ਚੰਡੀਗੜ੍ਹ: ਏਅਰਪੋਰਟ ਕੌਸਿਲ ਇੰਟਰਨੈਸ਼ਨਲ ਵੱਲੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਦੇਸ਼ ਦੇ ਸਭ ਤੋਂ ਬੈਸਟ ਏਅਰਪੋਰਟ ਵਜੋਂ ‘ਏਸ਼ੀਆ ਪੈਸੇਫਿਕ ਬੈਸਟ ਏਅਰਪੋਰਟ’ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਇਹ ਅਵਾਰਡ ਹਰ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਜੋਂ ਦਿੱਤਾ ਗਿਆ ਹੈ। ਸੀ.ਆਈ.ਏ. ਲਗਾਤਾਰ 4 ਸਾਲਾਂ ਤੋਂ ਇਹ ਅਵਾਰਡ ਜਿੱਤ ਰਿਆ ਹੈ।
ਅਵਾਰਡ ਦਿੱਤੇ ਜਾਣ ਮਗਰੋਂ ਏਅਰਪੋਰਟ ਦੇ ਸੀ.ਈ.ਓ. ਰਾਕੇਸ਼ ਡੰਬਲਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ 2 ਤੋਂ 5 ਲੱਖ ਯਾਤਰੀਆਂ ਦੀ ਸ਼੍ਰੇਣੀ ਵਿੱਚ ਏਸ਼ੀਆ ਦਾ ਏਅਰਪੋਰਟ ਕੁਆਲਿਟੀ ਅਵਾਰਡ ਮਿਲਿਆ ਹੈ। ਏਅਰਪੋਰਟ ਬਾਰੇ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਇੱਥੇ ਆਵਾਜਾਈ 35 ਫੀਸਦੀ ਵਧੀ ਹੈ ਅਤੇ ਇਸ ਸਮੇਂ ਇੱਥੋਂ 45 ਉਡਾਣਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਹਾਰ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਦੱਸ ਦਈਏ ਕਿ ਇਸ ਅਵਾਰਡ ਲਈ ਜੋ ਸਰਵੇਖਣ ਕੀਤਾ ਜਾਂਦਾ ਹੈ ਉਸ ਵਿੱਚ ਸਫ਼ਾਈ, ਸਹੂਲਤਾਂ, ਪਾਰਕਿੰਗ ਪ੍ਰਬੰਧ ਅਤੇ ਹੋਰ ਕਈ ਪਹਿਲੂਆਂ ਨੂੰ ਮੁੱਖ ਰੱਖਿਆ ਜਾਂਦਾ ਹੈ। ਇਨ੍ਹਾਂ ਦੇ ਆਧਾਰ 'ਤੇ ਏਅਰਪੋਰਟ ਨੂੰ ਪੁਆਇੰਟ ਦਿੱਤੇ ਜਾਂਦੇ ਹਨ। ਇਸ ਵਿੱਤ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਸਭ ਤੋਂ ਵੱਧ ਨੰਬਰ ਮਿਲੇ ਹਨ।