ਚੰਡੀਗੜ੍ਹ ਡੈਸਕ : ਸ਼ਹਿਰ ਦੀ ਬਾਪੂਧਾਮ ਕਲੌਨੀ ਸੈਕਟਰ-26 ਲਾਗੇ ਸ਼ਾਸਤਰੀ ਨਗਰ ਸੁਖਨਾ ਚੋਅ 'ਚੋਂ ਅੱਜ ਇਕ ਬੰਬ ਸ਼ੈੱਲ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਕਿ ਪੁਲਿਸ ਨੂੰ ਮਿਲਿਆ ਇਹ ਬੰਬ 51 ਐਮਐਮ ਦਾ ਦੱਸਿਆ ਜਾ ਰਿਹਾ ਹੈ। ਇਹ ਵੀ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਬੰਬ ਸੁਖਨਾ ਚੋਅ ਵਿੱਚ ਉਪਰਲੇ ਪਹਾੜੀ ਖੇਤਰ ਤੋਂ ਪਾਣੀ ਨਾਲ ਵਹਿ ਕੇ ਹੇਠਾਂ ਆਇਆ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਬੰਬ ਦਾ ਖੋਲ ਉਸ ਵੇਲੇ ਮਿਲਿਆ ਹੈ ਜਦੋਂ ਕੁੱਝ ਬੱਚੇ ਸੁਖਨਾ ਚੋਅ ਵਿੱਚੋਂ ਤੈਰ ਕੇ ਆਏ ਹਨ। ਪੁਲਿਸ ਨੇ ਇਹ
-
#WATCH | A bombshell has been found in Sector 26 of Chandigarh. Police present at the spot.
— ANI (@ANI) July 16, 2023 " class="align-text-top noRightClick twitterSection" data="
More details are awaited. pic.twitter.com/jtmWRFzZu8
">#WATCH | A bombshell has been found in Sector 26 of Chandigarh. Police present at the spot.
— ANI (@ANI) July 16, 2023
More details are awaited. pic.twitter.com/jtmWRFzZu8#WATCH | A bombshell has been found in Sector 26 of Chandigarh. Police present at the spot.
— ANI (@ANI) July 16, 2023
More details are awaited. pic.twitter.com/jtmWRFzZu8
ਪੁਲਿਸ ਨੇ ਇਲਾਕਾ ਕੀਤਾ ਸੀਲ : ਜਾਣਕਾਰੀ ਮੁਤਾਬਿਕ ਪੁਲਿਸ ਨੇ ਇਹ ਬੰਬ ਸ਼ੈੱਲ ਜਬਤ ਕਰ ਲਿਆ ਹੈ। ਇਸ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪੁਲਿਸ ਨੇ ਸਾਰਾ ਇਲਾਕਾ ਤੇ ਖਾਸਕਰਕੇ ਸੜਕ ਸੀਲ ਕਰ ਦਿੱਤੀ ਗਈ ਹੈ। ਫੌਜ ਦੀ ਵਿਸ਼ੇਸ਼ ਟੀਮ ਵੱਲੋਂ ਇਹ ਬੰਬ ਜਾਂਚਿਆ ਜਾ ਰਿਹਾ ਹੈ।
ਪਹਿਲਾਂ ਵੀ ਮਿਲਿਆ ਸੀ ਬੰਬ : ਯਾਦ ਰਹੇ ਕਿ ਜਨਵਰੀ ਮਹੀਨੇ ਵੀ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਕਾਂਸਲ ਵਿੱਚ ਜ਼ਿੰਦਾ ਬੰਬ ਮਿਲਿਆ ਸੀ। ਇਸ ਤੋਂ ਬਾਅਦ ਮਾਹਿਰਾਂ ਨੇ ਦੱਸਿਆ ਸੀ ਕਿ ਜੇਕਰ ਇਹ ਬੰਬ ਫਟਦਾ ਤਾਂ ਇਹ 100 ਮੀਟਰ ਦੇ ਖੇਤਰ ਨੂੰ ਤਬਾਹ ਕਰ ਸਕਦਾ ਸੀ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਫੌਜ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਰਜਿੰਦਰਾ ਪਾਰਕ ਨੇੜੇ ਫੌਜ ਦੇ ਰੋਬੋਟ ਨੇ ਬੰਬ ਫੜਿਆ ਸੀ ਅਤੇ ਫੌਜ ਦੀ ਟੀਮ ਸੁਰੱਖਿਆ ਜੈਕਟ ਪਾ ਕੇ ਜਾਂਚ ਕਰ ਰਹੀ ਸੀ।
ਇਸ ਤੋਂ ਇਲਾਵਾ ਇਸੇ ਸਾਲ ਜਨਵਰੀ ਮਹੀਨੇ ਵੀ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਹੜਕੰਪ ਮੱਚ ਗਿਆ ਸੀ। ਪੁਲਿਸ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਇਹ ਬੰਬ ਇੱਕ ਕਾਰ ਵਿੱਚ ਹੈ, ਜੋ ਸਵੇਰੇ 1 ਵਜੇ ਫਟੇਗਾ। ਜ਼ਿਲ੍ਹਾ ਅਦਾਲਤ ਵਿੱਚ ਕਰੀਬ 4 ਘੰਟੇ ਤੱਕ ਤਲਾਸ਼ੀ ਲਈ ਗਈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਇੱਕ ਸ਼ੱਕੀ ਕੈਰੀ ਬੈਗ ਜਿਸ ਵਿੱਚ ਟਿਫ਼ਨ ਅਤੇ ਇੱਕ ਬੋਤਲ ਬਰਾਮਦ ਹੋਈ। ਇਸ ਦੀ ਜਾਂਚ ਲਈ ਚੰਡੀਮੰਦਰ ਤੋਂ ਫੌਜ ਦੀ ਟੀਮ ਬੁਲਾਈ ਗਈ ਸੀ। ਟੀਮ ਨੂੰ ਜਾਂਚ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਿਸ ਤੋਂ ਬਾਅਦ ਆਪਰੇਸ਼ਨ ਖਤਮ ਹੋ ਗਿਆ।