ETV Bharat / state

ਬੀਬੀ ਹਰਜਿੰਦਰ ਕੌਰ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, ਜਾਣੋ ਕੀ ਹਨ ਅਗਲੇ ਪੜਾਅ

author img

By

Published : Jul 3, 2020, 7:06 AM IST

ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਨਵੀਂ ਬਣੀ ਪ੍ਰਧਾਨ ਬੀਬੀ ਹਰਜਿੰਦਰ ਕੌਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਆਪਣੀਆਂ ਆਉਣ ਵਾਲੀਆਂ ਨਵੀਂਆਂ ਮੁਹਿੰਮਾਂ ਬਾਰੇ ਵੀ ਦੱਸਿਆ। ਪੜ੍ਹੋ ਪੂਰੀ ਖ਼ਬਰ...

ਬੀਬੀ ਹਰਜਿੰਦਰ ਕੌਰ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, ਜਾਣੋ ਕੀ ਹਨ ਅਗਲੇ ਪੜਾਅ
ਬੀਬੀ ਹਰਜਿੰਦਰ ਕੌਰ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, ਜਾਣੋ ਕੀ ਹਨ ਅਗਲੇ ਪੜਾਅ

ਚੰਡੀਗੜ੍ਹ: ਬੀਬੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਪ੍ਰਧਾਨ ਵੱਜੋਂ ਚੁਣਿਆ ਗਿਆ ਹੈ। ਹਰਜਿੰਦਰ ਕੌਰ ਨੂੰ ਇਹ ਅਹੁਦਾ ਦੂਸਰੀ ਵਾਰ ਦਿੱਤਾ ਗਿਆ, ਉਹ ਪਹਿਲਾਂ ਵੀ ਇਸੇ ਅਹੁਦੇ ਉੱਤੇ ਸਨ।

ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ ਵਿੱਚ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ ਗਿਆ ਹੈ, ਪਰ ਇਸ ਵਾਰ ਇਹ ਜ਼ਿੰਮੇਵਾਰੀ ਖ਼ਾਸ ਹੋਵੇਗੀ ਕਿਉਂਕਿ ਅਸੀਂ ਇਸ ਸਮੇਂ ਕੋਰੋਨਾ ਦੇ ਖ਼ਤਰਨਾਕ ਦੌਰ ਵਿੱਚੋਂ ਲੰਘ ਰਹੇ ਹਾਂ। ਇਸ ਦੌਰਾਨ 10 ਸਾਲ ਜਾਂ ਘੱਟ ਉਮਰ ਦੇ ਬੱਚਿਆਂ ਨੂੰ ਘਰੋਂ ਨਿਕਲਣ ਦੀ ਇਜਾਜ਼ਤ ਨਹੀਂ ਹੈ ਅਤੇ ਇਸੇ ਕਰ ਕੇ ਇਹਤਿਆਤ ਵਰਤਣਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਦਾ ਖਾਣ-ਪਾਣ, ਰਹਿਣ-ਸਹਿਣ ਹਰ ਚੀਜ਼ ਵਿੱਚ ਬਦਲਾਅ ਆਇਆ ਹੈ, ਇਸ ਕਰ ਕੇ ਉਨ੍ਹਾਂ ਬੱਚਿਆਂ ਨੂੰ ਇਸ ਚੀਜ਼ ਲਈ ਤਿਆਰ ਵੀ ਕੀਤਾ ਗਿਆ ਹੈ ਅਤੇ ਉਸ ਦੀ ਸਾਰੀ ਤਿਆਰੀ ਵੀ ਕੀਤੀ ਗਈ ਹੈ।

ਵੇਖੋ ਵੀਡੀਓ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੋ ਬੱਚੇ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਵਾਸਤੇ ਲੌਕਡਾਊਨ ਕਾਰਨ ਆਨਲਾਈਨ ਐਜੂਕੇਸ਼ਨ ਦਾ ਸਿਸਟਮ ਸੈੱਟ ਕੀਤਾ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਝੁੱਗੀ-ਝੋਪੜੀਆਂ ਵਾਲੇ ਇਲਾਕਿਆਂ ਵਿੱਚ ਬੱਚੇ ਰਹਿੰਦੇ ਹਨ ਜਾਂ ਫਿਰ ਜਿਨ੍ਹਾਂ ਕੋਲ ਫੋਨ, ਟੈਬ ਜਾਂ ਲੈਪਟਾਪ ਨਹੀਂ ਹੈ ਕਿ ਉਨ੍ਹਾਂ ਨੂੰ ਪ੍ਰੋਜੈਕਟਰ ਰਾਹੀਂ ਪੜ੍ਹਾਇਆ ਜਾਵੇ।

ਸਕੂਲਾਂ ਵੱਲੋਂ ਮਾਪਿਆਂ ਤੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਬਹੁਤ ਉਨ੍ਹਾਂ ਕੋਲ ਆਇਆ ਹੈ, ਪਰ ਕੋਰੋਨਾ ਵਾਇਰਸ ਕਰ ਕੇ ਮੈਨੂੰ ਇਹ ਅਹੁਦਾ ਦੇਰੀ ਨਾਲ ਮਿਲਿਆ ਹੈ। ਇਸ ਕਰਕੇ ਇਹ ਮਾਮਲਾ ਹਾਈਕੋਰਟ ਵਿੱਚ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਲੈ ਕੇ ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਮਾਤਾ-ਪਿਤਾ ਅਤੇ ਸਕੂਲ ਦੋਨੋਂ ਹੀ ਤੰਗ ਪ੍ਰੇਸ਼ਾਨ ਨਾ ਹੋਣ। ਉਨ੍ਹਾਂ ਕਿਹਾ ਕਿ ਫੀਸ ਲੈਣੀ ਸਕੂਲ ਦੇ ਲਈ ਮਜਬੂਰੀ ਹੈ ਪਰ ਹਾਂ ਮਹਾਂਮਾਰੀ ਨੂੰ ਵੇਖਦੇ ਹੋਏ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ।

ਉੱਥੇ ਹੀ ਮਿਡ-ਡੇ ਮੀਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਬੱਚਿਆਂ ਨੂੰ ਮਹਾਂਮਾਰੀ ਦੇ ਦੌਰ ਵਿੱਚ ਖਾਣੇ ਵਿੱਚ ਵਿਟਾਮਿਨ ਅਤੇ ਪੌਸ਼ਟਿਕ ਵਧਾਉਣ ਦੀ ਜ਼ਰੂਰਤ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਸਕੂਲ ਖੁੱਲ੍ਹਦੇ ਹਨ, ਉਦੋਂ ਬੱਚਿਆਂ ਨੂੰ ਮਿਡ-ਡੇ ਮਿਲ ਵਿੱਚ ਬੀਮਾਰੀਆਂ ਤੋਂ ਬਚਾਉਣ ਵਾਲੇ ਤੱਤ ਵੀ ਦਿੱਤੇ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.