ਚੰਡੀਗੜ੍ਹ: ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਉਲਝਣ ਦਾ ਮਾਮਲਾ ਸਿਆਸੀ ਰੁੱਖ ਲੈਂਦਾ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਐਮਪੀ ਭਗਵੰਤ ਮਾਨ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਉਹ ਆਪਣਾ ਇਲਾਜ ਕਰਵਾਉਣ।
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਪੂਰੇ ਪੰਜਾਬ ਦਾ ਨਾਂਅ ਸੰਸਦ ਵਿੱਚ ਆ ਕੇ ਖ਼ਰਾਬ ਕਰ ਰਹੇ ਹਨ ਕਿਉਂਕਿ ਉੱਥੇ ਜਾ ਕੇ ਦੂਸਰੇ ਵਿਧਾਇਕ ਉਸ ਦੀ ਸ਼ਿਕਾਇਤ ਕਰਦੇ ਹਨ ਕਿ ਭਗਵੰਤ ਮਾਨ ਤੋਂ ਸ਼ਰਾਬ ਦੀ ਬਦਬੂ ਆਉਂਦੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਵੀ ਜਦੋਂ ਆਮ ਆਦਮੀ ਪਾਰਟੀ ਦੇ ਐਮਪੀ ਭਗਵੰਤ ਮਾਨ ਨਾਲ ਗੱਲ ਕਰਨ ਜਾਇਆ ਕਰਨ ਤਾਂ ਇੱਕ ਪੁਲਿਸ ਕਰਮੀ ਵੀ ਨਾਲ ਲੈ ਕੇ ਜਾਇਆ ਕਰਨ। ਜੋ ਕਿ ਪਹਿਲਾਂ ਉਸ ਦਾ ਡੋਪ ਟੈਸਟ ਕਰੇ ਉਸ ਤੋਂ ਬਾਅਦ ਹੀ ਭਗਵੰਤ ਮਾਨ ਨਾਲ ਗੱਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਵੀ ਰਿਹੈਬਿਲਿਟੇਸ਼ਨ ਸੈਂਟਰ ਵਿੱਚ ਲੈ ਕੇ ਰਹਿ ਕੇ ਆਏ ਹਨ ਅਤੇ ਹੁਣ ਵੀ ਉਨ੍ਹਾਂ ਨੂੰ ਉੱਥੇ ਜਾਣ ਦੀ ਜ਼ਰੂਰਤ ਹੈ। ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਨੂੰ ਮੰਦੇ ਸ਼ਬਦ ਬੋਲਣ ਬਾਰੇ ਮਜੀਠੀਆ ਨੇ ਕਿਹਾ ਕਿ ਸ਼ਰਾਬੀ ਵਿਅਕਤੀ ਕਿਸੇ ਨੂੰ ਕੁੱਝ ਵੀ ਕਹਿ ਸਕਦਾ ਹੈ ਉਸ ਦੀ ਗੱਲਾਂ ਦਾ ਬੁਰਾ ਨਹੀਂ ਮੰਨੀ ਦਾ।