ETV Bharat / state

ਭਾਰਤ ਜੋੜੋ ਯਾਤਰਾ ਨੇ ਪੰਜਾਬ ਬੀਜੇਪੀ 'ਚ ਖਲਬਲੀ, ਅਮਿਤ ਸ਼ਾਹ ਦਾ ਦੌਰਾ ਕਿਤੇ ਡੈਮੇਜ਼ ਕੰਟਰੋਲ ਲਈ ਤਾਂ ਨਹੀ? - ਪਟਿਆਲਾ ਵਿੱਚ ਅਮਿਤ ਸ਼ਾਹ ਦੀ ਰੈਲੀ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਪੰਜਾਬ ਦੀ ਸਿਆਸਤ ਵਿੱਚ ਖਲਬਲੀ ਮਚਾ ਦਿੱਤੀ। ਜਿਸ ਤੋਂ ਬਾਅਦ ਅਮਿਤ ਸ਼ਾਹ ਪੰਜਾਬ ਆਉਣ ਦੀ ਤਿਆਰੀ ਵਿੱਚ ਹਨ। ਭਾਰਤ ਜੋੜੋ ਯਾਤਰਾ ਨੇ ਭਾਜਪਾ ਦੀ ਚਿੰਤਾ ਵਧਾ ਦਿੱਤੀ ਹੈ। ਪਟਿਆਲਾ ਵਿੱਚ ਅਮਿਤ ਸ਼ਾਹ ਦੀ ਰੈਲੀ ਨਾਲ ਕਈ ਸਿਆਸੀ ਸਮੀਕਰਣ ਜੋੜੇ ਜਾ ਸਕਦੇ ਹਨ।

Bharat Jodo Yatra has caused chaos in Punjab BJP

author img

By

Published : Jan 17, 2023, 9:56 PM IST

Bharat Jodo Yatra has caused chaos in Punjab BJP

ਚੰਡੀਗੜ੍ਹ: 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਬਾਜ਼ਾਰ ਗਰਮਾ ਗਿਆ ਅਤੇ ਖੁੰਢ ਚਰਚਾ ਸ਼ੁਰੂ ਹੋ ਗਈ। ਭਾਰਤ ਜੋੜੋ ਯਾਤਰਾ ਕਾਰਨ ਹੋਏ ਡੈਮੇਜ ਕੰਟਰੋਲ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿਚ ਖੁਦ ਮੋਰਚਾ ਸੰਭਾਲਣਗੇ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਅੰਦਰ ਵੱਡਾ ਦਾਅ ਲਗਾਉਣ ਦੀ ਤਿਆਰੀ ਵਿਚ ਹੈ। ਅਜਿਹੇ ਵਿਚ ਹੁਣ ਸਿਆਸੀ ਹਵਾ ਦਾ ਵੇਗ ਕਿਸ ਪਾਸੇ ਵੱਲ ਵੱਗੇਗਾ, ਪੰਜਾਬੀਆਂ ਦਾ ਸਿਆਸੀ ਮੂਡ ਕੀ ਕਹਿੰਦਾ? ਹੁਣ ਤੱਕ ਪੰਜਾਬ ਦੀ ਰਾਜਨੀਤਿਕ ਤਸਵੀਰ ਕੀ ਰਹੀ? ਇਸ 'ਤੇ ਈਟੀਵੀ ਭਾਰਤ ਵੱਲੋਂ ਖਾਸ ਵਿਸ਼ਲੇਸ਼ਣ ਰਿਪੋਰਟ ਤਿਆਰ ਕੀਤੀ ਗਈ।

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਸ ਸਮੇਂ ਪੰਜਾਬ ਵਿਚ ਹੈ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਆਉਣ ਦੀ ਤਿਆਰੀ ਖਿੱਚ ਲਈ ਹੈ। ਅਮਿਤ ਸ਼ਾਹ 29 ਜਨਵਰੀ ਨੂੰ ਕੈਪਟਨ ਦੇ ਗੜ੍ਹ ਪਟਿਆਲਾ ਵਿਚ ਗਰਜਣਗੇ ਜਿਸਦੇ ਕਈ ਸਿਆਸੀ ਸਮੀਕਰਨ ਜੋੜੇ ਜਾ ਰਹੇ ਹਨ।

