ਚੰਡੀਗੜ੍ਹ: ਕੈਨੇਡਾ ਦੇ ਵਿਨੀਪੈਗ ਵਿੱਚ ਬੀਤੇ ਕੱਲ੍ਹ 15 ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਗੈਂਗਸਟਰ ਸੁਖਦੁਲ ਸਿੰਘ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਵਿਨੀਪੈਗ ਪੁਲਿਸ ਨੇ ਮ੍ਰਿਤਕ ਦੇਹ ਦੀ ਪਹਿਚਾਣ ਕੀਤੀ ਹੈ। ਵਿਨੀਪੈਗ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਂਚ ਟੀਮ ਨੇ ਮ੍ਰਿਤਕ ਦੀ ਪਛਾਣ ਸੁਖਦੁਲ ਸਿੰਘ ਗਿੱਲ (39) ਵਜੋਂ ਕੀਤੀ ਹੈ ਅਤੇ ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਉਸ ਦੀ ਲਾਸ਼ ਇੱਕ ਖਾਲੀ ਘਰ ਵਿੱਚੋਂ ਮਿਲੀ ਅਤੇ ਉੱਥੇ ਕੋਈ ਹੋਰ ਮੌਜੂਦ ਨਹੀਂ ਸੀ। ਦੱਸ ਦਈਏ ਦੁਣੇਕੇ ਨੂੰ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਫਿਲਹਾਲ ਵਿਨੀਪੈਗ ਪੁਲਿਸ ਦੀ ਹੋਮੀਸਾਈਡ ਯੂਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਬਿਸ਼ਨੋਈ ਗਰੁੱਪ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ: ਦੱਸ ਦਈਏ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਫੇਸਬੁੱਕ ਪੋਸਟ ਪਾਕੇ ਲਈ ਗਈ ਸੀ। ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਫੇਸਬੁੱਕ ਉੱਤੇ ਬਣੇ ਇੱਕ ਅਕਾਊਂਟ ਤੋਂ ਪਾਈ ਗਈ ਪੋਸਟ ਰਾਹੀਂ ਇਹ ਵੀ ਕਿਹਾ ਗਿਆ ਸੀ ਕਿ ਕਤਲ ਕੀਤਾ ਗਿਆ ਸੁੱਖਾ ਦੁਨੇਕੇ ਚਿੱਟੇ ਦਾ ਆਦੀ ਸੀ ਅਤੇ ਇਸ ਨੇ ਚਿੱਟੇ ਦੀ ਪੂਰਤੀ ਲਈ ਕਈ ਘਰ ਉਜਾੜੇ ਸਨ। ਇਸ ਦੀ ਭੂਮਿਕਾ ਵਿੱਕੀ ਮਿੱਡੂ ਖੇੜਾ,ਗੁਰਲਾਲ ਬਰਾੜ ਅਤੇ ਕਬੱਡੀ ਸਟਾਰ ਨੰਗਲ ਅੰਬੀਆਂ ਦੇ ਕਤਲ ਵਿੱਚ ਸੀ,ਜਿਸ ਕਰਕੇ ਹੁਣ ਬਦਲੇ ਲੈਂਦਿਆਂ ਇਸ ਦਾ ਕਤਲ ਕੀਤਾ ਗਿਆ ਹੈ। (Murder of gangster Sukha Duneke)
- Political Reactions On Canada Issue : ਅਕਾਲੀ ਆਗੂ ਗਰੇਵਾਲ ਬੋਲੇ - ਸਿੱਖ ਵਿਰੋਧੀ ਸ਼ਕਤੀਆਂ ਦੀ ਕਰਨੀ ਪਵੇਗੀ ਪਛਾਣ, ਦੋਵੇਂ ਮੁਲਕ ਰਲ਼ਕੇ ਕਰਨ ਮਸਲਾ ਹੱਲ
- Sunil Jakhar On Canada Issue : ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ, ਕਿਹਾ-ਭਾਜਪਾ ਵਿਦੇਸ਼ ਮੰਤਰਾਲੇ ਨਾਲ ਸੰਪਰਕ ਮਗਰੋਂ ਕਰੇਗੀ ਹੈਲਪਲਾਈਨ ਸਥਾਪਿਤ
- SC ban on firecrackers: ਪਟਾਕਿਆਂ 'ਤੇ ਪਾਬੰਦੀ ਰਹੇਗੀ ਜਾਰੀ, ਸੁਪਰੀਮ ਕੋਰਟ ਨੇ ਪਟਾਕਿਆਂ ਦੇ ਨਿਰਮਾਣ ਅਤੇ ਵਿੱਕਰੀ ਸਬੰਧੀ ਪਟੀਸ਼ਨਾਂ ਕੀਤੀਆਂ ਰੱਦ
ਗੈਂਗਸਟਰ ਗਰੁੱਪ ਦੇ ਨਾਲ ਜੁੜਿਆ ਸੀ ਨਾਮ: ਕਿਹਾ ਜਾ ਰਿਹਾ ਹੈ ਕਿ ਕਤਲ ਕੀਤਾ ਗਿਆ ਸੁੱਖਾ ਦੁਨੇਕੇ ਬੰਬੀਹਾ ਗੈਂਗ ਦਾ ਕਰੀਬੀ ਸੀ। 2017 ਵਿੱਚ ਉਸ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਸਮੇਂ ਤੱਕ ਉਸ ਖਿਲਾਫ 7 ਕੇਸ ਦਰਜ ਹੋ ਚੁੱਕੇ ਸਨ। ਜਿਸ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ 'ਚ ਕਾਮਯਾਬ ਹੋ ਗਿਆ। ਪੁਲਿਸ ਦੀ ਮਦਦ ਨਾਲ ਉਸ ਨੇ ਫਰਜ਼ੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਬਣਵਾ ਲਿਆ, ਜਿਸ 'ਤੇ ਪੁਲਿਸ ਨੇ ਸਾਲ 2022 'ਚ ਕਾਰਵਾਈ ਸ਼ੁਰੂ ਕਰ ਦਿੱਤੀ ਸੀ।