ਮੁਹਾਲੀ : ਬਰਗਾੜੀ ਕਾਂਡ ਦੀ ਸੁਣਵਾਈ ਜ਼ਿਲ੍ਹੇ ਦੀ ਅਦਾਲਤ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਇੱਕ ਟੀਮ ਵੱਲੋਂ ਅਦਾਲਤ ਨੂੰ ਇੱਕ ਕਲੋਜ਼ਰ ਰਿਪੋਰਟ ਸੌਂਪੀ ਸੀ, ਜਿਸ ਵਿੱਚ ਇਸ ਕੇਸ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ।
ਉੱਥੇ ਹੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਇੱਕ ਅਦਾਲਤ ਨੂੰ ਇੱਕ ਚਿੱਠੀ ਲਿਖ ਇਸ ਮਾਮਲੇ ਦੀ ਕਲੋਜ਼ਰ ਰਿਪੋਰਟ ਦੀ ਮੰਗ ਕੀਤੀ ਸੀ।
ਸਰਕਾਰੀ ਵਕੀਲ ਅਤੁਲ ਨੰਦਾ ਨੇ ਦੱਸਿਆ ਕਿ ਬਰਗਾੜੀ ਮਾਮਲੇ ਨਾਲ ਸਬੰਧਤ ਦਸਤਾਵੇਜ਼ ਸੂਬਾ ਸਰਕਾਰ ਅਦਾਲਤ ਨੂੰ ਨਹੀਂ ਸੌਂਪ ਰਹੀ ਸੀ ਅਤੇ ਇੰਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਵਿਸ਼ੇਸ਼ ਜਾਂਚ ਟੀਮ (SIT) ਦੇ ਹੱਥ ਪੂਰੀ ਤਰ੍ਹਾਂ ਬੰਨ੍ਹੇ ਹੋਏ ਹਨ।
ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਸੀਬੀਆਈ ਵੱਲੋਂ ਬਹੁਤ ਸਾਰੇ ਤੱਥਾਂ ਨੂੰ ਛੱਡ ਦਿੱਤਾ ਗਿਆ ਜਿਸ ਕਰ ਕੇ ਜਾਂਚ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਹਾਲਾਂਕਿ
ਪੰਜਾਬ ਸਰਕਾਰ ਨੂੰ ਇਸ ਕਲੋਜ਼ਰ ਰਿਪੋਰਟ ਦੀ ਸੀਬੀਆਈ ਵੱਲੋਂ ਕਾਪੀ ਤੱਕ ਵੀ ਨਹੀਂ ਦਿੱਤੀ ਗਈ, ਪਰ ਹੁਣ ਸੀਬੀਆਈ ਇਸ ਦੀ ਜਾਂਚ ਕਰਨ ਨੂੰ ਤਿਆਰ ਹੋ ਗਈ ਹੈ।
ਜਾਣਕਾਰੀ ਮੁਤਾਬਕ ਸੀਬੀਆਈ ਇਸ ਮਾਮਲੇ ਦੀ ਜਾਂਚ ਲਈ ਆਪਣੇ ਨਵੇਂ ਅਫ਼ਸਰ ਨੂੰ ਲਾ ਰਹੀ ਹੈ।
ਇਸ ਲਈ ਅੱਜ ਸੀਬੀਆਈ ਨੇ ਅਦਾਲਤ ਤੋਂ 1 ਮਹੀਨੇ ਦਾ ਸਮਾਂ ਮੰਗਿਆ ਸੀ। ਜਿਸ ਨੂੰ ਲੈ ਕੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਮਿਤੀ 30 ਅਕਤੂਬਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਪੂਰਨ ਸਿੰਘ ਦਾ ਦੇਹਾਂਤ