ਚੰਡੀਗੜ੍ਹ: ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਉੱਤੇ ਭਾਜਪਾ ਦੀ ਨਜ਼ਰ ਹੈ। ਚੋਣ ਕਮਿਸ਼ਨ ਵੱਲੋਂ ਅਜੇ ਜ਼ਿਮਨੀ ਚੋਣ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ, ਪਰ ਭਾਜਪਾ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਭਾਜਪਾ ਨੇ ਇਹ ਤੈਅ ਨਹੀਂ ਕੀਤਾ ਹੈ ਕਿ ਚੋਣ ਵਿਚ ਆਪਣਾ ਚਿਹਰਾ ਕੌਣ ਹੋਵੇਗਾ, ਪਰ ਲੋਕ ਸਭਾ ਹਲਕੇ ਵਿਚ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕਰ ਦਿੱਤੇ ਹਨ।
ਇਹ ਵੀ ਪੜੋ: Bandi Singh Parole: ਜਾਣੋ ਕੌਣ ਹਨ ਗੁਰਦੀਪ ਸਿੰਘ ਖੇੜਾ, ਕਿਹੜੇ ਮੁਕੱਦਮਿਆਂ 'ਚ ਕੱਟ ਰਹੇ ਨੇ ਜੇਲ੍ਹ
ਜਲੰਧਰ ਉਤੇ ਕਬਜ਼ਾ ਜਮਾਉਣ ਲਈ ਤਿਆਰ ਭਾਜਪਾ: ਭਾਜਪਾ ਨੇ ਇਸ ਸੀਟ ਤੇ ਆਪਣਾ ਕਬਜਾ ਜਮਾਉਣ ਦੀ ਤਿਆਰੀ ਕਰ ਲਈ ਹੈ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਚੋਣ ਦਾ ਇੰਚਾਰਜ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਮੁਕੇਰੀਆਂ ਦੇ ਦੋ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਜੋ ਕਿ ਹੁਣ ਭਾਜਪਾ ਦਾ ਪੱਲਾ ਫੜ ਚੁੱਕੇ ਹਨ ਉਹਨਾਂ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਹੈ। ਕੇਵਲ ਸਿੰਘ ਢਿੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਵੀ ਮੰਨੇ ਜਾਂਦੇ ਹਨ।
ਜ਼ਿਮਨੀ ਚੋਣ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ: ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਚੋਣ ਦੀ ਨਿਗਰਾਨੀ ਅਤੇ ਤਿਆਰੀਆਂ ਲਈ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਚੋਣ ਦੀ ਤਰੀਕ ਦਾ ਐਲਾਨ ਹੁੰਦੇ ਹੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਦੇ ਚਿਹਰੇ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: Weekly rashifal ( 12 ਤੋਂ 18 ਫਰਵਰੀ ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