ਚੰਡੀਗੜ੍ਹ : ਸਾਫ਼ ਸੁਥਰਾ ਅਤੇ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਖੂਬਸੂਰਤ ਸ਼ਹਿਰ ਚੰਡੀਗੜ੍ਹ, ਪਰ ਚੰਡੀਗੜ੍ਹ ਨੂੰ ਸਾਫ਼ ਸੁਥਰਾ ਬਣਾਉਣ ਵਾਲੇ ਸਫ਼ਾਈ ਕਰਮਚਾਰੀ ਬਿਮਾਰੀ ਦੇ ਵੱਸ ਪਏ ਹੋਏ ਹਨ। ਚੰਡੀਗੜ੍ਹ ਦੇ 66 ਫੀਸਦ ਸਫ਼ਾਈ ਕਰਮਚਾਰੀ ਅਜਿਹੇ ਹਨ, ਜੋ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹਨ। ਉਨ੍ਹਾਂ ਵਿਚ ਬਹੁਤੇ ਤਾਂ ਅਜਿਹੇ ਹਨ ਜਿਨ੍ਹਾਂ ਕੋਲ ਰਹਿਣ ਲਈ ਚੰਗੀ ਛੱਤ ਵੀ ਨਹੀਂ।
ਇੰਟਰਨੈਸ਼ਨਲ ਜਨਰਲ ਵੇਸਟ ਮੈਨੇਜਮੈਂਟ ਵਿਚ ਛਪੀ ਸਟੱਡੀ ਵਿਚੋਂ ਇਹ ਤੱਥ ਸਾਹਮਣੇ ਆਏ। ਇਹ ਸਟੱਡੀ ਚਾਰ ਪ੍ਰੋਫੈਸਰਾਂ ਵੱਲੋਂ ਕੀਤੀ ਗਈ ਜਿਨ੍ਹਾਂ ਵਿਚੋਂ ਇਕ ਡਾਕਟਰ ਕੁਲਵਿੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਹਨ। ਪ੍ਰੋਫੈਸਰ ਕੁਲਵਿੰਦਰ, ਨਰੇਸ਼ ਸਿੰਗਲਾ, ਮਨਜੀਤ ਸ਼ਰਮਾ ਅਤੇ ਜਤਿੰਦਰ ਸਿੰਘ ਵੱਲੋਂ ਚੰਡੀਗੜ੍ਹ ਦੇ ਸਲੱਮ ਖੇਤਰਾਂ ਵਿਚੋਂ ਅੰਕੜੇ ਇਕੱਠੇ ਕਰ ਕੇ ਸਰਵੇ ਕੀਤਾ ਗਿਆ। ਇਸ ਸਰਵੇ ‘ਚ ਸਾਹਮਣੇ ਆਇਆ ਕਿ ਸਫ਼ਾਈ ਕਰਮਚਾਰੀ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ, ਦਮਾ, ਸਾਹ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹਨ।
ਸ਼ਹਿਰ ਦੇ 100 ਸਫ਼ਾਈ ਕਰਮਚਾਰੀਆਂ ਤੇ ਕੀਤਾ ਗਿਆ ਸਰਵੇ : ਚੰਡੀਗੜ੍ਹ ਦੇ 100 ਸਫ਼ਾਈ ਕਰਮਚਾਰੀਆਂ ਦੀ ਆਪ ਬੀਤੀ ਸੁਣ ਕੇ ਇਹ ਰਿਪੋਰਟ ਤਿਆਰ ਕੀਤੀ ਗਈ। ਸੈਕਟਰ 25, ਮਲੋਆ ਅਤੇ ਸੈਕਟਰ 56 ਵਿਚ ਸਫ਼ਾਈ ਕਰਮਚਾਰੀਆਂ ਦੀ ਅਬਾਦੀ ਜ਼ਿਆਦਾ ਹੈ। ਇਹਨਾਂ ਖੇਤਰਾਂ ਵਿਚ ਲੱਗਭਗ 5000 ਲੋਕ ਇਹ ਕੰਮ ਕਰਦੇ ਹਨ। 30 ਪ੍ਰਤੀਸ਼ਤ ਔਰਤਾਂ ਅਤੇ 70 ਪ੍ਰਤੀਸ਼ਤ ਆਦਮੀ ਇਸ ਕਿੱਤੇ ਵਿਚ ਹਨ ਅਤੇ ਅੱਗੋਂ ਉਹਨਾਂ ਦੇ ਬੱਚੇ ਵੀ ਇਸੇ ਕਿੱਤੇ ਵਿਚ ਜਾ ਰਹੇ ਹਨ।
ਇਹ ਵੀ ਪੜ੍ਹੋ : Search Opration Amritpal Live Updates: ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਜਾਰੀ, ਚਾਰ ਸਾਥੀਆਂ ਨੂੰ ਅਸਮ ਲੈ ਕੇ ਪਹੁੰਚੀ ਪੁਲਿਸ
