਰਹਿਣ ਲਾਭ ਨਾਲ ਭਰਪੂਰ ਹੋਵੇਗਾ ਕਿਉਂਕਿ ਉਹਨਾਂ ਦੇ ਸਾਰੇ ਵਿਗੜੇ ਕੰਮ ਬਣ ਜਾਣਗੇ ਅਤੇ ਕਈ ਚਿਰਾਂ ਤੋਂ ਲਟਕੇ ਆ ਰਹੇ ਕੰਮ ਪੂਰੇ ਹੋਣਗੇ।

ਚੰਦਰ ਗ੍ਰਹਿਣ ਦੌਰਾਨ ਮੰਦਿਰ ਦੇ ਦੁਆਰ ਨਾ ਖੋਲ੍ਹੇ ਜਾਣ: 5 ਮਈ ਰਾਤ 8-45 ਤੋਂ 1 ਵਜੇ ਤੱਕ ਮੰਦਿਰ ਦੇ ਦੁਆਰ ਬੰਦ ਰੱਖੇ ਜਾਣ ਅਤੇ ਕੋਈ ਵੀ ਦੁਆਰ ਖੁੱਲ੍ਹਾ ਨਹੀਂ ਰਹਿਣਾ ਚਾਹੀਦਾ। ਜੇਕਰ ਘਰਾਂ ਦੇ ਅੰਦਰ ਮੰਦਰ ਬਣਾਏ ਗਏ ਹਨ ਤਾਂ ਉਸ ਦੇ ਅੱਗੇ ਪਰਦਾ ਲਗਾ ਦਿੱਤਾ ਜਾਵੇ ਅਤੇ ਪੂਜਾ ਸਥਾਨ ਦੇ ਦੁਆਰ ਬੰਦ ਕਰ ਦਿੱਤੇ ਜਾਣ। ਗਰਭਵਤੀ ਔਰਤਾਂ ਵਾਸਤੇ ਚੰਦਰ ਗ੍ਰਹਿਣ ਸ਼ੁਭ ਨਹੀਂ ਹੁੰਦਾ। ਗ੍ਰਹਿਣ ਦੌਰਾਨ ਉਹਨਾਂ ਦਾ ਕੁਝ ਵੀ ਖਾਣਾ, ਬੂਟਿਆਂ ਨੂੰ ਛੂਹਣਾ ਅਤੇ ਘਰੋਂ ਬਾਹਰ ਨਿਕਲਣਾ ਬਿਲਕੁਲ ਵੀ ਠੀਕ ਨਹੀਂ ਹੁੰਦਾ ਅਕਸਰ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ। ਗ੍ਰਹਿਣ ਦੇ ਸਮੇਂ ਕਿਸੇ ਵੀ ਬੱਚੇ ਦਾ ਜਨਮ ਹੋਣ ਨਾਲ ਉਸ ਨੂੰ ਗ੍ਰਹਿਣ ਦੋਸ਼ੀ ਠਹਿਰਾਇਆ ਜਾਂਦਾ ਹੈ।

ਪਾਠ ਪੂਜਾ ਕਰਨਾ ਬਹੁਤ ਸ਼ੁਭ: ਗ੍ਰਹਿਣ ਦੇ ਸਮੇਂ ਪਾਠ ਪੂਜਾ ਕਰਨਾ ਅਤੇ ਰੱਬ ਦਾ ਨਾਂ ਲੈਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜਿੰਨੀ ਵੀ ਹੋ ਸਕੇ ਪਾਠ-ਪੂਜਾ ਕਰਨੀ ਚਾਹੀਦੀ ਹੈ ਅਤੇ ਸੌਣਾ ਬਿਲਕੁਲ ਵੀ ਨਹੀਂ ਚਾਹੀਦਾ। ਗ੍ਰਹਿਣ ਵਾਲੇ ਦਿਨ ਦੁੱਧ, ਦਹੀਂ ਅਤੇ ਚੌਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਹੋਵੇਗਾ। ਦਾਨ ਦੇ ਬਹੁਤ ਹੀ ਸਕਰਾਤਮਕ ਪ੍ਰਭਾਵ ਪੈਣਗੇ ਅਤੇ ਚੰਦਰਮਾ ਦਾਨ ਕਰਨ ਵਾਲਿਆਂ ਦੀ ਕੁੰਡਲੀ ਵਿਚ ਚੰਗੇ ਪ੍ਰਭਾਵ ਪਾਵੇਗਾ।

ਚੰਦਰ ਗ੍ਰਹਿਣ ਤੋਂ ਬਚਣ ਦੇ ਉਪਾਅ: ਚੰਦਰ ਗ੍ਰਹਿਣ ਤੋਂ ਬਚਣ ਲਈ ਵੱਧ ਤੋਂ ਵੱਧ ਪਾਠ ਪੂਜਾ ਕਰਨੀ ਚਾਹੀਦੀ ਹੈ। ਮਨ ਵਿਚ ਸਕਰਾਤਮਕ ਵਿਚਾਰ ਰੱਖਣੇ ਚਾਹੀਦੇ ਹਨ ਅਤੇ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ। ਯੋਗ ਨਾਲ ਮਨ ਵਿਚ ਸ਼ੁਭ ਵਿਚਾਰ ਆਉਂਦੇ ਹਨ ਅਤੇ ਮਾੜੇ ਵਿਕਾਰ ਦੂਰ ਹੁੰਦੇ ਹਨ। ਚੰਦਰ ਗ੍ਰਹਿਣ ਦੇ ਸਮੇਂ ਮਾੜੀ ਊਰਜਾ ਪ੍ਰਭਾਵਸ਼ਾਲੀ ਹੁੰਦੀ ਹੈ ਇਸੇ ਲਈ ਪਾਠ ਪੂਜਾ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਚੰਦਰ ਗ੍ਰਹਿਣ ਨੰਗੀ ਅੱਖ ਨਾਲ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਦੀ ਰੌਸ਼ਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਚੰਦਰ ਗ੍ਰਹਿਣ ਦਾ ਬਹੁਤ ਜ਼ਿਆਦਾ ਲਾਭ ਲੈਣਾ ਹੈ ਤਾਂ ਬਜ਼ਾਰ ਵਿੱਚੋਂ ਇਕ ਨਵਾਂ ਤਾਲਾ ਖਰੀਦ ਕੇ ਆਪਣੇ ਕੋਲ ਬੰਦ ਕਰਕੇ ਰੱਖਣਾ ਹੈ ਅਤੇ ਅਗਲੇ ਦਿਨ ਕਿਸੇ ਮੰਦਰ ਵਿੱਚ ਜਾ ਕੇ ਤਾਲਾ ਖੋਲ੍ਹ ਕੇ ਚਾਬੀ ਉੱਥੇ ਹੀ ਰੱਖਣੀ ਹੈ। ਅਜਿਹਾ ਕਰਨ ਨਾਲ ਸਾਰੇ ਰੁਕੇ ਕੰਮ ਬਣ ਜਾਣਗੇ।

ਇਹ ਵੀ ਪੜ੍ਹੋ: CISO Struggles: ਸਰਕਾਰੀ ਉੱਚ ਅਧਿਕਾਰੀਆਂ ਨੂੰ ਵੀ ਇਨ੍ਹਾਂ ਮਾਮਲਿਆਂ ਵਿੱਚ ਕਰਨਾ ਪੈਂਦਾ ਹੈ ਸੰਘਰਸ਼

Last Updated : Apr 26, 2023, 10:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.