2019 ਚੋਣਾਂ ਵਿਚ ਪੰਜਾਬੀਆਂ ਦਾ ਕੀ ਰਿਹਾ ਸਿਆਸੀ ਮੂਡ? 2019 ਲੋਕ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਪੰਜਾਬ ਵਿਚ 8 ਸੀਟਾਂ 'ਤੇ ਕਾਂਗਰਸ ਜੇਤੂ ਰਹੀ। 2 ਸੀਟਾਂ 'ਤੇ ਅਕਾਲੀ ਦਲ, 2 'ਤੇ ਭਾਜਪਾ ਅਤੇ 1 'ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੀ। ਜੇਕਰ ਵੋਟਾਂ ਦੀ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਸਭ ਤੋਂ ਜ਼ਿਆਦਾ ਵੋਟ ਪ੍ਰਤੀਸ਼ਤ ਰਿਹਾ। ਕਾਂਗਰਸ ਨੂੰ 2019 ਵਿਚ 40.6 ਪ੍ਰਤੀਸ਼ਤ ਵੋਟਾਂ ਪਈਆਂ, ਅਕਾਲੀ ਦਲ ਨੂੰ 27.6 ਪ੍ਰਤੀਸ਼ਤ ਵੋਟਾਂ ਮਿਲੀਆਂ, ਭਾਜਪਾ 9.7 ਪ੍ਰਤੀਸ਼ਤ ਅਤੇ ਆਮ ਆਦਮੀ ਪਾਰਟੀ ਲਈ 7.5 ਪ੍ਰਤੀਸ਼ਤ ਵੋਟਿੰਗ ਹੋਈ। ਹਲਾਂਕਿ 2019 ਤੋਂ ਬਾਅਦ 2022 ਵਿਚ ਪੰਜਾਬ ਦੀ ਰਾਜਨੀਤੀ ਅੰਦਰ ਵੱਡਾ ਸਿਆਸੀ ਹੇਰ ਫੇਰ ਹੋਇਆ ਅਤੇ ਕਈ ਰਿਵਾਇਤਾਂ ਟੁੱਟੀਆਂ। ਪੰਜਾਬ ਵਿਚ ਲਗਾਤਾਰ ਸਿਆਸੀ ਸਮੀਕਰਨ ਬਦਲ ਰਹੇ ਹਨ ਅਤੇ ਹੁਣ ਭਾਰਤ ਜੋੜੋ ਯਾਤਰਾ 'ਤੇ ਕਈ ਤਰ੍ਹਾਂ ਦੀਆਂ ਕਿਆਸ-ਰਾਈਆਂ ਲੱਗ ਰਹੀਆਂ ਹਨ।

