ETV Bharat / state

Minister Harjot Bains bitten snake: ਹੜ੍ਹ 'ਚ ਲੋਕਾਂ ਦੀ ਸਾਰ ਲੈਣ ਗਏ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਾਲਤ ਖਤਰੇ ਤੋਂ ਬਾਹਰ - minister of Punjab was bitten by a snake

Minister Harjot Bains bitten snake: ਰੋਪੜ ਵਿੱਚ ਹੜ੍ਹ ਦੀ ਮਾਰ ਨਾਲ ਜੂਝ ਰਹੇ ਲੋਕਾਂ ਦੀ ਧਰਾਤਲ ਉੱਤੇ ਪਹੁੰਚ ਕੇ ਸਾਰ ਲੈਣ ਗਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸ ਲਿਆ। ਮਾਮਲਾ ਤਿੰਨ ਦਿਨ ਪਹਿਲਾਂ ਦਾ ਹੈ ਅਤੇ ਹਰਜੋਤ ਬੈਂਸ ਨੇ ਆਪਣੀ ਸਿਹਤਯਾਬੀ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

Cabinet Minister Harjot Bains was bitten by a snake
ਹੜ੍ਹ 'ਚ ਲੋਕਾਂ ਦੀ ਸਾਰ ਲੈਣ ਗਏ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਾਲਤ ਖਤਰੇ ਤੋਂ ਬਾਹਰ
author img

By

Published : Aug 19, 2023, 2:01 PM IST

ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਹੇ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਗਰਾਊਂਡ ਜ਼ੀਰੋ ਉੱਤੇ ਪਹੁੰਚ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤਾ ਹਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਆਪਣੇ ਹਲਕੇ ਵਿੱਚ ਤਿੰਨ ਦਿਨ ਪਹਿਲਾਂ ਮਦਦ ਲਈ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ।

ਸਿਹਤਯਾਬੀ ਸਬੰਧੀ ਟਵੀਟ: ਦੱਸ ਦਈਏ ਮੰਤਰੀ ਹਰਜੋਤ ਬੈਂਸ ਨੇ ਸੱਪ ਦੇ ਡੱਸਣ ਅਤੇ ਹੁਣ ਸਿਹਤਯਾਬੀ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਕਰੀਬ ਤਿੰਨ ਦਿਨ ਪਹਿਲਾਂ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਜਦੋਂ ਗਏ ਤਾਂ ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲਿਆ। ਹਰਜੋਤ ਬੈਂਸ ਮੁਤਾਬਿਕ ਹੁਣ ਉਨ੍ਹਾਂ ਦੇ ਸਾਰੇ ਟੈਸਟ ਠੀਕ ਆਏ ਹਨ ਅਤੇ ਜ਼ਹਿਰ ਦਾ ਅਸਰ ਵੀ ਘਟ ਗਿਆ ਹੈ। ਬੈਂਸ ਨੇ ਅੱਗੇ ਕਿਹਾ ਕਿ ਉਹ ਮੁੜ ਤੋਂ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਹਾਜ਼ਿਰ ਹੋਣਗੇ।

  • ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫੀ ਠੀਕ ਹਨ।

    15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ।

    ਗੁਰੂ ਸਾਹਿਬ ਜੀ ਵੱਲੋਂ… https://t.co/euhLG7V0qo

    — Harjot Singh Bains (@harjotbains) August 19, 2023 " class="align-text-top noRightClick twitterSection" data=" ">

‘ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫੀ ਠੀਕ ਹਨ। 15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ। ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਸੇਵਾ ਕਰਦਿਆਂ ਤਿੰਨ ਦਿਨ ਪਹਿਲਾਂ ਰਾਹਤ ਕਾਰਜਾਂ ਦੌਰਾਨ ਮੇਰੇ ਪੈਰ ‘ਤੇ ਜ਼ਹਿਰੀਲਾ ਸੱਪ ਲੜ ਗਿਆ ਸੀ। ਇਲਾਜ ਦੇ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ। ਵਾਹਿਗੁਰੂ ਜੀ ਦੀ ਮੇਹਰ, ਆਪ ਸਭ ਦੇ ਅਸ਼ੀਰਵਾਦ, ਦੁਆਵਾਂ ਅਤੇ ਅਰਦਾਸਾਂ ਸਦਕਾ ਹੁਣ ਮੈਂ ਹੁਣ ਬਿਲਕੁਲ ਠੀਕ ਹਾਂ। ਜ਼ਹਿਰ ਕਾਰਨ ਆਈ ਸੋਜ ਘੱਟ ਰਹੀ ਹੈ। ਸਾਰੇ ਡਾਕਟਰੀ ਟੈਸਟ ਵੀ ਹੁਣ ਨਾਰਮਲ ਆਏ ਹਨ। ਤੁਹਾਡਾ ਸਾਰਿਆਂ ਦਾ ਪਿਆਰ, ਸਾਥ ਅਤੇ ਅਸ਼ੀਰਵਾਦ ਹਮੇਸ਼ਾਂ ਮੈਨੂੰ ਸ਼ਕਤੀ ਅਤੇ ਹੌਂਸਲਾ ਦਿੰਦਾ ਰਿਹਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ।...’ - ਹਰਜੋਤ ਬੈਂਸ,ਕੈਬਨਿਟ ਮੰਤਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.