ETV Bharat / state

ਬਲਵੰਤ ਮੁਲਤਾਨੀ ਕੇਸ: ਐਸਆਈਟੀ ਨੇ ਸੈਣੀ ਤੋਂ ਪੁੱਛਗਿਛ ਲਈ ਤਿਆਰ ਕੀਤੇ 16 ਸਵਾਲ

author img

By

Published : Aug 29, 2020, 3:37 PM IST

ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਐਸਆਈਟੀ ਲਗਾਤਾਰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਹੁਣ ਐਸਆਈਟੀ ਨੇ ਸੈਣੀ ਤੋਂ ਪੁੱਛਗਿੱਛ ਲਈ 16 ਸਵਾਲ ਤਿਆਰ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 1 ਸਤੰਬਰ ਨੂੰ ਹੋਣੀ ਹੈ।

ਬਲਵੰਤ ਮੁਲਤਾਨੀ ਕੇਸ: ਐਸਆਈਟੀ ਨੇ ਸੈਣੀ ਤੋਂ ਪੁੱਛਗਿਛ ਲਈ ਤਿਆਰ ਕੀਤੇ 16 ਸਵਾਲ
ਬਲਵੰਤ ਮੁਲਤਾਨੀ ਕੇਸ: ਐਸਆਈਟੀ ਨੇ ਸੈਣੀ ਤੋਂ ਪੁੱਛਗਿਛ ਲਈ ਤਿਆਰ ਕੀਤੇ 16 ਸਵਾਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 'ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਐੱਸਆਈਟੀ ਉਸ ਦੇ ਘਰ ਤੇ ਫਾਰਮ ਹਾਊਸਾਂ 'ਤੇ ਛਾਪੇਮਾਰੀ ਕਰ ਰਹੀ ਹੈ। ਐਸਆਈਟੀ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਅਤੇ ਮੋਹਾਲੀ ਕੋਰਟ ਵਿੱਚ ਵੀ ਦਲੀਲ ਦਿੱਤੀ ਸੀ ਕਿ 29 ਸਾਲ ਪੁਰਾਣੇ ਇਸ ਮਾਮਲੇ ਵਿੱਚ ਉਹ ਪੁੱਛਗਿਛ ਕਰਨਾ ਚਾਹੁੰਦੀ ਹੈ ਪਰ ਸੈਣੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ। ਸੈਣੀ ਭਾਵੇਂ ਪਹੁੰਚ ਤੋਂ ਦੂਰ ਹੋਵੇ ਪਰ ਐਸਆਈਟੀ ਨੇ ਪੁੱਛਗਿਛ ਲਈ 16 ਸਵਾਲ ਤਿਆਰ ਕੀਤੇ ਹਨ।

ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਲਗਾਤਾਰ ਸੁਣਵਾਈਆਂ ਦਾ ਦੌਰ ਜਾਰੀ ਹੈ ਅਤੇ ਹੁਣ ਕੇਸ ਦੀ ਅਗਲੀ ਸੁਣਵਾਈ 1 ਸਤੰਬਰ ਨੂੰ ਹੋਣੀ ਹੈ। ਸ਼ੁੱਕਰਵਾਰ ਨੂੰ ਮੋਹਾਲੀ ਕੋਰਟ ਵਿੱਚ ਸੈਣੀ ਨੇ ਅੰਤਰਿਮ ਰਾਹਤ ਲਈ ਦਾਖਿਲ ਕੀਤੀ ਅਪੀਲ 'ਤੇ ਕੋਰਟ ਨੇ ਪੁੱਛਿਆ ਕਿ ਛਾਪਾ ਕਿਉਂ ਮਾਰਿਆ ਗਿਆ? ਇਸਦੇ ਜਵਾਬ ਵਿੱਚ ਐਸਆਈਟੀ ਨੇ ਇਹ ਕਿਹਾ ਸੀ ਕਿ ਛਾਪਾ ਉਦੋਂ ਮਾਰਿਆ ਗਿਆ ਜਦੋਂ ਸੈਣੀ ਕੋਲ ਕੋਈ ਅੰਤਰਿਮ ਰਾਹਤ ਨਹੀਂ ਸੀ।

