ETV Bharat / state

Case registered against Madan Lal Jalalpur: ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਮਾਮਲਾ ਦਰਜ - ਪੰਚਾਇਤੀ ਘੁਟਾਲਾ

ਸ਼ੰਭੂ ਵਿੱਚ ਹੋਏ ਪੰਚਾਇਤੀ ਘੁਟਾਲਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਵਿਜੀਲੈਂਸ਼ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਲੁੱਟ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

Case registered against former Congress MLA Madan Lal Jalalpur

author img

By

Published : Feb 28, 2023, 8:26 AM IST

Updated : Feb 28, 2023, 11:23 AM IST

ਚੰਡੀਗੜ੍ਹ: ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਕੇਸ ਦਰਜ ਕਰ ਲਿਆ ਹੈ। ਦੱਸ ਦਈਏ ਕਿ ਵਿਜੀਲੈਂਸ ਵੱਲੋਂ ਪੰਚਾਇਤੀ ਘੁਲਾਟੇ ਨੂੰ ਲੈ ਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਲੁੱਟ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਕਿ ਜੇਕਰ ਉਹ ਕਿਤੇ ਵੀ ਜਾਣ ਤਾਂ ਪਹਿਲਾਂ ਇਸ ਸਬੰਧੀ ਜਾਣਕਾਰੀ ਦੇਣ ਨਹੀਂ ਤਾਂ ਕਾਰਵਾਈ ਹੋਵੇਗੀ।

ਇਹ ਵੀ ਪੜੋ: Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸੁਪਰੀਮ ਸੁਣਵਾਈ

ਇਹ ਹੈ ਮਾਮਲਾ: ਦਰਾਅਸਰ 2019 ਤੋਂ ਲੈ ਕੇ 2022 ਤਕ ਅੰਮ੍ਰਿਤਸਰ-ਕੋਲਕਾਤਾ ਹਾਈਵੇਅ ਲਈ ਬਲਾਕ ਸ਼ੰਭੂ ਦੇ 5 ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ, ਇਹਨਾਂ ਵਿੱਚ ਸੇਹਰਾ, ਸੇਹਰੀ, ਆਕੜੀ ਤਖਤੂਮਾਜਰਾ ਤੇ ਪੱਬਰਾਂ ਸ਼ਾਮਲ ਹਨ। ਇਹਨਾਂ ਪਿੰਡਾਂ ਦੀ ਕਰੀਬ 1103 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ। ਜਿਸ ਵਿੱਚ ਕਰੀਬ 285 ਕਰੋੜ ਦਾ ਮੁਆਵਜ਼ਾ ਦਿੱਤਾ ਗਿਆ ਸੀ ਤੇ ਇਹਨਾਂ ਪਿੰਡਾਂ ਦੇ ਵਿਕਾਸ ਲਈ 97 ਕਰੋੜ ਰੁਪਏ ਵੱਖਰੇ ਦਿੱਤੇ ਗਏ ਸਨ। ਇਸ ਦਿੱਤੇ ਗਏ ਮੁਆਵਜ਼ੇ ਵਿੱਚ ਘੁਟਾਲੇ ਦੀ ਖ਼ਬਰ ਸਾਹਮਣੇ ਆਈ ਸੀ ਤੇ ਪਟਿਆਲਾ ਰੇਂਜ਼ ਵਿਜੀਲੈਂਸ ਵੱਲੋਂ 26 ਮਈ 2022 ਨੂੰ ਇਸ ਉੱਤੇ ਮਾਮਲੇ ਦਰਜ ਕੀਤਾ ਗਿਆ ਸੀ।

ਹੁਣ ਤਕ 34 ਲੋਕ ਕੀਤੇ ਨਮਜ਼ਦ: ਇਸ ਮਾਮਲੇ ਵਿੱਚ ਹੁਣ ਤਕ ਵਿਜੀਲੈਂਸ ਨੇ ਹੁਣ ਤਕ 34 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਸ ਵਿੱਚ 10 ਨਿਜੀ ਫਰਮਾਂ ਵੀ ਸ਼ਾਮਲ ਹਨ। ਇਸੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਵੀ ਹਿੱਸਾ ਰਿਹਾ ਸੀ। ਜਾਣਕਾਰੀ ਇਹ ਵੀ ਹੈ ਕਿ ਇੱਕ ਨਿਜੀ ਫਰਮ ਦੇ ਮਾਲਕ ਨੇ ਇਹ ਵੀ ਕਬੂਲ ਕੀਤਾ ਹੈ ਕਿ ਇਸ ਮਾਮਲੇ ਵਿੱਚ ਜਲਾਲਪੁਰ ਦਾ ਵੀ ਹਿੱਸਾ ਰੱਖਿਆ ਗਿਆ ਸੀ। ਇਸੇ ਦੀ ਜਾਂਚ ਕਰਦੇ ਹੋਏ ਹੁਣ ਵਿਜੀਲੈਂਸ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਐਫਆਈਆਰ ਦਰਜ ਕਰ ਲਈ ਹੈ।

ਵਿਵਾਦਾਂ ਵਿੱਚ ਰਹੇ ਹਨ ਮਦਨ ਲਾਲ ਜਲਾਲਪੁਰ: ਦੱਸ ਦਈਏ ਕਿ ਮਦਨ ਲਾਲ ਜਲਾਲਪੁਰ ਘਨੌਰ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਜੋ ਕਿ ਅਕਸਰ ਹੀ ਵਿਵਾਦਾਂ ਵਿੱਚ ਰਹੇ ਹਨ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਵੀ 12.24 ਕਰੋੜ ਦੇ ਪੰਚਾਇਤੀ ਘੁਟਾਲਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਦੌਰਾਨ ਲੈਣ ਦੇਣ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਨਾਂ ਸਾਹਮਣੇ ਆ ਰਿਹਾ ਹੈ। ਉਥੇ ਹੀ ਸ਼ਰਾਬ ਫੈਕਟਰੀ ਨੂੰ ਲੈ ਕੇ ਵੀ ਸਾਬਕਾ ਵਿਧਾਇਕ ਜਲਾਲਪੁਰ ਕਾਫੀ ਚਰਚਾ ਵਿੱਚ ਰਹੇ ਹਨ।

ਇਹ ਵੀ ਪੜੋ: Petition Against Ram Rahim Parole: ਐਸਜੀਪੀਸੀ ਦੀ ਪਟਿਸ਼ਨ ਉੱਤੇ ਸੁਣਵਾਈ, ਹਰਿਆਣਾ ਸਰਕਾਰ ਸਮੇਤ ਇਹ ਧਿਰਾਂ ਕਰਨਗੀਆਂ ਜਵਾਬ ਦਾਖ਼ਲ

Last Updated : Feb 28, 2023, 11:23 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.