ਚੰਡੀਗੜ੍ਹ: CBSE ਦੇ 12ਵੀਂ ਜਮਾਤ ਦੇ ਨਤੀਜੇ ਜਾਰੀ ਹੋਏ ਇਨ੍ਹਾਂ ਨਤੀਜਿਆਂ 'ਚ ਦਿਸ਼ਾਂਕ ਜਿੰਦਲ ਨੇ 99.4% ਅੰਕ ਹਾਸਿਲ ਕਰ ਨਾਨ ਮੈਡੀਕਲ ਦੀ ਪੜਾਈ ਕਰਦੇ ਹੋਏ ਟ੍ਰਾਈ ਸਿੱਟੀ ਤੋਂ ਟਾਪ ਕੀਤਾ ਹੈ। ਦਿਸ਼ਾਂਕ ਨੇ ਕਿਹਾ ਕਿ ਉਨ੍ਹਾਂ ਨੇ 96 ਫੀਸਦੀ ਅੰਕ ਹਾਸਿਲ ਕਰਨ ਦੀ ਉਮੀਦ ਕੀਤੀ ਸੀ, ਪਰ ਕਦੇ ਨਹੀਂ ਸੋਚਿਆ ਸੀ ਕਿ 99.4 ਫੀਸਦੀ ਨੰਬਰ ਉਹ ਹਾਸਿਲ ਕਰ ਸਕੇਗਾ।
ਨਿਸ਼ਾਂਕ ਨੇ ਕਿਹਾ ਕਿ ਪ੍ਰੀਖਿਆ 'ਚ ਸਿਰਫ਼ ਮਿਹਨਤ ਹੀ ਕੰਮ ਨਹੀਂ ਆਉਣਦੀ, ਇਹ ਵੀ ਜਰੂਰੀ ਹੁੰਦਾ ਹੈ ਕਿ ਤੁਸੀ ਕਿਨ੍ਹਾਂ ਤੇ ਕਿਵੇਂ ਪੜਦੇ ਹੋ।
ਦਿਸ਼ਾਂਕ ਨੇ ਸਫ਼ਲਤਾ ਦਾ ਸਿਹਰਾ ਅਪਣੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਚੰਗੇ ਅੰਕ ਹਾਸਿਲ ਕਰਨ ਲਈ ਸਾਰਿਆਂ ਦਾ ਹੀ ਸਹਿਯੋਗ ਜ਼ਰੂਰੀ ਹੁੰਦਾ ਹੈ।
ਦਿਸ਼ਾਂਕ ਜੇਈਈ ਐਡਵਾਂਸ ਦੀ ਤਿਆਰੀ ਕਰ ਰਹੇ ਹਨ ਅਤੇ ਦਿਸ਼ਾਂਕ ਦੀ ਜੇਈਈ ਮੇਂਨਸ 'ਚ ਆਲ ਇੰਡੀਆ ਰੈਕਿੰਕ 57 ਰਹੀ ਸੀ। ਦਿਸ਼ਾਂਕ ਆਈਆਈਟੀ ਮੁੰਬਈ ਤੋਂ ਕੰਪਿਊਟਰ ਇੰਜੀਨੀਅਰਿੰਗ ਕਰਨਾ ਚਾਹੁੰਦਾ ਹੈ।
ਦਿਸ਼ਾਂਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਉਮੀਦ ਨਹੀਂ ਕੀਤੀ ਸੀ ਕਿ ਦਿਸ਼ਾਂਕ 12ਵੀਂ ਜਮਾਤ 'ਚ ਅਜਿਹਾ ਪ੍ਰਦਰਸ਼ਨ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਇਹ ਦਿਸ਼ਾਂਕ ਦੀ ਮਿਹਨਤ ਦਾ ਨਤੀਜਾ ਹੈ।