ਚੰਡੀਗੜ੍ਹ: ਸਥਾਨਕ ਸੈਕਟਰ 19/20 ਡੀਵਾਈਡਿੰਗ ਰੋਡ 'ਤੇ ਤੇਜ਼ ਰਫਤਾਰ ਕਾਰ ਨੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਰਫਤਾਰ ਇੰਨੀ ਸੀ ਕਿ ਉਹ ਇੱਕ ਦੀਵਾਰ ਤੋੜਦੇ ਹੋਏ ਘਰ 'ਚ ਜਾ ਵੜੀ।
ਮੋਟਰਸਾਈਕਲ ਸਵਾਰ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਸੈਕਟਰ 16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਰ 'ਚ ਵੜੀ ਕਾਰ ਨੂੰ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਕਾਰ ਵਿੱਚ 2 ਨੌਜਵਾਨ ਤੇ ਇੱਕ ਕੁੜੀ ਮੌਜੂਦ ਸੀ ਜਿਨ੍ਹਾਂ ਨੂੰ ਵੀ ਸੱਟਾਂ ਆਉਣ 'ਤੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।