ਚੰਡੀਗੜ੍ਹ: ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਮੌਲੀ ਜਾਗਰਾਂ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ 17ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 25 ਮਹਿਲਾਵਾਂ ਸਮੇਤ ਕੁੱਲ 178 ਸ਼ਰਧਾਲੂਆਂ ਨੇ ਵੀ ਖੂਨਦਾਨ ਕੀਤਾ।
ਇਸ ਮੌਕੇ ਮੇਅਰ ਰਾਜੇਸ਼ ਕਾਲਿਆ ਨੇ ਕਿਹਾ ਖੂਨ ਦੀ ਹਰ ਇੱਕ ਬੂੰਦ ਜੀਵਨ ਦੇਣ ਵਿੱਚ ਸਹਾਇਕ ਹੋਣ ਦੇ ਨਾਲ ਨਾਲ ਕਿਸੇ ਨੂੰ ਨਵਾਂ ਜੀਵਨ ਦੇਣ ਦਾ ਸਰਵੋਤਮ ਢੰਗ ਵੀ ਹੈ। ਇਹ ਮਨੁੱਖ ਲਈ ਬੜੇ ਮਾਣ ਦੀ ਗੱਲ ਹੈ ਕਿ ਉਹ ਆਪਣੇ ਵਰਗੇ ਦੂਜੇ ਮਨੁੱਖ ਨੂੰ ਜੀਵਨ ਦੇਣ ਵਿੱਚ ਸਹਾਇਕ ਸਿੱਧ ਹੁੰਦਾ ਹੈ। ਇਸ ਲਈ ਤਾਂ ਖੂਨਦਾਨ ਨੂੰ ਮਹਾਂਦਾਨ ਕਿਹਾ ਗਿਆ ਹੈ ।
ਸੰਤ ਨਿਰੰਕਾਰੀ ਮੰਡਲ ਦੇ ਚੰਡੀਗੜ੍ਹ ਦੇ ਸੰਯੋਜਕ ਨਵਨੀਤ ਪਾਠਕ ਜੀ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਸਵੈ ਇਛੱਕ ਖੂਨਦਾਨ ਕਰਨ ਵਾਲੀ ਵਿਸ਼ਵ ਦੀ ਮੋਹਰੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਨਿਰੰਕਾਰੀ ਮਿਸ਼ਨ ਵੱਲੋਂ 10 ਲੱਖ ਤੋਂ ਜਿਆਦਾ ਯੂਨਿਟ ਖੂਨਦਾਨ ਕਰ ਚੁੱਕਾ ਹੈ। ਇਸਦੇ ਇਲਾਵਾ ਸਫ਼ਾਈ ਅਭਿਆਨ,ਕੁਦਰਤੀ ਆਫ਼ਤਾਵਾਂ ਵਿਚ ਬਚਾਅ ਕਾਰਜ ਹੋਣ ਜਾਂ ਖੂਨਦਾਨ ਕੈਂਪ ਆਦਿ ਵਰਗੀਆਂ ਕਾਰਜਾਂ ਲਈ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਹਮੇਸ਼ਾ ਤਿਆਰ ਰਹਿੰਦੇ ਹਨ।
ਇਹ ਵੀ ਪੜੋ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫ਼ੈਸਟੋ
ਮਨੀਮਾਜਰਾ ਦੇ ਮੁਖੀ ਦੇਵਿੰਦਰ ਭਜਨੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਾਜੇਸ਼ ਕਾਲਿਆ ਦਾ ਅਤੇ ਹੋਰਨਾਂ ਹਸਪਤਾਲਾਂ ਤੋਂ ਆਈਆਂ ਡਾਕਟਰਾਂ ਦੀ ਟੀਮ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ।
ਇਸ ਕੈਂਪ ਵਿੱਚ ਪੀ ਜੀ ਆਈ ਐਮ.ਆਰ. ਦੀ ਬਲੱਡ ਟਰਾਂਸਫਿਊਜਨ ਮੈਡੀਸਨ ਵਿਭਾਗ ਦੀ 18 ਮੈਂਬਰੀ ਟੀਮ ਨੇ ਅਸਿਸਟੇਂਟ ਡਾ. ਹਰਿਕ੍ਰਿਸ਼ਣ ਧਵਨ ਦੇ ਅਗਵਾਈ ਵਿੱਚ ਅਤੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਦੇ ਬਲੱਡ ਬੈਂਕ ਦੀ ਟੀਮ ਨੇ ਮੈਡੀਕਲ ਅਫਸਰ ਡਾ.ਸ਼ਿਵਾਨੀ ਦੇ ਅਗਵਾਈ ਵਿੱਚ ਖੂਨ ਦੇ ਯੂਨਿਟ ਇਕੱਠੇ ਕੀਤੇ ਗਏ।