ਚੰਡੀਗੜ੍ਹ: ਦੇਸ਼ ਅੰਦਰ ਹਿਮਾਚਲ ਅਤੇ ਗੁਜਰਾਤ ਦੇ ਚੋਣ ਨਤੀਜਿਆਂ (Election results of Himachal and Gujarat) ਦਾ ਐਲਾਨ ਹੋਣ ਜਾ ਰਿਹਾ ਹੈ ਜਿਸਤੇ ਗੁਜਰਾਤ ਦੇ ਵਿਚ ਭਾਜਪਾ ਦੀ ਬਹੁਮਤ ਦੀਆਂ ਤਸਵੀਰਾਂ ਸਾਫ਼ ਵਿਖਾਈ ਦੇ ਰਹੀਆਂ ਹਨ।ਹੁਣ ਤੱਕ ਦੇ ਰੁਝਾਨਾਂ ਵਿਚ ਗੁਜਰਾਤ ਅੰਦਰ ਭਾਜਪਾ ਮੁੜ ਤੋਂ ਕਮਲ ਖਿਲਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਉਧਰ ਹਿਮਾਚਲ ਵਿਚ ਭਾਜਪਾ ਅਤੇ ਕਾਂਗਰਸ ਵਿਚ ਕਾਂਟੇ ਦੀ ਟੱਕਰ ਚੱਲ ਰਹੀ ਹੈ।ਪੰਜਾਬ ਵਿਚ ਇਨਕਲਾਬ ਅਤੇ ਬਦਲਾਅ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਹਿਮਾਚਲ ਵਿਚ ਆਪਣਾ ਖਾਤਾ ਤੱਕ ਨਹੀਂ ਖੋਲ ਸਕੀ ਅਤੇ ਗੁਰਜਾਤ ਵਿਚ 10 ਸੀਟਾਂ ਉੱਤੇ ਸਿਮਟ (It was limited to 10 seats in Gurjat) ਗਈ।
ਭਾਜਪਾ ਵਿੱਚ ਖੁਸ਼ੀ: ਗੁਜਰਾਤ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਆਗੂ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ (BJP leader Harjit Grewal) ਜਿਥੇ ਗੁਜਰਾਤ ਵਿਚ ਹੁਣ ਤੱਕ ਦੀ ਲੀਡ ਉੱਤੇ ਖੁਸ਼ੀ ਜਤਾ ਰਹੇ ਹਨ। ਉੱਥੇ ਹੀ ਆਪ ਦੀ ਸਥਿਤੀ ਤੇ ਵੀ ਆਮ ਆਦਮੀ ਪਾਰਟੀ ਨੂੰ ਖਰੀਆਂ ਖਰੀਆਂ ਸੁਣਾ ਰਹੇ ਹਨ।
ਨੈਸ਼ਨਲ ਪਾਰਟੀ: ਉੱਧਰ ਆਪ ਦੇ ਬੁਲਾਰੇ ਨੀਲ ਗਰਗ ਰੁਝਾਨਾਂ ਵਿੱਚ ਕਿਧਰੇ ਵੀ ਕਮਾਲ ਨਾ ਕਰਨ ਤੋਂ ਬਾਅਦ ਵੀ ਦਾਅਵਾ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਅੱਜ ਨੈਸ਼ਨਲ ਪਾਰਟੀ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਪੂਰੇ ਦੇਸ਼ ਵਿੱਚ ਨਾਂਅ ਹੋ ਚੁੱਕਾ ਹੈ ਜਿਸ ਨੂੰ ਲੈਕੇ ਵਿਰੋਧੀ ਘਬਰਾਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਜ਼ੋਰਦਾਰ ਵਾਪਸੀ (Aam Aadmi Party will make a strong comeback) ਕਰੇਗੀ।
ਇਹ ਵੀ ਪੜ੍ਹੋ: Gujarat Assembly Election Result 2022: ਐਨਸੀਪੀ ਨੇ ਟਿਕਟ ਨਹੀਂ ਦਿੱਤੀ ਤਾਂ ਕੰਧਾਲ ਜਡੇਜਾ ਸਪਾ ਤੋਂ ਖੜ੍ਹੇ ਹੋਏ
ਦੇਸ਼ ਵਿੱਚ ਬਣੇਗਾ ਨਾਂਅ: ਕੈਬਨਿਟ ਮੰਤਰੀ ਹਰਜੋਤ ਬੈਂਸ (Cabinet Minister Harjot Bains) ਵੀ ਹਿਮਾਚਲ ਅਤੇ ਗੁਜਰਾਤ ਦੇ ਆ ਰਹੇ ਚੋਣ ਰੁਝਾਨਾਂ ਉੱਤੇ ਸੰਤੁਸ਼ਟੀ ਜ਼ਾਹਿਰ ਕਰ ਰਹੇ ਹਨ। ਉਹਨਾਂ ਆਖਿਆ ਕਿ ਗੁਜਰਾਤ ਵਾਸੀਆਂ ਨੇ 'ਆਪ' ਨੂੰ ਨੈਸ਼ਨਲ ਪਾਰਟੀ ਬਣਨ ਦਾ ਮਾਣ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕੁੱਝ ਸਾਲਾਂ ਅੰਦਰ ਦੇਸ਼ ਵਿੱਛ ਆਮ ਆਦਮੀ ਪਾਰਟੀ ਦਾ ਨਾਂਅ ਦਿਨੋ ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਜਿਵੇਂ ਬਹੁਮਤ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਉਸੇ ਤਰ੍ਹਾਂ ਦੀ ਬਹੁਮਤ ਹੋਲੀ ਹੋਲੀ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਪਾਰਟੀ ਨੂੰ ਮਿਲੇਗੀ।