ETV Bharat / state

ਚੰਡੀਗੜ੍ਹ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ 17 ਉਮੀਦਵਾਰ ਮੈਦਾਨ 'ਚ, ਪਹਿਲੀ ਵਾਰ EVM ਰਾਹੀਂ ਹੋ ਰਹੀ ਵੋਟਿੰਗ - ਈਵੀਐਮ

ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਹੋਣਗੀਆਂ। ਇਹ ਚੋਣਾਂ ਪਹਿਲੀ ਵਾਰ ਈਵੀਐਮ ਰਾਹੀਂ ਕਰਵਾਈਆਂ ਜਾਣਗੀਆਂ। ਇਸ ਵਾਰ 6 ਅਹੁਦਿਆਂ ਲਈ ਕੁੱਲ 17 ਉਮੀਦਵਾਰ ਮੈਦਾਨ ਵਿੱਚ ਹਨ।

Chandigarh Bar Association elections 2023 today
ਚੰਡੀਗੜ੍ਹ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ 17 ਉਮੀਦਵਾਰ ਮੈਦਾਨ 'ਚ, ਪਹਿਲੀ ਵਾਰ EVM ਰਾਹੀਂ ਵੋਟਿੰਗ
author img

By ETV Bharat Punjabi Team

Published : Dec 15, 2023, 10:53 AM IST

Updated : Dec 15, 2023, 11:59 AM IST

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਖਾਸ ਗੱਲ ਇਹ ਕਿ ਇਸ ਵਾਰ ਚੋਣਾਂ ਪਹਿਲੀ ਵਾਰ ਈਵੀਐਮ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 6 ਅਹੁਦਿਆਂ ਲਈ ਕੁੱਲ 17 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ ਦੋ ਪੁਰਸ਼ ਅਤੇ ਦੋ ਮਹਿਲਾ ਵਕੀਲਾਂ ਨੇ ਚੀਫ਼ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਚੰਡੀਗੜ੍ਹ ਬਾਰ ਐਸੋਸੀਏਸ਼ਨ ਵਿੱਚ 2358 ਵਕੀਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਮੀਤ ਪ੍ਰਧਾਨ ਦੇ ਅਹੁਦੇ ਲਈ ਤਿੰਨ, ਸਕੱਤਰ ਲਈ ਤਿੰਨ, ਖਜ਼ਾਨਚੀ ਲਈ ਦੋ, ਸੰਯੁਕਤ ਸਕੱਤਰ ਲਈ ਤਿੰਨ ਅਤੇ ਲਾਇਬ੍ਰੇਰੀ ਸਕੱਤਰ ਲਈ ਦੋ ਉਮੀਦਵਾਰ ਮੈਦਾਨ ਵਿੱਚ ਹਨ।

ਵੋਟਿੰਗ 9 ਵਜੇ ਤੋਂ ਜਾਰੀ : ਦੱਸ ਦਈਏ ਕਿ ਵੋਟਿੰਗ ਪ੍ਰਕਿਰਿਆ 9 ਤੋਂ ਸ਼ੁਰੂ ਹੋਈ ਜੋ ਕਿ ਸ਼ਾਮ 4:00 ਵਜੇ ਤੱਕ ਜਾਰੀ ਰਹੇਗੀ। ਈਵੀਐਮ ਰਾਹੀਂ ਹੋਣ ਵਾਲੀ ਇਸ ਚੋਣ ਪ੍ਰਕਿਰਿਆ ਵਿੱਚ ਨੋਟਾ ਦਾ ਕੋਈ ਵਿਕਲਪ ਨਹੀਂ ਹੈ। ਵੋਟਾਂ ਸਿਰਫ਼ ਇੱਕ ਜਾਂ ਦੂਜੇ ਉਮੀਦਵਾਰ ਲਈ ਪਾਈਆਂ ਜਾਣਗੀਆਂ। ਇਸ ਦੇ ਲਈ ਕੁੱਲ 20 ਈਵੀਐਮ ਮਸ਼ੀਨਾਂ ਲਿਆਂਦੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਕੀਤੀ ਜਾਵੇਗੀ। ਦੋ ਮਸ਼ੀਨਾਂ ਵਿਕਲਪ ਵਜੋਂ ਰੱਖੀਆਂ ਗਈਆਂ ਹਨ। ਵੋਟਿੰਗ ਲਈ ਕੁੱਲ ਤਿੰਨ ਬੂਥ ਬਣਾਏ ਗਏ ਹਨ।

ਅੱਜ ਹਾਈ ਕੋਰਟ ਵਿੱਚ ਵੀ ਚੋਣ: ਇੱਕ ਪਾਸੇ ਜਿੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਉੱਥੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵੀ ਅੱਜ ਹੋ ਰਹੀਆਂ ਹਨ। ਇਸ ਵਿੱਚ 4540 ਵਕੀਲ ਵੋਟ ਪਾ ਕੇ ਆਪਣਾ ਪ੍ਰਤੀਨਿਧੀ ਚੁਣਨਗੇ। ਇਸ ਵਾਰ 49 ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਲਈ 50 ਈਵੀਐਮ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਵੋਟਿੰਗ ਲਈ 45 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਜਦਕਿ ਪੰਜ ਮਸ਼ੀਨਾਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ।

Last Updated : Dec 15, 2023, 11:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.