ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਰਹਿਣ ਵਾਲੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਵਿਚ ਇਕ ਵਾਰ ਫ਼ਿਰ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਜ਼ਰੀਏ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਰਲ ਕੇ ਹਰ ਤਰ੍ਹਾਂ ਦੇ ਖੇਤੀ ਉਤਪਾਦਨ, ਉਸ ਦਾ ਭੰਡਾਰਨ ਅਤੇ ਵਿਕਰੀ ਕਿਸਾਨਾਂ ਦੇ ਹੱਥਾਂ ਵਿਚ ਲਿਆ ਸਕਦੇ ਹਨ
ਸਿੱਧੂ ਨੇ ਟਵਿਟ ਕਰਕੇ ਲਿਖਿਆ ਹੈ,...
ਮੈਂ ਬਾਰ ਬਾਰ ਜ਼ੋਰ ਦਿੱਤਾ ਹੈ ਕਿ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਇਕੱਠੇ ਹੋ ਕੇ ਸਾਰੇ ਖੇਤੀ ਉਪਜਾਂ ਦਾ ਉਤਪਾਦਨ, ਭੰਡਾਰਨ ਅਤੇ ਵਪਾਰ ਕਿਸਾਨਾਂ ਦੇ ਹੱਥਾਂ ਵਿੱਚ ਦੇ ਸਕਦੀਆਂ ਹਨ ... ਕਿਸਾਨ ਏਕਤਾ ਸਮਾਜਿਕ ਲਹਿਰ ਬਣ ਕੇ ਇੱਕ ਬੇਮਿਸਾਲ ਆਰਥਿਕ ਤਾਕਤ ਵਿੱਚ ਬਦਲ ਸਕਦੀ ਹੈ !!