ਘਰਾਂ ਵਿਚ ਟੁਆਲਿਟ ਦੀ ਵਿਵਸਥਾ ਵੀ ਨਹੀਂ : ਪ੍ਰੋਫੈਸਰ ਕੁਲਵਿੰਦਰ ਵੱਲੋਂ ਸਟੱਡੀ ਦੇ ਜੋ ਅੰਕੜੇ ਪੇਸ਼ ਕੀਤੇ ਗਏ ਉਹ ਸਫ਼ਾਈ ਕਰਚਾਰੀਆਂ ਦੀ ਬਦਹਾਲੀ ਨੂੰ ਬਿਆਨ ਕਰਦੇ ਹਨ। 24 ਪ੍ਰਤੀਸ਼ਤ ਕਰਮਚਾਰੀ ਅਜਿਹੇ ਹਨ ਜਿਹਨਾਂ ਦੇ ਘਰਾਂ ਵਿਚ ਟੁਆਲਿਟ ਦੀ ਵਿਵਸਥਾ ਤੱਕ ਨਹੀਂ ਹੈ। ਕਈਆਂ ਕੋਲ ਦੋ ਕਮਰਿਆਂ ਦਾ ਮਕਾਨ ਹੈ ਉਹਨਾਂ ਕਮਰਿਆਂ ਵਿਚ ਹੀ ਰਸੋਈ ਦੇ ਕੰਮਾਂ ਦੀ ਵਰਤੋਂ ਕੀਤੀ ਜਾਂਦੀ ਹੈ। 70 ਪ੍ਰਤੀਸ਼ਤ ਤਾਂ ਅਜਿਹੇ ਹਨ ਜਿਹਨਾਂ ਕੋਲ ਸਿਰਫ਼ ਇਕ ਹੀ ਕਮਰੇ ਦਾ ਮਕਾਨ ਹੈ ਸਿਰਫ਼ 25 ਪ੍ਰਤੀਸ਼ਤ ਹੀ ਅਜਿਹੇ ਹਨ ਜਿਹਨਾਂ ਕੋਲ 2 ਕਮਰਿਆਂ ਦਾ ਮਕਾਨ ਹੈ। 16 ਪ੍ਰਤੀਸ਼ਤ ਘਰਾਂ ਵਿਚ ਪੀਣ ਵਾਲਾ ਸਾਫ਼ ਪਾਣੀ ਤੱਕ ਵੀ ਨਹੀਂ ਅਤੇ 25 ਪ੍ਰਤੀਸ਼ਤ ਘਰਾਂ ਵਿਚ ਬਿਜਲੀ ਦਾ ਕਨੈਕਸ਼ਨ ਨਹੀਂ ਹੈ।
ਸਟੱਡੀ ਕਰਨ ਦਾ ਮਕਸਦ ਕੀ ? : ਸਫ਼ਾਈ ਕਰਮਚਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਦੇਸ਼ ਵਿਚ ਇਕ ਪਬਲਿਕ ਪਾਲਿਸੀ ਦਾ ਬਿਊਰਾ ਤਿਆਰ ਕੀਤਾ ਜਾਣਾ ਹਨ। ਜਿਸ ਕਰਕੇ ਇਹ ਸਟੱਡੀ ਕੀਤੀ ਗਈ ਤਾਂ ਕਿ ਸਫ਼ਾਈ ਕਰਮਚਾਰੀਆਂ ਦੇ ਜੀਵਨ ਪੱਧਰ, ਆਰਥਿਕ ਸਥਿਤੀ ਅਤੇ ਵਿਿਦਅਕ ਯੋਗਤਾ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : Operation Amritpal: ਅੰਮ੍ਰਿਤਪਾਲ 'ਤੇ ਕਾਰਵਾਈ ਦਾ ਮਾਮਲਾ, ਸੂਬੇ ਭਰ 'ਚ ਕੱਢੇ ਜਾ ਰਹੇ ਫਲੈਗ ਮਾਰਚ
ਕੇਸ ਸਟੱਡੀ : ਮਲੋਆ ਦੇ ਰਹਿਣ ਵਾਲੇ ਰਾਮਪਾਲ ਪਿਛਲੇ 40 ਸਾਲਾਂ ਸਫ਼ਾਈ ਕਰਮਚਾਰੀ ਦੇ ਤੌਰ ‘ਤੇ ਸੈਕਟਰ 24 ਵਿਚ ਕੰਮ ਕਰ ਰਹੇ ਹਨ। ਪਿਛਲੇ ਲੰੰਮੇ ਸਮੇਂ ਤੋਂ ਉਹਨਾਂ ਨੂੰ ਸਾਹ ਅਤੇ ਦਮੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਸਦੇ ਕਈ ਸਾਥੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਕਰਕੇ ਮੌਤ ਦੇ ਮੂੰਹ ਵਿਚ ਚਲੇ ਗਏ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਦੇ ਵੀ ਉਹਨਾਂ ਦੀ ਕਿਸੇ ਦਿੱਕਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਬਾਕੀ ਸਫ਼ਾਈ ਕਰਮਚਾਰੀਆਂ ਵਾਂਗ ਉਹ ਵੀ ਦੋ ਕਮਰਿਆਂ ਦੇ ਮਕਾਨ ਵਿਚ ਰਹਿੰਦੇ ਹਨ ਜਿਸ ਵਿਚ ਰਸੋਈ ਨਹੀਂ ਹੈ ਅਤੇ ਨਾ ਹੀ ਟੁਆਲਿਟ ਦਾ ਪ੍ਰਬੰਧ ਹੈ। ਸਿਰਫ਼ ਇਕ ਬਾਥਰੂਮ ਹੈ।