ETV Bharat / state

'ਆਪ' ਸਰਕਾਰ ਦਲਿਤਾਂ ਨਾਲ ਕਰ ਰਹੀ ਹੈ ਵਧੀਕੀਆਂ: ਡਾ. ਸੁਖਵਿੰਦਰ ਕੁਮਾਰ - bikram majithia

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵੱਲੋਂ ਬੀਤੇ ਦਿਨ ਪ੍ਰੈਸ ਵਾਰਤਾ ਕੀਤੀ ਗਈ, ਇਸ ਦੌਰਾਨ ਉਹਨਾਂ ਆਪ ਉੱਤੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਆਪ ਮੁਤਾਬਿਕ ਦਲਿਤ ਸਮਝ ਦੇ ਲੋਕ ਉੱਚ ਅਹੁਦਿਆਂ ਨੂੰ ਸਾਂਭਣ ਯੋਗ ਨਹੀਂ ਹਨ, ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਚੰਨੀ ਨੂੰ ਲੈ ਕੇ ਵੀ ਤੰਜ ਕੱਸੇ।

Bikram Majithia BJP Press Conference: 'AAP' government is doing excesses with Dalits: Dr. Sukhwinder Kumar
Bikram Majithia Baspa Press Confrence : 'ਆਪ' ਸਰਕਾਰ ਦਲਿਤਾਂ ਨਾਲ ਕਰ ਰਹੀ ਹੈ ਵਧੀਕੀਆਂ: ਡਾ. ਸੁਖਵਿੰਦਰ ਕੁਮਾਰ
author img

By

Published : Apr 22, 2023, 4:22 PM IST

Bikram Majithia Baspa Press Confrence : 'ਆਪ' ਸਰਕਾਰ ਦਲਿਤਾਂ ਨਾਲ ਕਰ ਰਹੀ ਹੈ ਵਧੀਕੀਆਂ: ਡਾ. ਸੁਖਵਿੰਦਰ ਕੁਮਾਰ

ਚੰਡੀਗੜ੍ਹ: ਬੀਤੇ ਦਿਨ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਵਾਅਦਾ ਕੀਤਾ ਸੀ ਕਿ ਜੇਕਰ ਪਾਰਟੀ ਸੱਤਾ ਵਿਚ ਆਈ ਤਾਂ ਇਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ।

ਅਨੁਸੂਚਿਤ ਜਾਤੀ ਆਗੂ ਉੱਚ ਸਦਨ ਲਈ ਨਾਮਜ਼ਦ ਨਹੀਂ ਕੀਤਾ: ਉਹਨਾਂ ਕਿਹਾ ਕਿ ਦੂਜੇ ਪਾਸੇ ਪਾਰਟੀ ਨੂੰ ਇਸ ਅਹੁਦੇ ਲਈ ਇਕ ਵੀ ਦਲਿਤ ਆਗੂ ਯੋਗ ਨਹੀਂ ਲੱਭਿਆ। ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਸੱਤਾ ਵਿਚ ਆਉਣ ਦੇ ਤੁਰੰਤ ਬਾਅਦ ਆਪ ਸਰਕਾਰ ਨੇ 7 ਉਮੀਦਵਾਰਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਪਰ ਉਹਨਾਂ ਵਿਚੋਂ ਇਕ ਵੀ ਅਨੁਸੂਚਿਤ ਜਾਤੀ ਆਗੂ ਉੱਚ ਸਦਨ ਲਈ ਨਾਮਜ਼ਦ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਦਫਤਰ ਨੇ ਹਾਈ ਕੋਰਟ ਵਿਚ ਇਕ ਹਲਫੀਆ ਬਿਆਨ ਦਾਇਰ ਕਰ ਕੇ ਇਹ ਦੱਸਿਆ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਉਮੀਦਵਾਰ ਪੰਜਾਬ ਵਿਚ ਲਾਅ ਅਫਸਰ ਨਿਯੁਕਤ ਕਰਨ ਦੇ ਯੋਗ ਨਹੀਂ ਹਨ।

ਇਹ ਵੀ ਪੜ੍ਹੋ : Mamata Banerjee: ‘ਮੈਂ ਜਾਨ ਦੇ ਦੇਵਾਂਗੀ ਪਰ ਦੇਸ਼ ਦੀ ਵੰਡ ਨਹੀਂ ਹੋਣ ਦੇਵਾਂਗੀ’

ਇਹ 'ਆਪ' ਸਰਕਾਰ ਵੱਲੋਂ ਦਲਿਤ ਭਾਈਚਾਰੇ ਦਾ ਵੱਡਾ ਅਪਮਾਨ ਹੈ ਜਦੋਂ ਕਿ ਸਰਕਾਰ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ ਨਾਂ ’ਤੇ ਸਹੁੰਆਂ ਚੁੱਕਦੀ ਹੈ।ਡਾ. ਸੁੱਖੀ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਰਾਖਵੇਂਕਰਨ ਦੇ ਮਾਮਲੇ ਵਿਚ ਨੀਤੀ ਦੀ ਪਾਲਣਾ ਨਹੀਂ ਕਰ ਰਹੀ ਅਤੇ ਵੱਖ-ਵੱਖ ਵਿਭਾਗਾਂ ਵਿਚ ਦਲਿਤਾਂ ਨਾਲ ਤਰੱਕੀਆਂ ਦੇ ਮਾਮਲੇ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਨੁਸੂਚਿਤ ਭਾਈਚਾਰੇ ਨਾਲ ਸਬੰਧਤ ਸੀਨੀਅਰ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਨਿਯੁਕਤੀ ਵਿਚ ਅਣਡਿੱਠ ਕੀਤਾ ਗਿਆ।