ਭਾਰਤ ਜੋੜੋ ਯਾਤਰਾ ਨੇ ਭਾਜਪਾ ਦੀ ਵਧਾਈ ਚਿੰਤਾ? ਰਾਜਨੀਤਿਕ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਭਾਰਤ ਜੋੜੋ ਯਾਤਰਾ ਨੂੰ ਦੇਸ਼ ਦੀ ਸਿਆਸਤ ਵਿਚ ਇਕ ਵੱਡੀ ਰਾਜਨੀਤਿਕ ਘਟਨਾ ਵਜੋਂ ਵੇਖਦੇ ਹਨ। ਮਾਲਵਿੰਦਰ ਮਾਲੀ ਦਾ ਮੰਨਣਾ ਹੈ ਕਿ ਭਾਰਤ ਜੋੜੋ ਯਾਤਰਾ ਭਾਰਤੀ ਜਨਤਾ ਪਾਰਟੀ ਦੀ ਨਾਂਹ ਪੱਖੀ ਸਿਆਸਤ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ। ਉਹਨਾਂ ਆਖਿਆ ਹੈ ਕਿ ਭਾਰਤ ਜੋੜੋ ਯਾਤਰਾ ਨੇ ਨਫ਼ਰਤ ਦੀ ਸਿਆਸਤ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਭਾਵੇਂ ਉਹ ਹਿੰਦੂ ਮੁਸਲਮਾਨ ਦੀ ਹੋਵੇ ਭਾਵੇਂ ਉਹਨਾਂ ਧਰਮਾਂ ਦੀ ਹੋਵੇ। ਭਾਰਤ ਜੋੜੋ ਯਾਤਰਾ ਦੇਸ਼ ਦੀ ਧਨ ਦੌਲਤ ਪੂੰਜੀਪਤੀ ਪਰਿਵਾਰਾਂ ਕੋਲ ਜਾਣ ਦਾ ਮੁੱਦਾ ਉਭਾਰ ਰਹੀ ਹੈ। ਭਾਰਤ ਜੋੜੋ ਯਾਤਰਾ ਵਿਚ ਮਹਿੰਗਾਈ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ, ਦੇਸ਼ ਅੰਦਰ ਬੇਰੁਜ਼ਗਾਰੀ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਜੋ ਕਿ ਸਿੱਧਾ ਮੋਦੀ ਸਰਕਾਰ ਦੀ ਹਕੂਮਤ 'ਤੇ ਨਿਸ਼ਾਨਾ ਸਾਧ ਰਹੀ ਹੈ। ਭਾਰਤ ਜੋੜੋ ਯਾਤਰਾ ਦੇਸ਼ ਦੀ ਸਿਆਸਤ ਵਿਚ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਸਾਂਝਾ ਬਿਰਤਾਂਤ ਸਿਰਜ ਰਹੀ ਹੈ। ਮਾਲਵਿੰਦਰ ਮਾਲੀ ਨੇ ਭਾਰਤ ਜੋੜੋ ਯਾਤਰਾ ਨਾਲ ਬਣੇ ਸਿਆਸੀ ਸਮੀਕਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਭਾਜਪਾ ਦਾ ਚਿੰਤਤ ਹੋਣਾ ਸੁਭਾਵਿਕ ਹੈ, ਕਿਉਂਕਿ ਅੱਜ ਤੱਕ ਭਾਜਪਾ ਨੂੰ ਕਦੇ ਇਸ ਰੂਪ ਵਿਚ ਕਿਸੇ ਨੇ ਚੁਣੌਤੀ ਨਹੀਂ ਦਿੱਤੀ।

ਪੰਜਾਬ ਵਿਚ ਕੀ ਵਰਤਾਰਾ? ਦੂਜੇ ਪਾਸੇ ਮਾਲਵਿੰਦਰ ਮਾਲੀ ਨੇ ਪੰਜਾਬ ਦੀ ਸਥਿਤੀ 'ਤੇ ਵੀ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਭਾਰਤ ਜੋੜੋ ਯਾਤਰਾ ਦਾ ਪ੍ਰਭਾਵ ਕੋਈ ਬਹੁਤਾ ਅਸਰਦਾਰ ਨਹੀਂ ਰਿਹਾ ਬਲਕਿ ਪੰਜਾਬ ਵਿਚ ਤਾਂ ਕਾਂਗਰਸ ਆਪਣੀ ਹੋਂਦ ਤਲਾਸ਼ ਰਹੀ ਹੈ। ਧੜੇਬੰਦੀ ਕਾਰਨ ਕਾਂਗਰਸ ਦੇ ਉਭਾਰ ਨੂੰ ਠੇਸ ਲੱਗ ਰਹੀ ਹੈ। ਹਾਲਾਂਕਿ ਰਾਹੁਲ ਦੇ ਭਾਸ਼ਣਾ ਤੋਂ ਪੰਜਾਬ ਕਾਂਗਰਸ ਉਤਸ਼ਾਹਿਤ ਹੋ ਰਹੀ ਹੈ ਕਿਉਂਕਿ ਪੰਜਾਬ ਵਿਚ ਕਾਂਗਰਸ ਵਿਰੋਧੀ ਧਿਰ ਤਾਂ ਹੈ ਹੀ। ਦੂਜੇ ਪਾਸੇ ਭਾਜਪਾ ਦੀ ਨੀਤੀ ਹੈ ਕਿ ਪੰਜਾਬ ਵਿਚ ਜ਼ਿਆਦਾ ਤੋਂ ਜ਼ਿਆਦਾ ਭੰਬਲਭੂਸੇ ਪੈਦਾ ਕੀਤੇ ਜਾਣ। ਇਸ ਲਈ ਭਾਜਪਾ ਰਾਹੁਲ ਗਾਂਧੀ ਦੀ ਯਾਤਰਾ ਦਾ ਅਸਰ ਖ਼ਤਮ ਕਰਨ ਲਈ ਪੰਜਾਬ ਵਿਚ ਖਿਲਾਰਾ ਪਾਉਣਾ ਚਾਹੁੰਦੀ ਹੈ। 2024 ਚੋਣਾਂ ਤੋਂ ਇਲਾਵਾ ਜਲੰਧਰ ਵਿਚ ਵੀ ਲੋਕ ਸਭਾ ਦੀ ਜ਼ਿਮਨੀ ਚੋਣੀ ਹੋਣੀ ਹੈ ਜਿਸਦੇ ਨਾਲ ਵੀ ਅਮਿਤ ਸ਼ਾਹ ਦੀ ਰੈਲੀ ਨੂੰ ਜੋੜ ਕੇ ਵੇਖਿਆ ਜਾ ਸਕਦਾ ਹੈ।

