ETV Bharat / state

ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਅੱਜ

author img

By

Published : Oct 23, 2020, 9:16 AM IST

ਸ੍ਰੀ ਹਰਮੰਦਿਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ। ਇਸ ਮੌਕੇ ਕਈ ਸਿਆਸੀ ਆਗੂਆਂ ਨੇ ਟਵੀਟ ਕਰਕੇ ਵਧਾਈ ਦਿੱਤੀ।

ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਅੱਜ
ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਅੱਜ

ਚੰਡੀਗੜ੍ਹ: ਪੁੱਤਰਾਂ ਦੇ ਦਾਨੀ ਕਹੇ ਜਾਣ ਵਾਲੇ ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ। 1506 ਵਿੱਚ ਅੰਮ੍ਰਿਤਸਰ ਦੇ ਪਿੰਡ ਕਠੂ ਨੰਗਲ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਛੋਟੀ ਉਮਰ ਵਿੱਚ, ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਬੁੱਢਾ ਨਾਂਅ ਨਾਲ ਨਿਵਾਜਿਆ ਸੀ, ਕਿਉਂਕਿ ਉਹ ਇੱਕ ਬੁੱਧੀਮਾਨ ਬਜ਼ੁਰਗ ਵਰਗੀਆਂ ਗੱਲਾਂ ਕਰਦੇ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਸਿੱਖ ਸਨ।

ਬਾਬਾ ਬੁੱਢਾ ਜੀ ਨੇ ਪੰਜ ਸਿੱਖ ਗੁਰੂਆਂ ਦੀ ਰਸਮੀ ਤਾਜਪੋਸ਼ੀ ਕੀਤੀ ਸੀ; ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ, ਅਤੇ ਗੁਰੂ ਹਰਗੋਬਿੰਦ। ਸ੍ਰੀ ਹਰਮੰਦਿਰ ਸਾਹਿਬ ਵਿਖੇ, 16 ਅਗਸਤ, 1604 ਨੂੰ ਸ੍ਰੀ ਗੁਰੂ ਗ੍ਰੰਥ ਜੀ ਦੀ ਸਥਾਪਨਾ ਵੇਲੇ, ਭਾਈ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਵੱਲੋਂ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।

ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਿਆਸੀ ਆਗੂਆਂ ਨੇ ਸਿੱਖ ਕੌਮ ਨੂੰ ਬਾਬਾ ਬੁ਼ੱਢਾ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

  • ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
    ...
    ਬੇਰ ਬਾਬਾ ਬੁੱਢਾ ਜੀ ਹੇਠਾਂ ਬੈਠ ਕੇ ਹੀ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਵਜੋਂ ਅੰਮ੍ਰਿਤ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਸੀ। #bababudhaji pic.twitter.com/szezL5FQyV

    — Capt.Amarinder Singh (@capt_amarinder) October 23, 2020 " class="align-text-top noRightClick twitterSection" data=" ">
  • ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੱਥੂਨੰਗਲ 'ਚ ਜਨਮ ਲੈਣ ਵਾਲੇ ਮਹਾਨ ਗੁਰਸਿੱਖ, ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼-ਵਿਦੇਸ਼ 'ਚ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। 125 ਸਾਲ ਦੀ ਉਮਰ ਵਿੱਚੋਂ ਲੰਮੇ ਸਮੇਂ ਤੱਕ ਸਿੱਖੀ ਤੇ ਸੇਵਾ ਕਮਾਈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਹੋਣ ਦਾ ਸਤਿਕਾਰ ਵੀ ਉਨ੍ਹਾਂ ਨੂੰ ਮਿਲਿਆ। pic.twitter.com/6uB4ABOgZ0

    — Harsimrat Kaur Badal (@HarsimratBadal_) October 23, 2020 " class="align-text-top noRightClick twitterSection" data=" ">
  • ਛੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਤੇ ਗੁਰਿਆਈ ਰਸਮ ਨਿਭਾਉਣ ਵਾਲੇ, ਸਨਮਾਨਯੋਗ ਬਾਬਾ ਬੁੱਢਾ ਜੀ ਦੇ ਜਨਮ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਬਾਬਾ ਬੁੱਢਾ ਜੀ ਦਾ ਜੀਵਨ ਹਰ ਗੁਰ ਪਿਆਰੇ ਲਈ ਆਦਰਸ਼ ਗੁਰਸਿੱਖ ਦੀ ਮਿਸਾਲ ਪੇਸ਼ ਕਰਦਾ ਹੈ।#BabaBudhaSahibJi pic.twitter.com/2I69ncDocP

    — Sukhbir Singh Badal (@officeofssbadal) October 23, 2020 " class="align-text-top noRightClick twitterSection" data=" ">

ਸਾਰੀ ਉਮਰ ਸਿੱਖ ਗੁਰੂਆਂ ਦੇ ਰਾਹੇ 'ਤੇ ਚੱਲਣ ਤੋਂ ਬਾਅਦ, ਬਾਬਾ ਬੁੱਢਾ ਜੀ 124 ਸਾਲ ਦੀ ਉਮਰ ਵਿਚ 1631 ਵਿਚ ਰਾਵੀ ਨਦੀ ਦੇ ਕੰਢੇ, ਝੰਡਾ ਰਾਮਦਾਸ ਪਿੰਡ ਵਿਖੇ ਅਕਾਲ ਚਲਾਣਾ ਕਰ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.