ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇਲੰਗਾਨਾ ਦੇ ਦੋ ਦਿਨਾਂ ਦੌਰੇ ਤਹਿਤ ਬੁੱਧਵਾਰ ਸ਼ਾਮ ਨੂੰ ਹੈਦਰਾਬਾਦ ਪਹੁੰਚੇ। ਇਸ ਦੌਰੇ ਦੌਰਾਨ ਭਗਵੰਤ ਮਾਨ ਗਜਵੇਲ ਅਤੇ ਸਿੱਦੀਪੇਟ ਹਲਕਿਆਂ ਵਿੱਚ ਸਿੰਚਾਈ ਅਤੇ ਹੋਰ ਵਿਭਾਗਾਂ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਅੱਜ ਨੂੰ ਸਿੱਧੀਪੇਟ ਜ਼ਿਲ੍ਹੇ ਦਾ ਦੌਰਾ ਕਰਨਗੇ।
-
ਅੱਜ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਹੈਦਰਾਬਾਦ ਪਹੁੰਚਿਆ ਹਾਂ...ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਵਾਂਗੇ..
— Bhagwant Mann (@BhagwantMann) February 16, 2023 " class="align-text-top noRightClick twitterSection" data="
ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ 'ਚ ਛੋਟੇ-ਛੋਟੇ ਡੈਮ ਬਣਾਏ ਗਏ ਨੇ...ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ... pic.twitter.com/xY44C59zlF
">ਅੱਜ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਹੈਦਰਾਬਾਦ ਪਹੁੰਚਿਆ ਹਾਂ...ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਵਾਂਗੇ..
— Bhagwant Mann (@BhagwantMann) February 16, 2023
ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ 'ਚ ਛੋਟੇ-ਛੋਟੇ ਡੈਮ ਬਣਾਏ ਗਏ ਨੇ...ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ... pic.twitter.com/xY44C59zlFਅੱਜ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਹੈਦਰਾਬਾਦ ਪਹੁੰਚਿਆ ਹਾਂ...ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਵਾਂਗੇ..
— Bhagwant Mann (@BhagwantMann) February 16, 2023
ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ 'ਚ ਛੋਟੇ-ਛੋਟੇ ਡੈਮ ਬਣਾਏ ਗਏ ਨੇ...ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ... pic.twitter.com/xY44C59zlF
ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੇ ਭਗਵੰਤ ਮਾਨ ਨਾਲ ਸਿੱਦੀਪੇਟ ਜਾਣ ਦੀ ਸੰਭਾਵਨਾ ਹੈ, ਜਿੱਥੇ ਉਹ ਕਲੇਸ਼ਵਰਮ ਲਿਫਟ ਇਰੀਗੇਸ਼ਨ ਸਕੀਮ ਦੇ ਹਿੱਸੇ ਵਜੋਂ ਕੋਂਡਾਪੋਚੰਮਾ ਡੈਮ ਦਾ ਦੌਰਾ ਕਰਨਗੇ । ਇਸ ਤੋਂ ਬਾਅਦ ਭਗਵੰਤ ਮਾਨ ਐਰਵੇਲੀ ਵਿਖੇ ਬਣਾਏ ਗਏ ਚੈਕ-ਡੈਮਾਂ ਦਾ ਦੌਰਾ ਕਰਨਗੇ ਅਤੇ ਸਿੰਚਾਈ ਵਿਭਾਗ ਦੁਆਰਾ ਵਿਕਸਤ ਕੀਤੇ ਨਕਲੀ ਰੀਚਾਰਜ ਢਾਂਚੇ ਨੂੰ ਸਮਝਣਗੇ। ਦੋਵੇਂ ਮੁੱਖ ਮੰਤਰੀਆਂ ਵੱਲੋਂ ਇਸ ਉਪਰੰਤ ਪਾਂਡਵੁਲਾ ਚੇਰੂਵੂ ਟੈਂਕ ਦਾ ਦੌਰਾ ਕੀਤਾ ਜਾਵੇਗਾ ਅਤੇ ਮਿਸ਼ਨ ਕਾਕਤੀਆ ਦੇ ਤਹਿਤ ਕੀਤੇ ਗਏ ਟੈਂਕ ਦੀ ਬਹਾਲੀ ਦੇ ਕੰਮਾਂ ਦਾ ਅਧਿਐਨ ਕਰਨਗੇ। ਆਪਣੇ ਇਸ ਦੌਰੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਜਾਰੀ ਕਰਦਿਆਂ ਤੇਲੰਗਾਨਾ ਵਿਖੇ ਸਿੰਚਾਈ ਵਿਭਾਗ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਪੰਜਾਬ ਵਿਚ ਵੀ ਲਾਗੂ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : China Door Fury: ਖੂਨੀ ਡੋਰ ਦਾ ਕਹਿਰ, ਨੌਜਵਾਨ ਦਾ ਵੱਢਿਆ ਗਲ਼ਾ, ਹਾਲਤ ਗੰਭੀਰ...
ਆਪਣੇ ਟਵੀਟ ਵਿਚ ਮੁੱਖ ਮੰਤਰੀ ਨੇ ਲਿਖਿਆ ਕਿ "ਅੱਜ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਹੈਦਰਾਬਾਦ ਪਹੁੰਚਿਆ ਹਾਂ...ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਵਾਂਗੇ.. ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ 'ਚ ਛੋਟੇ-ਛੋਟੇ ਡੈਮ ਬਣਾਏ ਗਏ ਨੇ...ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ..."