ਚੰਡੀਗੜ੍ਹ: ਪੰਜਾਬ ਵਿੱਚ ਸਿਆਸੀ ਪਾਰਾ ਕਾਫ਼ੀ ਭਖਿਆ ਹੋਇਆ ਹੈ। ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਾਰਟੀ ਹਾਈ ਕਮਾਨ ਦੋਵਾਂ ਦੇ ਵਿੱਚ ਸਮਝੌਤਾ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਇਸ ਦਾ ਖਾਮਿਆਜ਼ਾ ਨਾ ਭੁਗਤਣਾ ਪਵੇ ਪਰ ਦੋਵੇਂ ਹੀ ਆਪਣੀ ਜ਼ਿੱਦ ਤੇ ਅੜੇ ਹੋਏ ਨਜ਼ਰ ਆ ਰਹੇ ਹਨ।
ਇਹ ਵਿਵਾਦ ਬੁੱਧਵਾਰ ਨੂੰ ਸ਼ੁਰੂ ਹੋਇਆ ਹਰੀਸ਼ ਰਾਵਤ ਨੇ ਇਕ ਇੰਟਰਵਿਊ ਦੇ ਨਾਲ ਜਿਸ ਵਿੱਚ ਉਨ੍ਹਾਂ ਨੂੰ ਇਸ਼ਾਰਿਆਂ ਵਿੱਚ ਇਹ ਕਹਿ ਦਿੱਤਾ ਕਿ ਨਵੇਂ ਪ੍ਰਧਾਨ ਸਿੱਧੂ ਹੀ ਹੋਣਗੇ। ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ। ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਪਹੁੰਚੇ ਆਪਣੇ ਗੁੱਟ ਦੇ ਜਿੰਨੇ ਮੰਤਰੀ ਵਿਧਾਇਕ ਸੀ ਉਹ ਉਸਾਰੇ ਸੈਕਟਰ 39 ਵਿੱਚ ਇਕੱਠੇ ਹੋਏ। ਜਿੱਥੇ ਖ਼ੁਸੀ ਦਾ ਮਾਹੌਲ ਉੱਥੇ ਵੇਖਣ ਨੂੰ ਮਿਲਿਆ ਪਰ ਥੋੜ੍ਹੀ ਦੇਰ ਬਾਅਦ ਸ਼ਾਮ ਨੂੰ ਹੀ ਖ਼ਬਰ ਮਿਲੀ ਕਿ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਰਾਵਤ ਨੂੰ ਦਿੱਲੀ ਤਲਬ ਕਰ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਜਤਾਈ ਨਰਾਜ਼ਗੀ!
ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਨੈਸ਼ਨਲ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਨੂੰ ਦਿੱਲੀ ਵਿੱਚ ਮਿਲੇ। ਜਿੱਥੇ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਤੋਂ ਪੂਰੇ ਮਾਮਲੇ ਤੇ ਸਫ਼ਾਈ ਮੰਗੀ। ਦਰਅਸਲ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦੀ ਖ਼ਬਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਫੋਨ ਕੀਤਾ ਅਤੇ ਇਸ ਤੇ ਨਰਾਜ਼ਗੀ ਜਤਾਈ। ਅਮਰਿੰਦਰ ਸਿੰਘ ਨੇ ਆਪਣੇ ਗੁੱਟ ਦੇ ਮੰਤਰੀਆਂ ਵਿਧਾਇਕਾਂ ਨੂੰ ਘਰ ਬੁਲਾ ਕੇ ਬੈਠਕ ਕੀਤੀ। ਬੈਠਕ ਤੋਂ ਬਾਹਰ ਆਉਣ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਜਲਦੀ ਜੋ ਵੀ ਫ਼ੈਸਲਾ ਹਾਈਕਮਾਂਡ ਹੋਵੇਗਾ ਉਸ ਨੂੰ ਮੀਡੀਆ ਦੇ ਸਾਹਮਣੇ ਰੱਖਿਆ ਜਾਵੇਗਾ ਪਰ ਨਵਜੋਤ ਸਿੱਧੂ ਕੁਝ ਕਹੇ ਬਿਨਾਂ ਹੀ ਉਥੋਂ ਚਲੇ ਗਏ।
ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀ ਚਰਚਾ ਤੋਂ ਬਾਅਦ ਪੰਜਾਬ ਭਰ ਵਿੱਚ ਪੋਸਟਰ ਵਾਰਡ ਸ਼ੁਰੂ ਹੋ ਗਈ ਹੈ। ਨਵਜੋਤ ਸਿੱਧੂ ਦੇ ਸਮਰਥਕਾਂ ਨੇ ਉਨ੍ਹਾਂ ਦੇ ਪੋਸਟਰ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਲਾਏ ਜਿਸ ਨੂੰ ਬਾਅਦ ਵਿੱਚ ਇਹ ਪਾੜ ਦਿੱਤੇ ਗਏ।
ਕਾਰਜਕਾਰੀ ਪ੍ਰਧਾਨ ਨੂੰ ਲੈ ਕੇ ਹੈ ਵਿਵਾਦ
ਸੂਤਰਾਂ ਦੀ ਮੰਨੀਏ ਤਾਂ ਹਾਈਕਮਾਨ ਨੇ ਜਿਹੜਾ ਫ਼ੈਸਲਾ ਕੀਤਾ ਹੈ ਉਹ ਇਹ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇਗਾ ਪਰ ਉਸਦੇ ਨਾਲ ਜਿਹੜੇ ਦੋ ਪ੍ਰਧਾਨ ਹੋਣਗੇ ਉਨ੍ਹਾਂ ਵਿੱਚੋਂ ਵਿਜੇਇੰਦਰ ਸਿੰਗਲਾ ਅਤੇ ਸੰਤੋਖ ਚੌਧਰੀ ਸ਼ਾਮਲ ਹਨ ਜੋ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਹਨ ਪਰ ਨਵਜੋਤ ਸਿੰਘ ਸਿੱਧੂ ਚਾਹੁੰਦਾ ਹੈ ਕਿ ਕਾਰਜਕਾਰੀ ਪ੍ਰਧਾਨ ਚਰਨਜੀਤ ਚੰਨੀ ਅਤੇ ਅਸ਼ਵਨੀ ਸੇਖੜੀ ਨੂੰ ਲਗਾਇਆ ਜਾਵੇ।
ਇਸ ਤੋਂ ਇਲਾਵਾ ਚਰਚਾ ਚੱਲੀ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਰਹੇ ਹਨ ਪਰ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਉਹ ਦਿੱਲੀ ਕਿਉਂ ਜਾਣਗੇ। ਕਿਉਂਕਿ ਉਨ੍ਹਾਂ ਦੀ ਜਿਹੜੀ ਗੱਲ ਹੈ ਉਹ ਫੋਨ ਤੇ ਸੋਨੀਆ ਗਾਂਧੀ ਦੇ ਨਾਲ ਹੋ ਗਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਸ ਤੋਂ ਬਾਅਦ ਕਦੀ ਵੀ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਉਣ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ।
ਵਿਵਾਦਿਤ ਚਿਹਰਿਆਂ ਦੀ ਹੋ ਸਕਦੀ ਹੈ ਛੁੱਟੀ
ਦੱਸ ਦੇਈਏ ਪੰਜਾਬ ਕਾਂਗਰਸ ਦੇ ਸਿੱਧੂ ਨੂੰ ਪ੍ਰਧਾਨ ਬਣਾਉਣ ਤੇ ਸੰਸਦ ਪ੍ਰਤਾਪ ਸਿੰਘ ਬਾਜਵਾ ਦੇ ਇਲਾਵਾ ਵਰਿਸ਼ਟ ਨੇਤਾ ਕਮਲਨਾਥ ਅਤੇ ਸਾਬਕਾ ਕੈਬਨਿਟ ਮੰਤਰੀ ਅਸ਼ਵਨੀ ਕੁਮਾਰ ਨੇ ਵੀ ਇਤਰਾਜ਼ ਜਤਾਇਆ ਹੈ। ਹਾਲਾਂਕਿ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਾਤੀ ਅਤੇ ਸਮਾਜਿਕ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਾਰਜਕਾਰੀ ਪ੍ਰਧਾਨ ਬਣਾਏ ਜਾਣਾ ਲਗਪਗ ਤੈਅ ਹੈ। ਸਿਆਸੀ ਸਮੀਕਰਨ ਦਾ ਬੈਲੇਂਸ ਰੱਖਦੇ ਹੋਏ ਹਾਈ ਕਮਾਨ ਕਾਰਜਕਾਰੀ ਪ੍ਰਧਾਨ ਦੇ ਲਈ ਕੈਪਟਨ ਦੀ ਪਸੰਦ ਨੂੰ ਵੀ ਤਵੱਜੋ ਦੇਵੇਗਾ। ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਸਕਦੀਆਂ ਅਤੇ ਵਿਵਾਦਿਤ ਚਿਹਰਿਆਂ ਦੀ ਛੁੱਟੀ ਵੀ ਹੋ ਸਕਦੀ ਹੈ।
ਇਹ ਵੀ ਪੜੋ: ਸਿੱਧੂ ਦੀ ਪ੍ਰਧਾਨਗੀ 'ਤੇ ਲੱਗੀ ਮੋਹਰ, ਚੰਡੀਗੜ੍ਹ 'ਚ ਜਸ਼ਨ ਦੀ ਤਿਆਰੀ-ਸੂਤਰ