ETV Bharat / state

ਆਸ਼ਾ ਵਰਕਰਾਂ ਨੇ ਕੰਮ ਕੀਤਾ ਬੰਦ, ਕਿਹਾ ਸਮਰੱਥਾ ਨਾਲੋਂ ਲਿਆ ਜਾ ਰਿਹਾ ਵੱਧ ਕੰਮ - ਕੋਵਿਡ-19 ਮਹਾਂਮਾਰੀ

ਕੋਵਿਡ-19 ਮਹਾਂਮਾਰੀ ਦੌਰਾਨ ਮਿਸ਼ਨ ਫ਼ਤਿਹ ਤਹਿਤ ਹੇਠਲੇ ਪੱਧਰ 'ਤੇ ਅਹਿਮ ਭੂਮਿਕਾ ਨਿਭਾ ਰਹੀਆਂ ਆਸ਼ਾ ਵਰਕਰਾਂ ਨੇ ਚੰਡੀਗੜ੍ਹ ਦੇ ਢਕੋਲੀ ਸੀ.ਐਚ.ਸੀ. ਵਿੱਖੇ ਕੰਮ ਦਾ ਬਾਈਕਾਟ ਕਰਦੇ ਹੋਏ ਐਸ.ਐਮ.ਓ. ਡੇਰਾਬੱਸੀ 'ਤੇ ਸਮਰੱਥਾ ਤੋਂ ਵੱਧ ਆਨਲਾਈਨ ਕੰਮ ਲੈਣ ਦੇ ਦੋਸ਼ ਲਗਾਏ।

ਆਸ਼ਾ ਵਰਕਰਾਂ ਨੇ ਕੰਮ ਕੀਤਾ ਬੰਦ, ਕਿਹਾ ਸਮਰੱਥਾ ਨਾਲੋਂ ਲਿਆ ਜਾ ਰਿਹਾ ਵੱਧ ਕੰਮ

author img

By

Published : Jul 15, 2020, 5:01 PM IST

ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੌਰਾਨ ਮਿਸ਼ਨ ਫ਼ਤਿਹ ਤਹਿਤ ਹੇਠਲੇ ਪੱਧਰ 'ਤੇ ਅਹਿਮ ਭੂਮਿਕਾ ਨਿਭਾ ਰਹੀਆਂ ਆਸ਼ਾ ਵਰਕਰਾਂ ਨੇ ਢਕੋਲੀ ਸੀ.ਐਚ.ਸੀ. ਵਿੱਖੇ ਕੰਮ ਦਾ ਬਾਈਕਾਟ ਕਰਦੇ ਹੋਏ ਐਸ.ਐਮ.ਓ. ਡੇਰਾਬੱਸੀ ਤੇ ਸਮਰੱਥਾ ਤੋਂ ਵੱਧ ਆਨਲਾਈਨ ਕੰਮ ਲੈਣ ਦੇ ਦੋਸ਼ ਲਗਾਏ।

ਆਸ਼ਾ ਵਰਕਰਾਂ ਨੇ ਕੰਮ ਕੀਤਾ ਬੰਦ, ਕਿਹਾ ਸਮਰੱਥਾ ਨਾਲੋਂ ਲਿਆ ਜਾ ਰਿਹਾ ਵੱਧ ਕੰਮ

ਐਚ.ਸੀ. ਢਕੋਲੀ ਵਿਖੇ ਰੋਸ਼ ਪ੍ਰਦਰਸ਼ਰਨ ਕਰ ਰਹੀਆਂ ਆਸ਼ਾ ਵਰਕਰਾਂ ਨੇ ਕਿਹਾ ਕਿ ਇੱਕ ਪਾਸੇ ਆਸ਼ਾ ਵਰਕਰਜ਼ ਕੋਵਿਡ-19 ਪੌਜ਼ੀਟਿਵ ਮਾਮਲਿਆਂ ਨਾਲ ਸਬੰਧਤ ਵਿਅਕਤੀਆਂ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੰਪਰਕ ਲੜੀ ਲੱਭਣ ਦਾ ਕਾਰਜ ਕਰ ਰਹੀਆਂ ਹਨ। ਉਥੇ ਹੀ 14 ਦਿਨਾਂ ਲਈ ਇਕਾਂਤਵਾਸ ਕੀਤੇ ਵਿਅਕਤੀਆਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀ ਸਿਹਤ ਜਾਂਚ ਦਾ ਕੰਮ ਵੀ ਕਰ ਰਹੀਆਂ ਹਨ।