ਸੀਨੀਅਰ ਪੱਤਰਕਾਰ ਦਾ ਨਜ਼ਰੀਆ : ਭਾਰਤ ਜੋੜੋ ਯਾਤਰਾ ਤੋਂ ਬਾਅਦ ਪੰਜਾਬ ਵਿਚ ਅਮਿਤ ਸ਼ਾਹ ਦੀ ਆਮਦ ਤੇ ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ ਦਾ ਕਹਿਣਾ ਹੈ ਕਿ ਭਾਰਤ ਜੋੜੋ ਯਾਤਰਾ ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ। ਉਸਤੋਂ ਕਿਤੇ ਨਾ ਕਿਤੇ ਭਾਜਪਾ ਅਸੁਰੱਖਿਅਤ ਮਹਿਸੂਸ ਜ਼ਰੂਰ ਕਰ ਰਹੀ ਹੈ। ਭਾਰਤ ਜੋੜੋ ਯਾਤਰਾ ਦੇ ਸੰਦਰਭ ਵਿਚ ਗੱਲ ਕਰਦਿਆਂ ਕਿਹਾ ਕਿ ਦੇਸ਼ ਅੰਦਰ ਯਾਤਰਾ ਦਾ ਚਲਨ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਸ਼ੁਰੂ ਕੀਤਾ ਸੀ। ਫਿਰ ਸਾਂਸਦ ਸੁਨੀਲ ਦੱਤ ਅੰਮ੍ਰਿਤਸਰ ਪੈਦਲ ਚੱਲ ਕੇ ਆਏ, ਇਕ ਵਾਰ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ 1300 ਤੋਂ 1400 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ। ਹੁਣ ਰਾਹੁਲ ਗਾਂਧੀ ਦੇਸ਼ ਵਿਚ ਸਭ ਤੋਂ ਵੱਡੀ ਯਾਤਰਾ ਕਰ ਰਹੇ ਹਨ। ਇਸ ਦੇ ਦੋ ਮਤਲਬ ਹਨ ਇਕ ਤਾਂ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਦੂਜਾ ਪਾਰਟੀ ਦੇ ਕਿਸੇ ਥਿੰਕ ਟੈਂਕ ਵੱਲੋਂ ਸਲਾਹ ਵੀ ਦਿੱਤੀ ਹੋ ਸਕਦੀ ਹੈ। ਲੋਕ ਮਨਾਂ ਤੇ ਕਿਤੇ ਨਾ ਕਿਤੇ ਖਾਸ ਤੌਰ ਤੇ ਨੌਜਵਾਨਾਂ ਦੀ ਜੇ ਗੱਲ ਕਰੀਏ ਤਾਂ ਅਜਿਹੀਆਂ ਸਿਆਸੀ ਸਰਗਰਮੀਆਂ ਪ੍ਰਭਾਵ ਛੱਡਦੀਆਂ ਹਨ। ਇਸਦਾ ਲਾਭ ਕਾਂਗਰਸ ਨੂੰ ਮਿਲੇਗਾ। ਹੁਣ ਭਾਜਪਾ ਅਜਿਹੀਆਂ ਯਾਤਰਾਵਾਂ ਜਾਂ ਪ੍ਰੋਗਰਾਮ ਕਰਨ ਦੀ ਸਕੀਮ ਬਣਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿਚ ਅਜਿਹੇ ਦੌਰਿਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਇਸਦਾ ਇਕ ਕਾਰਨ ਤਾਂ ਭਾਰਤ ਜੋੜੋ ਯਾਤਰਾ ਹੈ ਅਤੇ ਦੂਜਾ ਇਹ ਵੀ ਹੈ ਕਿ 2024 ਵਿਚ ਭਾਜਪਾ ਕੋਲ ਪੰਜਾਬ ਦੀ ਕਿੰਨੀ ਸਿਆਸੀ ਜ਼ਮੀਨ ਆਵੇਗੀ? ਇਹ ਵੀ ਵੇਖਣਾ ਹੈ।

