ਚੰਡੀਗੜ: ਚੰਡੀਗੜ੍ਹ ਸੈਕਟਰ 34 ਵਿਚ ਈਵੀ ਐਕਸਪੋ ਦਾ ਆਗਾਜ਼ ਕੀਤਾ ਗਿਆ। ਜਿਸ ਦੇ ਵਿਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਹ ਪ੍ਰਦਰਸ਼ਨੀ 3 ਫਰਵਰੀ ਤੋਂ ਸ਼ੁਰੂ ਹੋ ਕੇ 5 ਫਰਵਰੀ ਤੱਕ ਚੱਲੇਗੀ। ਜਿਸ ਦੇ ਵਿਚ ਆਟੋ ਮੋਬਾਈਲ ਨਾਲ ਸਬੰਧਤ ਨਾਮੀ ਕੰਪਨੀਆਂ ਨੇ ਹਿੱਸਾ ਲਿਆ।
ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ: ਇਸ ਪ੍ਰਦਰਸ਼ਨੀ ਦਾ ਮਕਸਦ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਲੋਕਾਂ ਨੂੰ ਪ੍ਰੇਰਨਾ ਹੈ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰਾਂ ਨੂੰ ਲੋਕਾਂ ਨੂੰ ਈਵੀ ਦੀ ਖਰੀਦ ਅਤੇ ਸਪੇਅਰ ਪਾਰਟਸ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੀਐਚਡੀ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਗ੍ਰੀਨ ਮੋਬੀਲਿਟੀ ਈਕੋਸਿਸਟਮ ਵਿਚ ਟਰਾਂਸਪੋਰਟ ਸੈਕਟਰ ਨੂੰ ਵਧਾਵਾ ਦੇਣਾ। ਈਵੀ ਦਾ ਇਕ ਫਾਇਦਾ ਇਹ ਵੀ ਹੈ ਕਿ ਇਹ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਂਦੇ ਹਨ।
ਦੋ ਪਹੀਆ, 3 ਪਹੀਆ ਅਤੇ ਚਾਰ ਪਹੀਆ ਵਾਹਨ ਦੀ ਲੱਗੀ ਪ੍ਰਦਰਸ਼ਨੀ : ਇਸ ਪ੍ਰਦਰਸ਼ਨੀ ਵਿਚ ਦੋ ਪਹੀਆ, 3 ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਾਈਕਲ ਤੋਂ ਲੈ ਕੇ ਈਵੀ ਬੱਸ ਤੱਕ ਸਾਰੇ ਵਾਹਨ ਇਸ ਪ੍ਰਦਰਸ਼ਨੀ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਲੋਕ ਇਲੈਕਟ੍ਰਿਕ ਵਾਹਨਾਂ ਨੂੰ ਵੇਖਣ ਲਈ ਇਸ ਪ੍ਰਦਰਸ਼ਨੀ ਵਿਚ ਪਹੁੰਚ ਰਹੇ ਹਨ।
ਨਾਮੀ ਕੰਪਨੀਆਂ ਨੇ ਲਗਾਈ ਪ੍ਰਦਰਸ਼ਨੀ: ਇਸ ਪ੍ਰਦਰਸ਼ਨੀ ਵਿਚ ਟਾਟਾ, ਮਹਿੰਦਰਾ, ਰੇਂਜ ਰੋਵਰ, ਨਿਸਾਨ, ਹੀਰੋਈਕੋ, ਜੈਗੁਆਰ, ਈਪੇਸ, ਵੋਲਵੋ ਕੰਪਨੀਆਂ ਦੇ ਇਲੈਕਟ੍ਰਿਕ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਕਿੰਨੀ ਕੀਮਤ ਦੇ ਇਲੈਕਟ੍ਰਿਕ ਵਾਹਨ: ਈਵੀ ਐਕਸਪੋ ਦੇ ਵਿਚ ਤਿੰਨ ਪਹੀਆ ਵਾਹਨਾਂ ਦੀ ਕੀਮਤ 3 ਤੋਂ ਚਾਰ ਲੱਖ ਦੇ ਵਿਚਕਾਰ, ਦੋ ਪਹੀਆ ਸਕੂਟਰ ਮੋਟਰਸਾਈਕਲ 1 ਲੱਖ ਤੋਂ ਡੇਢ ਲੱਖ, ਈਵੀ ਸਾਈਕਲ ਦੀ ਕੀਮਤ 35000 ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਲਗਜ਼ਰੀ ਕੰਪਨੀ ਦੀਆਂ ਗੱਡੀਆਂ ਦੀ ਕੀਮਤ 1 ਕਰੋੜ ਦੇ ਲੱਗਭਗ ਵੀ ਹੈ।
ਲੋਕ ਵਿਖਾ ਰਹੇ ਉਤਸ਼ਾਹ : ਇਸ ਐਗਜ਼ੀਬੀਸ਼ਨ ਵਿਚ ਪਹੁੰਚੇ ਕੋਨਾ ਜੋ ਕਿ ਹੰਡੋਈ ਕੰਪਨੀ ਦਾ ਹਿੱਸਾ ਹੈ ਦੇ ਟੀਮ ਲੀਡਰ ਵਿਪੀਨ ਸ਼ਰਮਾ ਨੇ ਦੱਸਿਆ ਕਿ ਲੋਕ ਇਲੈਕਟ੍ਰਿਕ ਵਾਹਨਾਂ ਵਿਚ ਵੱਡੀ ਗਿਣਤੀ ‘ਚ ਰੁਚੀ ਵਿਖਾ ਰਹੇ ਹਨ। 2018 ਤੋਂ ਕੰਪਨੀ ਇਲੈਕਟ੍ਰਿਕ ਵਾਹਨਾਂ ਨਾਲ ਡੀਲ ਕਰ ਰਹੀ ਹੈ। ਉਦੋਂ ਤੋਂ ਲੋਕ ਦਿਲਚਸਪੀ ਵਿਖਾ ਰਹੇ ਹਨ। ਇਲੈਕਟ੍ਰਿਕ ਵਾਹਨ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਦੇ ਮੁਕਾਬਲੇ ਵਧੀਆ ਮਾਈਲੇਜ ਦਿੰਦੇ ਹਨ। ਕੀਮਤਾਂ ਦੀ ਗੱਲ ਕਰਦਿਆਂ ਕਿਹਾ ਕਿ ਮਿਡਲ ਕਲਾਸ ਲੋਕ ਵੀ ਇਸ ਨੂੰ ਅਸਾਨੀ ਨਾਲ ਖਰੀਦ ਸਕਦੇ ਹਨ।
ਇਹ ਵੀ ਪੜ੍ਹੋ :- BKU Dakonda: ਬੀਕੇਯੂ ਡਕੌਂਦਾ ਹੋਈ ਦੋਫਾੜ, ਬੂਟਾ ਸਿੰਘ ਬੁਰਜ ਗਿੱਲ ਨੇ 4 ਕਿਸਾਨਾਂ ਨੂੰ ਕੀਤਾ ਲਾਂਬੇ, ਜਾਣੋ ਹੋਰ ਕੀ ਰਹੇ ਕਾਰਨ