ਪਰ ਇਸ ਦੇ ਬਾਵਜੂਦ ਐਸ.ਐਮ.ਓ. ਸੰਗੀਤਾ ਜੈਨ ਅਤੇ ਬੀ.ਈ.ਈ ਸੁਖਜੀਤ ਸਿੰਘ ਵੱਲੋਂ ਉਨ੍ਹਾਂ 'ਤੇ ਜਬਰਦਸਤੀ ਅਸਤੀਫ਼ਾ ਦੇਣ 'ਤੇ ਜ਼ੋਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਈ.ਈ ਸੁਖਜੀਤ ਸਿੰਘ ਆਸ਼ਾ ਵਰਕਰਾਂ ਨਾਲ ਬਦਸਲੂਕੀ ਤੋਂ ਇਲਾਵਾ ਹੱਥ ਚੁੱਕਣ ਤੱਕ ਜਾਂਦਾ ਹੈ। ਐਸ.ਐਮ.ਓ. ਡੇਰਾ ਬੱਸੀ ਸੰਗੀਤਾ ਜੈਨ ਵੱਲੋਂ ਰੋਜ਼ਾਨਾ ਆਨਲਾਈਨ ਇੱਕ ਹਜ਼ਾਰ ਫ਼ਾਰਮ ਭਰਨ ਲਈ ਜ਼ੋਰ ਪਇਆ ਜਾ ਰਿਹਾ ਹੈ ਜੋ ਕੀ ਸਾਡੇ ਵੱਸ ਵਿਚ ਨਹੀਂ ਹੈ ਕਿਉਂਕਿ ਉਨ੍ਹਾਂ ਵੱਲੋਂ ਸੀਮਿਤ ਸਾਧਨਾਂ ਦੇ ਬਾਵਜੂਦ ਫ਼ੀਲਡ ਵਿੱਚ ਜਾ ਕੇ ਕੜੀ ਮੁਸ਼ੱਕਤ ਕੀਤੀ ਜਾ ਰਹੀ ਹੈ।

ਇਸ ਦੇ ਉਲਟ ਕੋਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਨਾਲ ਆਸ਼ਾ ਵਰਕਰਾਂ 'ਤੇ ਕੰਮ ਦਾ ਦਬਾਅ ਵੱਧ ਗਿਆ ਹੈ। ਘਰ-ਘਰ ਸਰਵੇਖਣ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਦਿਨ ਰਾਤ ਗਰਮੀ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਵੈਬਸਾਈਟ ਨਾ ਚੱਲਣ ਕਾਰਨ ਡਾਟਾ ਦੇਣ ਲਈ ਖੱਜਲ ਖੁਆਰ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਐਸ.ਐਮ.ਓ. ਸੰਗੀਤਾ ਜੈਨ ਨਾਲ ਗੱਲ ਕਰਨ ਜਾਂਦੇ ਹਾਂ ਤਾਂ ਉਹ ਬੇਜ਼ਤੀ ਕਰ ਕੇ ਕਮਰੇ ਵਿੱਚੋਂ ਬਾਹਰ ਕਢਵਾ ਦਿੰਦੇ ਹਨ। ਆਸ਼ਾ ਵਰਕਰਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਕੋਰੋਨਾ ਫ਼ਤਹਿ ਕਰਨ ਲਈ ਵੱਡੇ-ਵੱਡੇ ਕਾਗਜ਼ੀ ਐਲਾਨ ਕਰ ਰਹੀ ਹੈ ਪਰ ਕੋਰੋਨਾ ਮਹਾਂਮਾਰੀ ਦੀ ਮੂਹਰਲੀ ਕਤਾਰ ਦੇ ਯੋਧੇ ਆਸ਼ਾ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ।

ਇਨ੍ਹਾਂ ਸਭ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਆਸ਼ਾ ਵਰਕਰਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ 'ਤੇ ਸੰਘਰਸ਼ ਹੋਰ ਤਿੱਖਾ ਕਰਨ ਦਦੀ ਚੇਤਾਵਨੀ ਦਿੱਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.