2024 ਚੋਣਾਂ ਲਈ ਭਾਜਪਾ ਪੱਬਾਂ ਭਾਰ: ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਇਸ ਵਾਰ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ। ਭਾਜਪਾ ਆਗੂ ਵੀ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਪੱਬਾਂ ਭਾਰ ਹਨ। ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਤਾਂ ਪੰਜਾਬ ਲਈ ਆਪਣੀ ਸਾਰੀ ਰਣਨੀਤੀ ਹੀ ਜੱਗ ਜਾਹਿਰ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਭਾਜਪਾ ਇਸ ਵਾਰ ਬਿਨ੍ਹਾਂ ਕਿਸੇ ਗਠਜੋੜ ਤੋਂ ਹੀ ਲੋਕ ਸਭਾ ਦੀਆਂ 13 ਸੀਟਾਂ 'ਤੇ ਚੋਣਾਂ ਲੜੇਗੀ। ਜਿਸਦੀ ਤਿਆਰੀ ਤਾਂ ਭਾਜਪਾ ਨੇ ਸ਼ੁਰੂ ਵੀ ਕਰ ਦਿੱਤੀ ਹੈ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਐਲਾਨ ਦਿੱਤੇ ਹਨ। ਵੇਰਕਾ ਨੇ ਦੱਸਿਆ ਕਿ ਪਾਰਟੀ ਟੀਮ ਤਿਆਰ ਕਰਕੇ ਪੰਜਾਬ ਵਿਚ ਮਿਸ਼ਨ 'ਤੇ ਨਿਕਲ ਜਾਵੇਗੀ। ਉਧਰ ਭਾਜਪਾ ਆਗੂ ਫਤਹਿਜੰਗ ਬਾਜਵਾ ਵੀ ਵੇਰਕਾ ਦੀ ਹਾਂ ਵਿਚ ਹਾਂ ਮਿਲਾਉਂਦੇ ਨਜ਼ਰ ਆਏ ਅਤੇ ਪੂਰੀ ਟੀਮ ਅਤੇ ਤਿਆਰੀ ਸਮੇਤ ਭਾਜਪਾ ਦੇ ਚੋਣ ਮੈਦਾਨ ਵਿਚ ਆਉਣਾ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ:- ਕੈਬਨਿਟ ਮੰਤਰੀ ਬਲਜੀਤ ਕੌਰ ਦਾ ਦਾਅਵਾ, ਕਿਹਾ-ਪੱਛੜੀਆਂ ਜਾਤੀਆਂ ਲਈ ਸਰਕਾਰ ਲਿਆਈ ਲਾਹੇਵੰਦ ਸਕੀਮਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.