ETV Bharat / state

ਕੈਪਟਨ ਦੇ 3 ਵਜ਼ੀਰ ਪੰਜਾਬ ਭਵਨ 'ਚੋਂ ਤਾਰਾਂ ਟੱਪ ਕੇ ਹੋਏ ਫ਼ਰਾਰ, ਮਜੀਠੀਆ ਨੇ ਕੀਤਾ ਮੁਆਇਨਾ - Punjab Bhawan

ਕਾਂਗਰਸ ਸਰਕਾਰ ਵੱਲੋਂ ਸੱਦੇ ਗਏ ਵਿਸ਼ੇਸ਼ ਇਜਲਾਸ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਗਵਾਈ ਵਿੱਚ ਸਮੁੱਚੀ ਅਕਾਲੀ ਲੀਡਰਸ਼ਿਪ ਪੰਜਾਬ ਭਵਨ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਕੈਪਟਨ ਦੇ 3 ਵਜ਼ੀਰ ਪੰਜਾਬ ਭਵਨ 'ਚੋਂ ਤਾਰਾਂ ਟੱਪ ਕੇ ਫ਼ਰਾਰ ਹੋ ਗਏ।

ਕੈਪਟਨ ਦੇ 3 ਵਜ਼ੀਰ ਪੰਜਾਬ ਭਵਨ 'ਚੋਂ ਤਾਰਾਂ ਟੱਪ ਹੋਏ ਫ਼ਰਾਰ, ਮਜੀਠੀਆ ਨੇ ਕੀਤਾ ਮੁਆਇਨਾ

author img

By

Published : Oct 19, 2020, 10:45 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਤਾਲਮੇਲ ਲਈ 3 ਮੈਂਬਰੀ ਕੈਬਿਨੇਟ ਵਜ਼ੀਰਾਂ ਦੀ ਕਮੇਟੀ ਬਣਾਈ ਸੀ, ਜਿਸ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਸਣੇ ਕਿਸਾਨਾਂ ਨਾਲ ਬੈਠਕ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਸਣੇ ਏ.ਪੀ.ਐੱਮ.ਸੀ. ਮੰਡੀ ਐਕਟ ਅਤੇ ਕੰਟਰੈਕਟ ਫਾਰਮਿੰਗ ਸੋਧ ਐਕਟ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

ਕੈਪਟਨ ਦੇ 3 ਵਜ਼ੀਰ ਪੰਜਾਬ ਭਵਨ 'ਚੋਂ ਤਾਰਾਂ ਟੱਪ ਕੇ ਹੋਏ ਫ਼ਰਾਰ, ਮਜੀਠੀਆ ਨੇ ਕੀਤਾ ਮੁਆਇਨਾ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪੰਜਾਬ ਭਵਨ ਦੇ ਬਾਹਰ ਧਰਨਾ ਲਾਇਆ ਗਿਆ। ਧਰਨੇ ਤੋਂ ਡਰਦਿਆਂ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁੱਖ ਸਰਕਾਰੀਆ ਆਪਣੀਆਂ ਗੱਡੀਆਂ ਛੱਡ ਪੰਜਾਬ ਭਵਨ ਦੇ ਪਿਛਲੇ ਰਸਤੇ ਤੋਂ ਤਾਰਾਂ ਟੱਪ ਅਕਾਲੀਆਂ ਤੋਂ ਬਚ ਕੇ ਨਿਕਲਦੇ ਬਣੇ।

ਧਰਨੇ 'ਤੇ ਬੈਠੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਗੇਟ ਦੇ ਸਾਹਮਣੇ ਭੁੰਜੇ ਬੈਠ ਕੇ ਰੋਟੀਆਂ ਖਾਧੀਆਂ। ਉਥੇ ਹੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਮੀਡੀਆ ਨੂੰ ਨਾਲ ਲਿਜਾ ਕੇ ਖਾਲੀ ਕੈਬਿਨੇਟ ਵਜ਼ੀਰਾਂ ਦੀਆਂ ਗੱਡੀਆਂ ਵਿਖਾਈਆਂ ਗਈਆਂ।

ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਖ਼ੁਦ ਇਹ ਏ.ਪੀ.ਐੱਮ.ਸੀ. ਐਕਟ ਤੇ ਕੰਟਰੈਕਟ ਫਾਰਮਿੰਗ ਐਕਟ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਪੰਜਾਬ ਭਵਨ ਦੇ ਅੰਦਰੋਂ ਕੋਈ ਵੀ ਵਜ਼ੀਰ ਤਾਰਾਂ ਟੱਪ ਕੇ ਬਾਹਰ ਨਹੀਂ ਗਿਆ ਤੇ ਪਹਿਲੇ ਤਿੰਨ ਵਜ਼ੀਰ ਨੇ ਜੋ ਅਕਾਲੀਆਂ ਅਤੇ ਕਿਸਾਨਾਂ ਦੇ ਰੋਸ ਤੋਂ ਡਰਦਿਆਂ ਆਪਣੀਆਂ ਗੱਡੀਆਂ ਛੱਡ ਪੰਜਾਬ ਭਵਨ ਵਿੱਚੋਂ ਫ਼ਰਾਰ ਹੋ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.