ਚੰਡੀਗੜ੍ਹ: ਨੈਸ਼ਨਲ ਬੁੱਕ ਟਰੱਸਟ ਚੰਡੀਗੜ੍ਹ ਵਿਖੇ 1 ਫਰਵਰੀ ਤੋਂ ਪੁਸਤਕ ਮੇਲੇ ਦਾ ਆਯੋਜਨ ਕਰਨ ਜਾ ਰਹੀ ਹੈ। ਇਹ ਪੁਸਤਕ ਮੇਲਾ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਦੇ ਸਾਹਮਣੇ ਅਤੇ ਸਟੂਡੈਂਟ ਸੈਂਟਰ ਦੇ ਨੇੜੇ ਲਗਾਇਆ ਜਾਵੇਗਾ।
ਮੇਲੇ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਬੁੱਕ ਟਰੱਸਟ ਦੇ ਪੰਜਾਬੀ ਐਡੀਟਰ ਅਤੇ ਪ੍ਰੋਗਰਾਮ ਦੇ ਇੰਚਾਰਜ ਨਵਜੋਤ ਕੌਰ ਨੇ ਦੱਸਿਆ ਕਿ ਮੇਲੇ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਵੱਲੋਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨਾਲ ਸਮਾਰੋਹ ਦੇ ਵਿੱਚ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਸੀਨੀਅਰ ਲੇਖਕ ਐੱਮ ਐੱਸ ਜੱਗੀ, ਨਿਰਦੇਸ਼ਕ ਸੰਸਕ੍ਰਿਤਕ ਵਿਭਾਗ ਪੰਜਾਬ ਰਾਜ ਸਰਕਾਰ ਗੁਰਭੇਜ ਸਿੰਘ ਗੁਰਾਇਆ, ਸਕੱਤਰ ਪੰਜਾਬੀ ਅਕਾਦਮੀ ਦਿੱਲੀ ਅਤੇ ਲੈਫਟੀਨੈਂਟ ਕਰਨਲ ਯੁਵਰਾਜ ਮਲਿਕ ,ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ ਭਾਰਤ ਸਮੇਤ ਹੋਰ ਸਨਮਾਨਯੋਗ ਹਸਤੀਆਂ ਮੌਜੂਦ ਰਹਿਣਗੀਆਂ। ਉਨ੍ਹਾਂ ਨੇ ਦੱਸਿਆ ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਖ਼ਾਸ ਤੌਰ 'ਤੇ ਗਤੀਵਿਧੀਆਂ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ED ਦੀ ਕਾਰਵਾਈ ਬੇਅਸਰ, ਹੁਣ ਤਰੁਣ ਚੁੱਘ ਨੇ ਸ਼ਾਹੀਨ ਬਾਗ਼ ਨੂੰ ਦੱਸਿਆ ਸ਼ੈਤਾਨ ਬਾਗ਼
ਇਸ ਮੇਲੇ ਬਾਰੇ ਹੋਰ ਗੱਲ ਕਰਦਿਆਂ ਯੂਨੀਵਰਸਿਟੀ ਦੇ ਡੀਨ ਅਤੇ ਪਬਲੀਕੇਸ਼ਨ ਬਿਊਰੋ ਮੁਖੀ ਡਾ. ਗੁਰਪਾਲ ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਪੁਸਤਕ ਮੇਲੇ ਮੌਕੇ ਨੌਜਵਾਨ ਲੇਖਕਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦੇ ਵਿੱਚ ਉਹ ਆਪਣੀ ਲਿਖਾਈ ਦੀਆਂ ਵਰਕਸ਼ਾਪ ਵੀ ਲਗਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਜਿਹੇ ਲੇਖਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ ਜਿਨ੍ਹਾਂ ਨੂੰ ਉਹ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹਦੇ ਰਹੇ ਹਨ।