ਚੰਡੀਗੜ੍ਹ: ਕੈਨੇਡਾ ਅਤੇ ਭਾਰਤ ਦੇ ਸਬੰਧ 'ਚ ਲਗਾਤਾਰ ਤਣਾਅ ਬਰਕਰਾਰ ਹੈ। ਇਸੇ ਤਣਾਅ ਦੇ ਚੱਲਦੇ ਹੁਣ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਕੈਨੇਡਾ ਨੇ ਚੰਡੀਗੜ੍ਹ ਵਿੱਚ Visa SFS ਸੈਂਟਰ ਦੀਆਂ ਸਰਵਿਸਿਜ਼ ਨੂੰ ਰੱਦ ਕਰ ਦਿੱਤਾ ਹੈ। ਕੈਨੇਡਾ ਦੇ ਇਸ ਐਕਸ਼ਨ ਤੋਂ ਬਾਅਦ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਅਤੇ ਜੋ ਨੌਜਵਾਨ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਵਿਦਿਆਰਥੀਆਂ ਹੁਣ ਆਪਣੀ ਵੀਜ਼ਾ ਫਾਇਲ ਚੰਡੀਗੜ੍ਹ ਨਹੀਂ ਸਗੋਂ ਦਿੱਲੀ ਜਾਣਾ ਪਵੇਗਾ। ਇਸਦੇ ਨਾਲ ਹੀ ਹੁਣ ਦਿੱਲੀ ਦੇ ਸੈਂਟਰ 'ਤੇ ਬੋਝ ਵਧੇਗਾ ਅਤੇ ਵੀਜ਼ਾ ਫਾਈਲਾਂ ਵਿੱਚ ਦੇਰੀ ਹੋਣਾ ਵੀ ਸੰਭਵ ਹੈ।
ਖਰਚਾ ਹੋਵੇਗਾ ਦੁੱਗਣਾ: ਚੰਡੀਗੜ੍ਹ 'ਚ ਵੀਜ਼ਾ ਸੇਵਾ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ 'ਤੇ ਅਸਰ ਪਵੇਗਾ। ਵੀਜ਼ਾ ਸਬੰਧੀ ਕਿਸੇ ਵੀ ਸਹੂਲਤ ਦਾ ਲਾਭ ਲੈਣ ਲਈ ਸਿਰਫ ਕੁਝ ਘੰਟੇ 'ਚ ਹੀ ਚੰਡੀਗੜ੍ਹ ਪਹੁੰਚ ਕੀਤੀ ਜਾ ਸਕਦੀ ਸੀ ਅਤੇ ੳੱੁਥੇ ਸਾਰੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਸੀ, ਪਰ ਹੁਣ ਦਿੱਲੀ ਜਾ ਕੇ ਵੀਜ਼ਾ ਸੇਵਾ ਲੈਣ ਲਈ ਜਿੱਥੇ ਖ਼ਰਚਾ ਦੁੱਗਣਾ ਹੋਵੇਗਾ , ਉੱਥੇ ਹੀ ਸਮਾਂ ਵੀ ਜ਼ਿਆਦਾ ਲੱਗੇਗਾ।
ਬਾਇਓਮੈਟ੍ਰਿਕ ਫਿੰਗਰਪ੍ਰਿੰਟ ਅਤੇ ਦਸਤਾਵੇਜ਼ : ਕਾਬਲੇਜ਼ਿਕਰ ਹੈ ਕਿ ਕਈ ਉਮੀਦਵਾਰ ਆਪਣੇ ਦਸਤਾਵੇਜ਼ ਅਤੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਦੇਣ ਲਈ ਵੀਜ਼ਾ ਸੁਵਿਧਾ ਸੇਵਾ ਕੇਂਦਰ ਪਹੁੰਚਦੇ ਸਨ। ਇੱਥੇ ਕਈ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਆਉਂਦੇ ਸਨ। ਚੰਡੀਗੜ੍ਹ ਤੋਂ ਇਲਾਵਾ ਮੁੰਬਈ ਅਤੇ ਬੈਂਗਲੁਰੂ ਵਿੱਚ ਵੀ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ।
- Canada Withdraws Diplomats From India: ਕੂਟਨੀਤਕ ਤਣਾਅ ਵਿਾਚਾਲੇ ਕੈਨੇਡਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਬੁਲਾਏ ਵਾਪਸ
- Trudeau updates Sunak: ਟਰੂਡੋ ਨੇ ਸੁਨਕ ਨੂੰ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਸਥਿਤੀ ਬਾਰੇ ਦਿੱਤੀ ਜਾਣਕਾਰੀ
- Canadian Diplomats Departure: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਭਾਰਤ ਤੋਂ ਕੈਨੇਡੀਅਨ ਡਿਪਲੋਮੈਟਾਂ ਦੇ ਜਾਣ 'ਤੇ ਪ੍ਰਗਟਾਈ ਚਿੰਤਾ
ਮਸਲੇ ਨੂੰ ਜਲਦੀ ਹੱਲ ਕਰਨ ਦੀ ਅਪੀਲ: ਕੈਨੇਡੇ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਲੈ ਕੇ ਵਿਦਿਆਰਥੀ ਕਾਫ਼ੀ ਚਿੰਤਤ ਨੇ ਉਨ੍ਹਾਂ ਵੱਲੋਂ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਜਲਦੀ ਹੱਲ ਕੱਢਣ ਦੀ ਅਪੀਲ਼ ਕੀਤੀ ਗਈ ਹੈ ਤਾਂ ਜੋ ਇਸ ਨਾਲ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਦਿੱਕਤਾਂ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਨਾ ਹੋ ਸਕੇ।