ETV Bharat / state

ਚੰਡੀਗੜ੍ਹ ਤੋਂ ਹਿਮਾਚਲ ਦੀ ਦੂਰੀ ਹੋਵੇਗੀ ਘੱਟ, ਨਿਊ ਚੰਡੀਗੜ੍ਹ 'ਚ ਸਿਸਵਾਂ ਟੀ-ਪੁਆਇੰਟ ਤੋਂ ਨਵੀਂ ਸੜਕ ਬਣਾਉਣ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ - Chandigarh Nalagarh New Road Update

ਪੰਜਾਬ ਸਰਕਾਰ ਨੇ ਮੋਹਾਲੀ ਦੇ ਨਿਊ ਚੰਡੀਗੜ੍ਹ ਵਿੱਚ ਸਿਸਵਾਂ ਟੀ-ਪਵਾਇੰਟ ਤੋਂ ਸੜਕ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਬੱਦੀ ਨਾਲਾਗੜ੍ਹ ਜਾਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। (Approval to build road from Siswan T-point)

Approval for construction of new road from Siswan T point in New Chandigarh
ਨਿਊ ਚੰਡੀਗੜ੍ਹ 'ਚ ਸਿਸਵਾਂ ਟੀ-ਪੁਆਇੰਟ ਤੋਂ ਨਵੀਂ ਸੜਕ ਬਣਾਉਣ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ
author img

By ETV Bharat Punjabi Team

Published : Dec 6, 2023, 9:53 PM IST

ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਵੱਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ (Mohali) ਦੇ ਨਿਊ ਚੰਡੀਗੜ੍ਹ ਵਿੱਚ ਸਿਸਵਾਂ ਟੀ ਪੁਆਇੰਟ ਤੋਂ ਨਵੀਂ ਸੜਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਸੜਕ ਬਣਨ ਨਾਲ ਚੰਡੀਗੜ੍ਹ ਤੋਂ ਹਿਮਾਚਲ ਦੇ ਨਾਲਾਗੜ੍ਹ ਪਾਸੇ ਜਾਣ ਵਾਲੇ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਸੜਕ ਨਾਲ ਇੱਕ ਪਾਸੇ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੇਗੀ ਅਤੇ ਇਸ ਨਾਲ ਦੂਰੀ ਵੀ ਘਟੇਗੀ।

ਨਾਲਾਗੜ੍ਹ ਉਦਯੋਗਿਕ ਖੇਤਰ ਨੂੰ ਹੋਵੇਗਾ ਫਾਇਦਾ : ਜ਼ਿਕਰਯੋਗ ਹੈ ਕਿ ਹਿਮਾਚਲ ਦੇ ਇਲਾਕੇ ਨਾਲਾਗੜ੍ਹ ਵਿੱਚ ਉਦਯੋਗਿਕ ਖੇਤਰ ਹੈ। ਇਸ ਖੇਤਰ ਵਿਚ ਚੰਡੀਗੜ੍ਹ ਤੋਂ ਰੋਜਾਨਾਂ ਵਪਾਰੀ ਅਤੇ ਕਰਮਚਾਰੀ ਜਾਂਦੇ ਹਨ। ਨਾਲਾਗੜ੍ਹ ਵਿੱਚ ਕਈ ਕਾਰੋਬਾਰੀਆਂ ਨੇ ਆਪਣੇ ਕਾਰਖਾਨੇ ਵੀ ਸਥਾਪਿਤ ਕੀਤੇ ਹਨ ਅਤੇ ਚੰਡੀਗੜ੍ਹ ਤੋਂ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਕਾਫੀ ਸਟਾਫ ਜਾਂਦਾ ਹੈ। ਇਹ ਸੜਕ ਸਿਸਵਾਂ ਟੀ ਪੁਆਇੰਟ ਤੋਂ ਸ਼ੁਰੂ ਹੋ ਕੇ ਪਿੰਡ ਲਖਨਪੁਰ ਨੇੜੇ ਨਾਲਾਗੜ੍ਹ ਰੋਡ ’ਤੇ ਪਹੁੰਚੇਗੀ।

27 ਕਰੋੜ ਰੁਪਏ ਆਵੇਗੀ ਲਾਗਤ : ਜਾਣਕਾਰੀ ਮੁਤਾਬਿਕ ਇਹ ਸੜਕ ਪੰਜਾਬ ਦੇ ਪਿੰਡ ਅਭੀਪੁਰ, ਮੀਆਂਪੁਰ ਅਤੇ ਹਰਨਾਮਪੁਰ ਵਿੱਚੋਂ ਦੀ ਲੰਘੇਗੀ ਅਤੇ ਇਸ ਸੜਕ ਦੀ ਕੁੱਲ ਲੰਬਾਈ 22 ਕਿਲੋਮੀਟਰ ਹੈ। ਇਸ ਸੜਕ ਉੱਤੇ ਬਣਨ ਦੀ ਲਾਗਤ 27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਵੀ ਯਾਦ ਰਹੇ ਕਿ ਇਹ ਰਸਤਾ ਮੁਹਾਲੀ ਦੇ ਨਿਊ ਮੁੱਲਾਪੁਰ ਰਾਹੀਂ ਚੰਡੀਗੜ੍ਹ ਪੀਜੀਆਈ ਦੇ ਸਾਹਮਣੇ ਵਿਚਕਾਰਲੀ ਸੜਕ ਨਾਲ ਵੀ ਜੁੜਦਾ ਹੈ।

ਜਾਣਕਾਰੀ ਮੁਤਾਬਿਕ ਇਸ ਵੇਲੇ ਚੰਡੀਗੜ੍ਹ ਤੋਂ ਨਾਲਾਗੜ੍ਹ ਜਾਣ ਲਈ ਦੋ ਰਾਹ ਹਨ। ਇਸ ਵਿੱਚ ਪਹਿਲਾ ਰੂਟ ਚੰਡੀਗੜ੍ਹ ਤੋਂ ਕੁਰਾਲੀ ਹੁੰਦਾ ਹੋਇਆ ਜਾਂਦਾ ਹੈ। ਇਹ ਰਾਹ ਕਾਫੀ ਲੰਬਾ ਹੋਣ ਕਾਰਨ ਲੋਕਾਂ ਨੂੰ ਦੇਰ ਹੁੰਦੀ ਹੈ। ਜਦੋਂਕਿ ਦੂਜਾ ਰੂਟ ਚੰਡੀਗੜ੍ਹ ਤੋਂ ਬੱਦੀ ਹੋ ਕੇ ਜਾਂਦਾ ਹੈ। ਇਸ ਰਾਹ ਉੱਤੇ ਲੰਬਾ ਜਾਮ ਲੱਗਦਾ ਹੈ। ਬੱਦੀ ਵੀ ਉਦਯੋਗਿਕ ਖੇਤਰ ਹੋਣ ਕਾਰਨ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.