ਸਾਬਕਾ ਡੀਜੀਪੀ ਤੋਂ ਪੁੱਛਗਿੱਛ ਲਈ ਐਸਆਈਟੀ ਨੇ 16 ਸਵਾਲ ਤਿਆਰ ਕੀਤੇ ਹਨ, ਕਿ ਕਿਵੇਂ ਬਲਵੰਤ ਸਿੰਘ ਮੁਲਤਾਨੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ, ਕਿਵੇਂ ਉਸ ਨੂੰ ਟਾਰਚਰ ਕੀਤਾ ਗਿਆ, ਕਿਹੜੇ ਦੋਸ਼ ਉਸ ਉਪਰ ਲਾਏ ਗਏ, ਜਿਹੜੀ ਪਿਸਤੌਲ ਬਲਵੰਤ ਸਿੰਘ ਮੁਲਤਾਨੀ ਕੋਲੋਂ ਫੜੀ ਸੀ ਉਹ ਕਿੱਥੇ ਹੈ, ਮੁਲਤਾਨੀ ਨੂੰ ਟਾਰਚਰ ਦੌਰਾਨ ਉਸ ਦੇ ਜਿਹੜੇ ਕੱਪੜੇ ਤੇ ਜੁੱਤੇ ਕਿੱਥੇ ਹਨ ਜਾਂ ਕਿੱਥੇ ਨਸ਼ਟ ਕਰ ਦਿੱਤਾ, ਬਲਵੰਤ ਸਿੰਘ ਮੁਲਤਾਨੀ ਦੇ ਦੇਹ ਨੂੰ ਕਿੱਥੇ ਸੁੱਟਿਆ ਗਿਆ, ਸੈਣੀ ਨੇ ਕਿਹਾ ਕਿ ਬਲਵੰਤ ਸਿੰਘ ਮੁਲਤਾਨੀ ਕਾਦੀਆਂ ਤੋਂ ਫਰਾਰ ਹੋ ਗਏ ਤੇ ਉੱਥੇ ਦਾ ਜਿਹੜਾ ਰਿਕਾਰਡ ਹੈ ਉਹ ਕਿਵੇਂ ਸੈਣੀ ਲੈ ਸਕਦਾ ਹੈ? ਜਦਕਿ ਉਹ ਸਰਕਾਰੀ ਰਿਕਾਰਡ ਹੈ, ਬਲਵੰਤ ਸਿੰਘ ਮੁਲਤਾਨੀ ਨੂੰ ਜੁਡੀਸ਼ੀਅਲ ਮੈਜਿਸਟਰੇਟ ਕੋਲ ਕਿਉਂ ਪੇਸ਼ ਨਹੀਂ ਕੀਤਾ ਗਿਆ, ਐਸਡੀਐਮ ਕੋਲ ਹੀ ਕਿਉਂ ਪੇਸ਼ ਕੀਤਾ ਗਿਆ? ਇਹ ਕਈ ਕਈ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਸੈਣੀ ਤੋਂ ਐੱਸਆਈਟੀ ਪੁੱਛਣਾ ਚਾਹੁੰਦੀ ਹੈ।

ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਐਸਆਈਟੀ ਨੇ ਪਹਿਲਾਂ ਹੀ ਆਪਣੇ ਕੁਝ ਸਵਾਲ ਤਿਆਰ ਕੀਤੇ ਸਨ ਤੇ ਕੁੱਝ ਸਵਾਲ ਜਿਹੜੇ ਵਾਅਦਾ ਮੁਆਫ਼ ਗਵਾਹ ਹੈ, ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.