ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵੱਲੋਂ ਮੋਦੀ ਦੇ ਰਾਹਤ ਪੈਕੇਂਜ ਸਬੰਧੀ ਪ੍ਰੈੱਸ ਵਾਰਤਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਾ ਨਾਲ ਕੋਈ ਹਮਦਰਦੀ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਤੋਂ ਵੀ ਕੁਝ ਲੈਣਾ ਦੇਣਾ ਨਹੀਂ ਹੈ।
ਕੇਂਦਰ 'ਤੇ ਨਿਸ਼ਾਨਾ ਸਾਧਦੇ ਹੋਇਆ ਉਨ੍ਹਾਂ ਕਿਹਾ ਕਿ 20 ਲੱਖ ਕਰੋੜ ਰੁਪਏ ਦੀ ਰਾਹਤ ਨਹੀਂ ਹੈ ਇਹ ਇਕ ਤਰ੍ਹਾਂ ਦਾ ਲੋਨ ਹੈ। ਰਾਹਤ ਪੈਕੇਜ ਵਿੱਚ 70 ਫ਼ੀਸਦੀ ਐਲਾਨ ਦੀ ਪਹਿਲਾਂ ਹੀ ਲੋਕ ਸਭਾ 'ਚ ਵਿਚਾਰ ਹੋ ਗਿਆ ਸੀ।
ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਮੰਤਰੀ ਰਹੇ ਹਨ ਜਿਸ ਤੋਂ ਬਾਵਜੂਦ ਪੰਜਾਬ 'ਚ ਇਕ ਵੀ ਫੂਡ ਪ੍ਰੋਸੈਸਿੰਗ ਸਿਸਟਮ ਨਹੀਂ ਲੈ ਕੇ ਆਏ। ਹੁਣ ਜਦੋਂ ਝੋਨਾ ਬੀਜਣ ਦਾ ਸਮਾਂ ਆ ਗਿਆ ਹੈ ਉਦੋਂ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ। ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਮਨਰੇਗਾ ਦੇ ਮਜ਼ਦੂਰਾਂ ਨੂੰ ਇਸ ਲਈ ਮਨਜ਼ੂਰੀ ਦੇਣ ਨੂੰ ਕਿਹਾ ਗਿਆ ਸੀ ਪਰ ਉਸ 'ਤੇ ਵੀ ਕੋਈ ਅਮਲ ਨਹੀਂ ਹੋਇਆ ਪੰਜਾਬ ਦੀ ਆਮਦਨ ਸ਼ਰਾਬ ਰਜਿਸਟਰੀ ਤੋਂ ਸਭ ਬਰਬਾਦ ਕਰ ਦਿੱਤਾ ਗਿਆ।