ਜਲੰਧਰ ਦੇ ਵੋਟਰਾਂ ਨੂੰ ਅਪੀਲ : ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਜਲੰਧਰ ਲੋਕ ਸਭਾ ਹਲਕੇ ਹੀ ਸਬੰਧਤ ਹਨ ਤੇ ਉਹਨਾਂ ਆਪਣੀ ਸਿੱਖਿਆ ਵੀ ਜਲੰਧਰ ਤੋਂ ਹੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਮੈਨੂੰ ਬਾਹਰਲਾ ਉਮੀਦਵਾਰ ਦੱਸਣ ਦੇ ਯਤਨ ਇਸ ਕਰ ਕੇ ਕੀਤੇ ਜਾ ਰਹੇ ਹਨ ,ਕਿਉਂਕਿ ਮੈਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਵੱਡਾ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਆਪ ਤੇ ਭਾਜਪਾ ਦੋਵੇਂ ਉਮੀਦਵਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਧਾਨ ਸਭਾ ਵਿਚ ਕਾਰਗੁਜ਼ਾਰੀ ਦੇ ਮਾਮਲੇ ਵਿਚ ਉਹਨਾਂ ਨਾਲ ਖੁੱਲ੍ਹੀ ਬਹਿਸ ਕਰਨ। ਉਹਨਾਂ ਕਿਹਾ ਕਿ ਮੈਂ ਜਲੰਧਰ ਦੇ ਵੋਟਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਜੇਕਰ ਉਹ ਸਮਝਦੇ ਹਨ ਕਿ ਉਹਨਾਂ ਨੇ ਵਿਧਾਇਕ ਅਤੇ ਸਮਾਜਿਕ ਕਾਰਕੁੰਨ ਤੇ ਇਕ ਡਾਕਟਰ ਵਜੋਂ ਸਮਾਜ ਦੀ ਸੇਵਾ ਕੀਤੀ ਹੈ ਤਾਂ ਉਹਨਾਂ ਲਈ ਵੋਟ ਦੇਣ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਗੈਂਗਸਟਰ ਖਤਮ ਕਰਨ 'ਤੇ ਸੂਬੇ ਵਿਚ ਸ਼ਾਂਤੀ ਲਿਆਉਣ ਦੇ ਦਾਅਵੇ ’ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਹ ਮੁੱਖ ਮੰਤਰੀ ਜਿਹਨਾਂ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿਚ ਕਟੌਤੀ ਦੇ ਹੁਕਮ ਦਿੱਤੇ ਸਨ।

ਬਿਕਰਮ ਮਜੀਠੀਆ ਨੇ ਸਾਬਕਾ CM ਚੰਨੀ 'ਤੇ ਕੱਸੇ ਤੰਜ: ਬੀਤੇ ਦਿਨੀਂ ਸਾਬਕਾ ਸੀਐਮ ਚੰਨੀ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ। ਵਿਜੀਲੈਂਸ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹ ਭਾਵੁਕ ਹੋ ਗਏ ਸਨ। ਹੁਣ ਇਸ ਬਾਰੇ ਤੰਜ ਕਸਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਭਰਾਵਾ ਫਿਕਰ ਨਾ ਕਰ, ਤੇਰਾ ਭਰਾ ਤੇਰੇ ਨਾਲ ਹੈ। ਮਜੀਠਿਆ ਨੇ ਕਿਹਾ ਕਿ ਜੇ ਲੋੜ ਪਈ ਤਾਂ ਮੈਂ ਤੈਨੂੰ ਨਾਲ ਛੱਡ ਕੇ ਆਵਾਂਗਾ ਅਤੇ ਓਥੇ ਤੇਰਾ ਧਿਆਨ ਵੀ ਰੱਖਾਂਗੇ। ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਦਿਲ ਨਾ ਛੋਟਾ ਕਰ, ਤਕੜਾ ਹੋ ਕੇ ਲੜਾਈ ਲੜ। ਜਦੋਂ ਸਾਡੇ ਉਤੇ ਪਰਚਾ ਦਿੱਤਾ ਸੀ ਤਾਂ ਉਦੋਂ ਤਾਂ ਵੱਡੀਆਂ ਛਾਲਾਂ ਮਾਰਦਾ ਸੀ। ਇਸ ਮੌਕੇ ਬਿਕਰਮ ਮਜੀਠਿਆ ਨੇ ਪੱਤਰਕਾਰ ਵੀ ਹੱਸਣ ਲਾ ਦਿੱਤੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.